Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੬ ਫੱਗਣ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਸਰਬ ਦੂਖ ਜਬ ਬਿਸਰਹਿ ਸੁਆਮੀ-ਹੇ ਮਾਲਕ ! ਜਦ ਤੂੰ ਵਿਸਰੇ ਤਦ ਸਾਰੇ ਹੀ ਦੁਖ ਆ ਚੰਬੜਦੇ ਹਨ

ਸਰਬ ਦੂਖ ਜਬ ਬਿਸਰਹਿ ਸੁਆਮੀ ।
ਈਹਾ ਊਹਾ ਕਾਮਿ ਨ ਪ੍ਰਾਨੀ !!

ਸਰਬ ਰੋਗ ਕਾ ਅਉਖਦੁ ਨਾਮੁ-ਸਾਰਿਆਂ ਦੁਖਾਂ ਦਾ ਇਲਾਜ ਹਰੀ ਸਿਮਰਨ ਹੈ

'ਸਰਬ ਰੋਗ ਕਾ ਅਉਖਦੁ ਨਾਮੁ' ।
ਕਲਿਆਨ ਰੂਪ ਮੰਗਲ ਗੁਣ ਗਾਮ ।

ਸ਼ਰਾਬ ਖ਼ਾਨਾ ਖ਼ਰਾਬ-ਜਦ ਸ਼ਰਾਬ ਦੀ ਵਰਤੋਂ ਘਰ ਦੀ ਬਰਬਾਦੀ ਦਾ ਕਾਰਨ ਬਣੇ

ਕੀ ਇਹ ਸ਼ਰਾਬ ਖ਼ਾਨਾ ਖ਼ਰਾਬ ਤੈਨੂੰ ਵੀ ਆਪਣੀ ਘੁੰਮਰ ਘੇਰੀ ਵਿੱਚ ਫਸਾ ਕੇ ਕਲਾ ਪਾਏਗੀ।

ਸ਼ਰੀਕ ਉਜੜਿਆ ਵਿਹੜਾ ਮੋਕਲਾ-ਸ਼ਰੀਕ ਨੂੰ ਨੁਕਸਾਨ ਪੁੱਜਣ ਤੇ ਖੁਸ਼ੀ ਦੱਸਣੀ

'ਸ਼ਰੀਕ ਉਜੜਿਆ, ਵਿਹੜਾ ਮੋਕਲਾ ।' ਉਸਦੀ ਕੀ ਹਮਦਰਦੀ ਹੈ ਮੇਰੇ ਨਾਲ ਸਗੋਂ ਉਹ ਤਾਂ ਖੁਸ਼ ਹੁੰਦਾ ਹੋਵੇਗਾ, ਬਈ ਇੱਕ ਹੋਰ ਸੰਬੰਧੀ ਥੱਲੇ ਲੱਥਾ ਤੇ ਉਹਦੀ ਚੜ੍ਹ ਮੱਚੀ ।

ਸ਼ਰੀਕ ਸਿਹਰਾ ਬੰਨ੍ਹ ਨਹੀਂ ਢੁਕਦਾ ਹੋਰ ਸਭ ਕੁਝ ਕਰਦਾ ਹੈ-ਜਦ ਆਪਣਾ ਸਾਕ ਸਨੇਹੀ ਹੀ ਬਦਨਾਮੀ ਕਰੇ

'ਸ਼ਰੀਕ ਹੋਰ ਸਭ ਕੁਝ ਕਰਦਾ ਹੈ, ਇਕ ਸਿਹਰਾ ਬੰਨ੍ਹ ਨਹੀਂ ਢੁਕਦਾ ।" ਬਦਨਾਮੀ ਜਿੰਨੀ ਚਾਹੋ, ਉਹਦੇ ਤੋਂ ਕਰਵਾ ਲਉ। ਕੰਮ ਪਿਆ ਨਹੀਂ ਤੇ ਨੱਸੇ ਨਹੀਂ ।

ਸ਼ਰੀਕ ਦਾ ਦਾਣਾ, ਸਿਰ ਦੁਖਦਿਆਂ ਵੀ ਖਾਣਾ-ਜਦ ਕਿਸੇ ਦੀ ਚੀਜ਼ ਲਈ ਬਹੁਤ ਅਹਿਸਾਨ ਦੱਸਿਆ ਜਾਵੇ

ਸਿਰ ਮੱਥੇ ਉਤੇ ਭਾਬੀ ਜੀ, ਤੁਹਾਡੀ ਦਾਤ ਸਾਨੂੰ ਕਿੱਥੋਂ ? 'ਸ਼ਰੀਕ ਦਾ ਦਾਣਾ, ਸਿਰ ਦੁਖਦਿਆਂ ਵੀ ਖਾਣਾ"। ਅਸੀਂ ਕੌਣ ਹਾਂ ਮੋੜਨ ਵਾਲੇ। ਆਹੋ ਜੀ, ਕਰ ਲਉ ਮੌਜਾਂ, ਪਰਾਈਆਂ ਕਮਾਈਆਂ
ਤੇ 'ਸ਼ਰੀਕ ਦਾ ਦਾਣਾ ਨਹੀਂ ਛੱਡਣਾ ਭਾਵੇਂ ਸਿਰ ਦੁਖ ਜਾਏ ।

ਸ਼ਰੀਕ ਲਾਉਣ ਲੀਕ, ਪੁੱਜੇ ਜਿੱਥੋਂ ਤੀਕ-ਜਦ ਕੋਈ ਆਪਣਾ ਸਾਕ ਅੰਗ ਪੂਰਾ ਤਾਣ ਲਾ ਕੇ ਆਪਣੇ ਸਾਕ ਨੂੰ ਬਦਨਾਮ ਕਰੇ

ਕੀ ਕਰਾਂ ? ਕਿੱਥੇ ਜਾਵਾਂ ? “ਸ਼ਰੀਕ ਲਾਉਣ ਲੀਕ, ਪੁੱਜੇ ਜਿਥੋਂ ਤੀਕ। ਆਪਣੇ ਹੀ ਹਦੋਂ ਵਧ ਬਦਨਾਮੀ ਦਾ ਕਾਰਨ ਬਣੇ ਹੋਏ ਹਨ ।

ਸ਼ਰ੍ਹਾ ਵਿੱਚ ਸ਼ਰਮ ਕਾਹਦੀ-ਜਦ ਵਿਹਾਰ ਵਿੱਚ ਸ਼ਰਮ ਕੀਤਿਆਂ ਨੁਕਸਾਨ ਹੁੰਦਾ ਹੋਵੇ

ਦੱਸੋ ਜੀ, ਮੱਝ ਦੇ ਕਿੰਨੇ ਰੁਪਏ ਲਵੋਂਗੇ ? ਸਾਫ਼ ਸਾਫ਼ ਗੱਲ ਕਹਿ ਦਿਉ। 'ਸ਼ਰ੍ਹਾ ਵਿੱਚ ਸ਼ਰਮ ਕਾਹਦੀ ?

ਸਰ੍ਹੋਂ ਜਿਡੇ ਪੱਠੇ ਨਹੀਂ ਹੁੰਦੇ-ਗੱਪਾਂ ਮਾਰ ਅਣਹੋਣੀ ਗੱਲ ਦੱਸਣੀ

ਗੁਲੋ- ਅਡੀਓ ! 'ਸਰ੍ਹੋਂ ਜਿਡੇ ਪੱਠੇ ਨਹੀਂ ਹੁੰਦੇ। ਆਪਣਾ ਆਪਣਾ ਤੇ ਬਿਗਾਨਾ ਬਿਗਾਨਾ।

ਸਲਾਹੀ ਹੋਈ ਖਿਚੜੀ ਦੰਦਾਂ ਨੂੰ ਲਗਦੀ ਹੈ-ਕਿਸੇ ਦੀ ਸਿਫ਼ਤ ਕਰੀਏ ਤਾਂ ਉਹ ਫਿਟ ਜਾਂਦਾ ਹੈ ਤੇ ਭੂਏ ਚੜ੍ਹ ਜਾਂਦਾ ਹੈ

ਮੈਂ ਤੇ ਸਦਾ ਉਸ ਨੂੰ ਸਲਾਹੁੰਦਾ ਹੀ ਰਿਹਾ, ਪਰ ਉਸਨੇ ਫਲ ਇਹ ਦਿੱਤਾ ਹੈ । ਮੇਰੇ ਵਿਰੁੱਧ ਹੀ ਪਰਚਾ ਜਾ ਕੀਤਾ ਹੈ । ਸੱਚ ਹੀ ਆਖਦੇ ਹਨ 'ਸਲਾਹੀ ਹੋਈ ਖਿਚੜੀ ਦੰਦਾਂ ਨੂੰ ਲਗਦੀ ਹੈ ।"

ਸਲਾਹੀ ਦਾ ਗੁੜ ਦੰਦੀ ਲੱਗਾ-ਜਦ ਜਿਸ ਦੀ ਸਿਫ਼ਤ ਕਰੀਏ, ਉਹ ਉਲਟਾ ਦੁਖਦਾਈ ਸਾਬਤ ਹੋਵੇ

ਸਰਦਾਰ ਜੀ ! ਅਸੀਂ ਤਾਂ ਤੁਹਾਡੇ ਜਵਾਈ ਦੀਆਂ ਸਿਫ਼ਤਾਂ ਕਰਦੇ ਥੱਕਦੇ ਨਹੀਂ ਸਾਂ, ਪਰ ਉਹ ਬੜੇ ਰੁੱਖੇ ਵਰਤੇ। ‘ਸਲਾਹੀ ਦਾ ਗੁੜ ਦੰਦੀ ਲੱਗਾ ।'

ਸਵਾਲ ਕਣਕ, ਜਵਾਬ ਛੋਲੇ-ਪੁੱਛੀਏ ਕੁਝ ਤੇ ਉੱਤਰ ਕੁਝ ਮਿਲੇ

ਮੈਂ ਪੁੱਛਿਆ ਕੁਝ, ਤੁਸਾਂ ਉੱਤਰ ਕੁਝ ਦਿੱਤਾ। ‘ਸਵਾਲ ਕਣਕ, ਜਵਾਬ ਛੋਲੇ' ਵਾਲੀ ਗੱਲ ਹੈ ਇਹ ਤਾਂ ।

  • «
  • 52
  • 53
  • 54
  • 55
  • 56
  • »