ਮਹਾਰਾਣੀ — ਦੀਵਾਨ ਜੀ, ਭਾਵੇਂ ਤੁਸੀਂ ਆਪਣੀ ਵੱਲੋਂ ਬੜੀ ਵਿਚਾਰ ਤੋਂ ਕੰਮ ਲਿਆ ਹੈ, ਪਰ ਚੇਤਾ ਰੱਖਣਾ 'ਜਹਾਨ ਕਿਸੇ ਛਾਬੇ ਪੂਰਾ ਨਹੀਂ ਉਤਰਦਾ'। ਲੋਕਾਂ ਨੇ ਕੁਝ ਨਾ ਕੁਝ ਟੀਕਾ ਟਿੱਪਣੀ ਕਰਨੀ ਹੀ ਹੈ।
ਨਕਿ ਨਥ ਖਸਮ ਹਥਿ ਕਿਰਤੁ ਧਕੇ ਦੇ॥ ਜਹਾਂ ਦਾਣੇ ਤਹਾਂ ਖਾਣੇ ਨਾਨਕ ਸਚੁ ਹੇ॥
ਭੈਣ ਜੀ ! ਜਿੱਥੇ ਇਕ ਵਾਰੀ ਪਿਆਰ ਵਿੱਚ ਫਰਕ ਆ ਜਾਵੇ, ਉੱਥੇ ਉਹ ਪਹਿਲੇ ਵਰਗਾ ਸੁਆਦ ਨਹੀਂ ਰਹਿੰਦਾ । ‘ਜਹਾਂ ਗੰਢ ਤਹਾਂ ਰਸ ਨਹੀਂ ।
ਇਸ ਵੇਲੇ ਮੌਤ ਆਈ ਸਮਝ ਕੇ ਦੁਨੀ ਚੰਦ ਡਰ ਗਿਆ । ਭੱਜ ਪਿਆ 'ਜਸ ਜੀਵਣਾ ਅਪਜਸ ਮਰਣਾ' ਸੋ ਮਰ ਚੁਕਾ ਹੈ । ਹੁਣ ਕੀ ਜਿੰਦ ਬਾਕੀ ਹੈ ।
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰ ਦੀਜੈ ਕਾਣਿ ਨ ਕੀਜੈ ॥
ਪ੍ਰਿੰਸੀਪਲ ਜੀ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਅਤੇ ਲਗਨ ਦੀ ਆਦਤ ਪਾਉਣ ਦੀ ਸਿੱਖਿਆ ਦਿੰਦਿਆਂ ਕਿਹਾ, "ਜਿਹੜੇ ਬੱਚੇ ਵਿਦਿਆਰਥੀ ਜੀਵਨ ਵਿੱਚ ਹੀ ਸਖ਼ਤ ਮਿਹਨਤ ਕਰਨ ਦੀ ਜਾਚ ਸਿੱਖ ਲੈਂਦੇ ਹਨ ਉਹ ਜ਼ਿੰਦਗੀ ਵਿੱਚ ਹਮੇਸ਼ਾਂ ਕਾਮਯਾਬ ਰਹਿੰਦੇ ਹਨ। ਸਿਆਣਿਆਂ ਦਾ ਕਥਨ ਹੈ- ਜਾਗਣ ਜੋ ਰਾਤੀਂ ਕਾਲੀਆਂ ਸੋਈ ਖਾਣ ਸੁਖਾਲੀਆਂ।"
ਦੁੱਲੇ ਦੀਆਂ ਸਰਕਾਰੀ ਲੁੱਟਾਂ-ਖੋਹਾਂ ਨੂੰ ਸੁਣ ਕੇ ਬਾਦਸ਼ਾਹ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ, "ਮੇਰੇ ਬਹਾਦਰ ਸਰਦਾਰ ਦੁੱਲੇ ਨੂੰ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਲਿਆਉ। ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ। ਦੁੱਲੇ ਦਾ ਦਿਮਾਗ਼ ਖ਼ਰਾਬ ਹੋ ਗਿਆ ਲੱਗਦਾ ਹੈ।"