Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੬ ਫੱਗਣ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਅਜੇਹੇ ਸੁਹਾਗ ਨਾਲੋਂ ਰੰਡੇਪਾ ਚੰਗਾ-ਜਦ ਕੋਈ ਚੀਜ਼ ਸਹੇੜੀ ਤਾਂ ਹੋਵੇ ਸੁੱਖ ਲਈ, ਪਰ ਉਲਟੀ ਦੁਖਦਾਈ ਸਾਬਤ ਹੋਵੇ

ਮੈਂ ਰੇਡੀਓ ਘਰ ਕੀ ਲੈ ਆਂਦਾ, ਮੁਸ਼ਕਲ 'ਚ ਫਸ ਗਿਆ ਹਾਂ । ਬੱਚੇ ਰੋਜ਼ ਖ਼ਰਾਬ ਕਰ ਦਿੰਦੇ ਹਨ ਤੇ ਮੈਨੂੰ ਦੁਕਾਨਾਂ ਤੇ ਖੱਜਲ-ਖੁਆਰ ਹੋਣਾ ਪੈਂਦਾ ਹੈ। 'ਅਜੇਹੇ ਸੁਹਾਗ ਨਾਲੋਂ ਰੰਡੇਪਾ ਚੰਗਾ' ਸਾਡੀ ਹਾਲਤ ਤਾਂ ਇਹ ਹੈ।

ਅਜੇ ਤਾਂ ਗੋਹੜੇ ਵਿੱਚੋਂ ਰੂੰ ਭੀ ਨਹੀਂ ਕੱਤੀ-ਜਦ ਕਿਸੇ ਕੰਮ ਨੂੰ ਮਸੀਂ ਹੱਥ ਲਾਇਆ ਹੋਵੇ

ਤੁਸਾਂ ਪਹਿਲੀ ਵੇਰ ਵੇਖਿਆ ਏ, ਮੈਂ ਤਾਂ ਇਸ ਤੋਂ ਪਹਿਲਾਂ ਦੋ ਵਾਰੀ ਕਸ਼ਮੀਰ ਵੇਖ ਚੁਕੀ ਹਾਂ । 'ਅਜੇ ਤਾਂ ਗੋਹੜੇ ਵਿੱਚੋਂ ਪੂਣੀ ਵੀ ਨਹੀਂ ਛੂਹੀ ।" ਕਸ਼ਮੀਰ ਦਾ ਅਸਲੀ ਰੂਪ ਅਜੇ ਤੀਹ ਮੀਲ ਅੱਗੇ ਜਾਕੇ
ਤੁਹਾਨੂੰ ਦਿਸੇਗਾ।

ਅਜੇ ਦਿੱਲੀ ਦੂਰ ਏ-ਜਦ ਪੈਂਡਾ ਦੂਰ ਹੋਵੇ ਤੇ ਕੋਈ ਅਰਾਮ ਕਰਨ ਦੀ ਆਸ ਕਰੇ

ਸਰਦਾਰ ਜੀ ! ਕਾਹਲੇ ਨਾ ਪਵੋ ! 'ਅਜੇ ਦਿੱਲੀ ਦੂਰ ਏ' ਏਨੀ ਛੇਤੀ ਫਲ ਨਹੀਂ ਮਿਲਣਾ ਤੁਹਾਨੂੰ ਮਿਹਨਤ ਦਾ ।

ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ-ਜਦ ਕੋਈ ਵਿਗੜਿਆ ਕੰਮ ਥੋੜੇ ਜਤਨ ਨਾਲ ਹੀ ਸਰ ਸਕਦਾ ਹੋਵੇ

ਤੀਜਾ ਬਈ ਭਰਾਓ, ਮੈਂ ਤਾਂ ਸੱਚੀ ਗੱਲ ਮੂੰਹ ਤੇ ਕਹਿੰਦਾਂ ਜੇ । 'ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ' ਜੇ ਇਸ ਗਿਆਨੀ ਨੂੰ ਕਿਸੇ ਮਨਾਂ ਨਾ ਕੀਤਾ ਤੇ ਖੌਰੇ ਰਵਾਣੀ ਵਾਲਾ ਕੁਪੱਤ ਇੱਥੇ ਵੀ ਹੋਕੇ ਹੀ ਰਹੂ’।

ਅਜੋ ਗਈ, ਧਜੋ ਗਈ, ਗੱਲਾਂ ਤੋਂ ਨਾ ਗਈ-ਸਭ ਕੁਝ ਗਵਾ ਕੇ ਵੀ ਆਪਣੀ ਹੈਂਕੜ ਨਾ ਛੱਡਣੀ

ਰਾਣੀ—ਮਹਾਰਾਜ, ਕਮਲਾ ਨੂੰ ਸਮਝਾਓ । 'ਅਜੋ ਗਈ, ਧਜੋ ਗਈ, ਗ਼ੱਲਾਂ ਤੋਂ ਨਾ ਗਈ ।" ਸਭ ਖਹਿ ਖੁਹਾ ਕੇ ਵੀ ਉਹ ਆਪਣੀ ਐਂਠ ਨਹੀਂ ਛੱਡਦੀ ।

ਅਞਾਣ ਵੈਦ, ਪ੍ਰਾਣਾ ਦਾ ਖੋ-ਜਦ ਹਕੀਮ ਜਾਂ ਵੈਦ ਸਿਆਣਾ ਨਾ ਹੋਵੇ

ਸਰਦਾਰ ਜੀ-ਤੁਸੀਂ ਵੀ ਵਕੀਲ ਕੀਤਾ ਤਾਂ ਅਜਿਹਾ ਕਿ ਪੂਰੀਆਂ ਹੀ ਪਾ ਗਿਆ ‘ਅਞਾਣ ਵੈਦ, ਪ੍ਰਾਣਾ ਦਾ ਖੋ' । ਲੈਣੇ ਦੇ ਦੇਣੇ ਪੈ ਗਏ ।

ਅਟਕਿਆ ਸੋ ਫਟਕਿਆ-ਜੋ ਆਪਣੇ ਜੀਵਨ ਪੰਧ ਵਿੱਚ ਟੁਰਦਾ ਰੁਕ ਗਿਆ, ਉਹ ਖ਼ਤਮ ਹੋ ਗਿਆ

ਦੋਸਤ ! ਹੱਥ ਤੇ ਹੱਥ ਧਰ ਕੇ ਬੈਠਣ ਨਾਲ ਤਾਂ ਕੰਮ ਨਹੀਂ ਸਿਰੇ ਚੜ੍ਹੇਗਾ। ਹਿੰਮਤ ਨਾਲ ਹੀ ਕੰਮ ਪੂਰਾ ਸਿਰੇ ਚੜ੍ਹੇਗਾ। ‘ਅਟਕਿਆ ਸੋ ਫਟਕਿਆ, ਸਿਆਣਿਆਂ ਨੇ ਠੀਕ ਆਖਿਆ ਹੈ।

ਅਟਕੋਂ ਪਾਰ ਗਿਆ ਸੋ ਹਿੰਦੂ ਨਾ ਰਿਹਾ-ਪੁਰਾਣੇ ਸਮਿਆਂ ਵਿੱਚ ਹਿੰਦੂ ਇਹ ਸਮਝਦੇ ਸਨ ਕਿ ਜਿਹੜਾ ਹਿੰਦੂ ਅਟਕ ਤੋਂ ਪਾਰ ਜਾਵੇਗਾ ਉਹ ਹਿੰਦੂ ਨਹੀਂ ਰਹੇਗਾ

ਜਿੱਥੇ ਸਾਰੇ ਹਿੰਦ ਦੇ ਲੋਕ ਤੀਰਥ ਯਾਤਰਾ ਨੂੰ ਜਾਇਆ ਕਰਦੇ ਸਨ, ਉਥੇ ਜਾਣਾ ਹਿੰਦੂਆਂ ਨੇ ਕਹਿ ਦਿੱਤਾ ਕਿ ਮੁਸਲਮਾਣ ਹੋਣ ਤੁੱਲ ਹੈ, 'ਅਟਕੋਂ ਪਾਰ ਗਿਆ ਸੋ ਹਿੰਦੂ ਨਾ ਰਿਹਾ।
 

ਅੱਠ ਠਗ ਤੇ ਅੱਠ ਠਠਿਆਰ, ਅੱਠ ਸੁਨਿਆਰੇ ਤੇ ਅੱਠ ਲੁਹਾਰ । ਅੱਠ ਚੋਕਾ ਬਤਰੀ, ਇਕ ਝੱਲਾ ਜਿਹਾ ਖਤਰੀ-ਭੈੜਾ ਜਿਹਾ ਖੱਤਰੀ ਵੀ ਬਹੁਤੇ ਕੰਮੀਆਂ ਉਤੇ ਭਾਰੂ ਹੁੰਦਾ ਹੈ, ਅਰਥਾਤ ਉਨ੍ਹਾਂ ਨੂੰ ਵਣਜ ਵਿਚ ਠੱਗ ਲੈਂਦਾ ਹੈ

ਓਇ, ਤੁਸੀਂ ਖੱਤਰੀਆਂ ਨਾਲ ਮੱਥਾ ਨਾ ਲਾਉ । ਇਹ ਉਤੋਂ ਪੋਲੇ ਤੇ ਵਿੱਚੋਂ ਪੀਢੇ ਜੇ। ਇਵੇਂ ਤੁਹਾਨੂੰ ਮੁੰਨਣਗੇ, ਕਿ ਪਤਾ ਵੀ ਨਹੀਂ ਲੱਗਣਾ । ਸੁਣਿਆ ਨਹੀਂ ਤੁਸਾਂ : 'ਅੱਠ ਠੱਗ ਤੇ ਅੱਠ
ਠਠਿਆਰ । ਅੱਠ ਸੁਨਿਆਰੇ ਤੇ ਅੱਠ ਲੁਹਾਰ ਅੱਠ ਚੋਕਾ ਬਤਰੀ, ਇਕ ਝੱਲਾ ਜਿਹਾ ਖਤਰੀ' !

ਅਡ ਖਾਏ ਸੋ ਡਡ ਖਾਏ, ਵੰਡ ਖਾਏ ਸੋ ਖੰਡ ਖਾਏ-ਜਦ ਵੰਡ ਖਾਣ ਵਾਲੇ ਦੀ ਉਪਮਾ ਤੇ ਅੱਡ ਖਾਣ ਵਾਲੇ ਦੀ ਨਿਖੇਧੀ ਕਰਨੀ ਹੋਵੇ

ਬਈ, ਸਾਰਾ ਕੁਝ ਆਪ ਹੀ ਨਾ ਵਲੇਟੀ ਜਾਉ । ਦੂਜਿਆਂ ਦਾ ਵੀ ਖ਼ਿਆਲ ਰੱਖੋ। ‘ਅਡ ਖਾਏ ਸੋ ਡਡ ਖਾਏ, ਵੰਡ ਖਾਏ ਸੋ ਖੰਡ ਖਾਏ।

ਅਣਹੋਂਦਾ ਆਪ ਗਣਾਇੰਦਾ, ਉਹੁ ਵਡਾ ਅਜਾਣਾ-ਜਿਸਦੇ ਹੱਥ ਪੱਲੇ ਕੁਝ ਨਾ ਹੋਵੇ ਤੇ ਆਪਣੇ ਆਪ ਨੂੰ ਵੱਡਾ ਦੱਸੇ ਉਹ ਬੜਾ ਮੂਰਖ ਹੈ

ਪਰ ਘਰ ਜਾਣੈ ਆਪਣਾ ਮੂਰਖ ਮਿਹਮਾਣਾ ॥
ਅਣਹੋਂਦਾ ਆਪ ਗਣਾਇੰਦਾ ਉਹੁ ਵਡਾ ਅਜਾਣਾ ॥

ਅਣਹੋਂਦਾ ਆਪ ਵੰਡਾਏ-ਜਦ ਕੋਈ ਭਲਾ ਲੋਕ ਕਿਸੇ ਦੁਖੀਏ ਦੀ ਸਹਾਇਤਾ ਆਪਣੀ ਵਿੱਤ ਤੋਂ ਵਧ ਕੇ ਕਰੇ

ਉਹ ਇਹ ਨਹੀਂ ਸਨ ਸਹਾਰ ਸਕਦੇ ਕਿ ਉਨ੍ਹਾਂ ਦੇ ਸਾਹਮਣੇ ਕੋਈ ਦੁਖੀ ਰਹੇ ਤੇ ਉਹ ਉਸ ਦੀ ਸਹਾਇਤਾ ਨਾ ਕਰਨ। ਉਹ ਤਾਂ ‘ਆਪ ਠਗਾਏ ਲੋਕਾਂ ਭਾਣੇ' ਦੀ ਹੱਦ ਤੋਂ ਵੀ ਲੰਘ ਕੇ ਕਈ ਵਾਰੀ 'ਅਣਹੋਂਦਾ ਆਪ ਵੰਡਾਏ ਦੀ ਹੱਦ ਤੀਕ ਜਾ ਪੁਜਦੇ ਸਨ।

  • «
  • 14
  • 15
  • 16
  • 17
  • 18
  • »