ਤੁਹਾਨੂੰ ਤਾਂ ਘਰ ਦੇ ਬੰਦਿਆਂ ਵਿੱਚ ਕੋਈ ਗੁਣ ਦਿਸਦਾ ਹੀ ਨਹੀਂ, “ਘਰ ਦੀ ਮੁਰਗੀ ਦਾਲ ਬਰਾਬਰ ।" ਵਾਲਾ ਲੇਖਾ ਹੈ।
ਇਹ ਵੀ ਕੋਈ ਰਾਹ ਦੀ ਗੱਲ ਹੈ ? 'ਘਰ ਦੀ ਬਿੱਲੀ ਤੇ ਘਰ ਨੂੰ ਮਿਆਊ ।' ਤੁਸੀਂ ਚੰਗੇ ਸਾਡੇ ਹਮਦਰਦ ਹੋ ਅਸਾਨੂੰ ਹੀ ਤੰਗ ਕਰਨ ਤੇ ਲੱਕ ਬੰਨ੍ਹ ਲਿਆ ਜੇ।
ਸੱਸੜੀਏ ਸਮਝਾ ਲੈ ਪੁੱਤ ਨੂੰ ਰਾਤ ਨੂੰ ਘਰ ਨਾ ਆਵੇ । ਘਰ ਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਵੇ।
ਕੇਸਰ- ਆਹੋ ਜੀ ! ਭੱਜਾ ਭੱਜਾ ਜਾਹ ਤੇ ਕਰਮਾਂ ਦਾ ਖੱਟਿਆ ਖਾਹ। ਭਲਿਆ ਲੋਕਾ, ਘਰ ਦੀ ਅੱਧੀ ਬਾਹਰ ਦੀ ਸਾਰੀ ਇਕ ਬਰਾਬਰ ਹੁੰਦੀ ਏ।
ਬੇਲਾ ਸਿੰਘ - ਤੇਰਾ ਪਿਉ ਤੇ ਲੱਖੀਂ ਸ਼ਾਹ ਈ ਏ । 'ਘਰ ਦਾਣਾ ਨਾ ਫੱਕਾ, ਅੰਮੀ ਪੀਹਣ ਗਈ ।' ਜ਼ਬਾਨ ਸੰਭਾਲ ਕੇ ਬੋਲ। ਲੰਬੜੀ ਤੇ ਲਾਡ ਵਿਚ ਨਾ ਰਹੀ ।' ਇੱਕ ਦੀਆਂ ਦੋ ਸੁਣਾਊਂਗਾ।
ਉਹਨਾਂ ਨੂੰ ਮਿਲਕੇ ਮੈਨੂੰ ਕੋਈ ਉਨ੍ਹਾਂ ਵਿੱਚ ਉਚੇਚੀ ਲਿਆਕਤ ਨਹੀਂ ਭਾਸੀ, ਜਿਸ ਤੋਂ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਕਹਿੰਦੇ ਹਨ 'ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ' ਅੰਗ੍ਰੇਜ਼ਾਂ ਨੂੰ ਹਿੰਦੁਸਤਾਨੀ ਡਾਕਟਰਾਂ ਉੱਤੇ ਵਧੇਰੇ ਨਿਸਚਾ ਹੈ।
ਜਾਂਦਿਆਂ ਈ ਭੰਡੀ ਨਾ ਪਾ ਬਹੀਂ ਗਲੀ ਵਿੱਚ, ਮਤੇ ਓਹ ਨਾ ਹੋਵੇ ਪਈ ਘਰ ਦਾ ਜਿਆਨ ਤੇ ਜਗ ਦੀ ਸ਼ੋਹਰਤ ।
ਚੌਧਰੀ- ਆਹੋ ! ਘਰ ਨਿਬੇੜਾ ਸਭ ਤੋਂ ਚੰਗੇਰਾ। ਭਲਾ ਹੋਇਆ ਜੋ ਮਾਮਲਾ ਘਰ ਵਿੱਚ ਹੀ ਠਪਿਆ ਗਿਆ । ਬਾਹਰ ਜਾਂਦਾ, ਤਾਂ ਕੁਪੱਤ ਹੀ ਘੁਲਦਾ ।
“ਇਕ ਘਰ ਦਾ ਘਾਣ ਦੂਜੇ ਮੁਲਖੇ ਦੀ ਸ਼ੋਹਰਤ” । ਕਿਉਂ ਆਪਣੇ ਪਿੱਛੇ ਕੁੱਤੇ ਲੁਆਂਦੇ ਹੋ, ਏਨਾਂ ਉਜਾੜ ਪਾ ਕੇ !
“ਘਰ ਦਾ ਕੰਮ ਤੇ ਟੁੱਟ ਮੋਈ ਰੰਨ" ਨਿੱਕਾ ਨਿੱਕਾ ਕੰਮ ਕਰਦਿਆਂ ਜਾਨ ਨਿੱਕਲ ਜਾਂਦੀ ਹੈ ਤੇ ਤੁਸੀਂ ਆਖਦੇ ਹੋ ਦਿਨੇ ਕਰਦੀ ਕੀ ਰਹਿਨੀ ਏਂ ?
ਤੂੰ ਪੜ੍ਹੇ ਤਾਂ ਪਾਸ ਹੋਵੇਂ ‘ਘਰ ਤੰਦ ਨਾ ਤਾਣੀ ਜੁਲਾਹਿਆਂ ਨਾਲ ਡਾਂਗੋ ਡਾਂਗੀ’। ਉਸਤਾਦਾਂ ਨੂੰ ਕੋਸਣ ਦਾ ਕੀ ਲਾਭ ਹੈ ?
ਬੀਬੀ ਗੁੱਸੇ ਨਾ ਹੋ। ਤੀਵੀਂ ਬਣੀ ਹੀ ਨਿਸ਼ਕਾਮ ਸੇਵਾ ਲਈ ਸੀ । 'ਘਰ ਤੀਵੀਆਂ ਦੇ, ਨਾਂ ਮਰਦਾਂ ਦਾ। ਲੜੇ ਫੌਜ, ਪਰ ਨਾਂ ਸਰਦਾਰ ਦਾ ਹੀ ਹੁੰਦਾ ਹੈ।