Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੬ ਫੱਗਣ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਸਵੇਰੇ ਸਵੇਂ ਅੰਨ੍ਹੇਰੇ ਹੀ ਜਾਗੇ, ਸੁਖ ਸੰਪਤ ਅਰ ਬੁਧ ਆਗੇ-ਸਵੇਰੇ ਸੌਂ ਜਾਣ ਤੇ ਅੰਮ੍ਰਿਤ ਵੇਲੇ ਜਾਗ ਪੈਣ ਦੇ ਗੁਣਾਂ ਨੂੰ ਦਰਸਾਇਆ ਹੈ

ਬੇਬੇ-ਬੱਚੀਓ ! ਚੰਗੀ ਨੂੰਹ ਧੀ ਦੇ ਗੁਣਾਂ ਵਿੱਚ ਇਕ ਇਹ ਗੁਣ ਜੋ ਕਿ ਸਵੇਰੇ ਸਵੇਂ ਤੇ ਅੰਨ੍ਹੇਰੇ ਜਾਗੇ, ਸੁਖ, ਸੰਪਤ, ਅਰ ਬੁਧ ਹੀ ਆਗੈ ।” ਅਕਲ, ਉਮਰ ਵਧਦੀ ਹੈ, ਧੰਨ ਵਧਦਾ ਹੈ, ਤੇ ਸਰੀਰ ਨਵਾਂ ਨਰੋਆ ਰਹਿੰਦਾ ਹੈ।

ਸੜੇ ਘਰ ਦੇ ਕੋਲੇ ਹੀ ਸਹੀ-ਸਾਰੀ ਹੱਥੋਂ ਜਾਂਦੇ ਵੇਲੇ ਜਾਂ ਕੰਜੂਸ ਪਾਸੋਂ ਕੁਝ ਵੀ ਮਿਲੇ ਲੈ ਲਵੋ

ਬੇਲਾ ਸਿੰਘ- ਭਈ ਹੀਰ ਮੈਨੂੰ ਭੁਲਦੀ ਏ, ਮਿਰਜ਼ੇ ਦੀਆਂ ਦੋ ਸਦਾਂ ਲਾ ਦੇਨਾਂ ਵਾਂ, ਕਹੋ ਤੇ । ਕੁਝ ਵਿਚੋਂ-ਚੰਗਾ ਚੰਗਾ, ਬੋਲ ਤੂੰ । ਸਦਾਂ ਹੀ ਸਹੀ ।
ਕ੍ਰਿਪਾ ਸਿੰਘ-‘ਸੜੇ ਘਰ ਦੇ ਕੋਲੇ ਹੀ ਸਹੀ।

ਸੜੇ ਪਿੰਡੋਂ ਰੌਲ ਵਾਂਗ ਨਚ ਆਏ-ਜਿਥੋਂ ਆਸ ਕੁਝ ਨਾ ਹੋਵੇ, ਉਥੋਂ ਜੋ ਮਿਲ ਜਾਏ ਉਹੀ ਚੰਗਾ ਏ

ਕੀ ਲਿਆਉਣਾ ਸੀ ਭਰਾ ਹੋਰਾਂ ਕੋਲੋਂ । 'ਸੜੇ ਪਿੰਡੋਂ ਰੌਲ ਵਾਂਗ ਨਚ ਆਏ ਵਾਲਾ ਲੇਖਾ ਹੀ ਹੋਇਆ। ਕੁਝ ਹੱਥ ਪਲ਼ੇ ਨਹੀਂ ਪਿਆ।

ਸਾਉਣ ਦੇ ਅੰਨ੍ਹੇ ਨੂੰ ਬਾਰਾਂ ਮਹੀਨੇ ਹਰਿਆਵਲ ਹੀ ਹਰਿਆਵਲ ਦਿਸਦੀ ਹੈ-ਨਸ਼ੇ ਦੇ ਲੋਰ ਵਿੱਚ ਜਦ ਕਿਸੇ ਗੱਲ ਦੀ ਸੂਝ ਨਾ ਹੋਵੇ

ਇਸ ਗੱਲ ਨੂੰ ਕੌਣ ਸੋਚੇ ਕਿ ਦੋ ਘੋੜਿਆਂ ਦੀ ਗੱਡੀ ਉੱਤੇ ਛੀ ਸਵਾਰੀਆਂ ਤੋਂ ਵਧੀਕ ਦੇ ਬੈਠਣ ਦਾ ਹੁਕਮ ਨਹੀਂ। ਇੱਥੇ ਸ਼ਰਾਬ ਸਰਬੇਸੂਰੀ ਦਾ ਪਰਤਾਪ, 'ਸਾਉਣ ਦੇ ਅੰਨ੍ਹੇ ਨੂੰ ਬਾਰਾਂ ਮਹੀਨੇ ਹਰਿਆਉਲ’ ! ਦੱਸ ਬਾਰਾਂ, ਜਿੰਨੇ ਬੈਠੇ, ਬੈਠ ਗਏ।

ਸਾਊ ਸੋ ਜੋ ਚੁਪ-ਜਿਹੜਾ ਘੱਟ ਬੋਲੇ ਓਹੋ ਹੀ ਚੰਗਾ ਹੁੰਦਾ ਹੈ

ਭਰਾ ਜੀ, 'ਸਾਊ ਸੋ ਜੋ ਚੁੱਪ' ਬੁੜ ਬੁੜ ਕਰਨ ਨਾਲ ਆਪਣਾ ਹੋਛਾਪਨ ਹੀ ਪਰਗਟ ਹੁੰਦਾ ਹੈ।

ਸਾਇਰ ਬੂੰਦ ਬਰਾਬਰੀ, ਕਿਉਂ ਆਖ ਵਖਾਣਾ-ਬੂੰਦ ਸਮੁੰਦਰ ਦੀ ਬਰਾਬਰੀ ਨਹੀਂ ਕਰ ਸਕਦਾ ਹੈ

ਚਾਨਣ ਚੰਦ ਨ ਪੁਜਈ ਚਮਕੈ ਟਾਨਾਣਾ ॥
ਸਾਇਰ ਬੂੰਦ ਬਰਾਬਰੀ ਕਿਉਂ ਆਖ ਵਖਾਣਾ ॥

ਸਾਈਆਂ ਕਿਤੇ, ਵਧਾਈਆਂ ਕਿਤੇ-ਜਦ ਕੋਈ ਆਸ ਕਿਸੇ ਨੂੰ ਬਨ੍ਹਾਵੇ ਤੇ ਕੰਮ ਦੂਜੇ ਦਾ ਕਰ ਦੇਵੇ

ਉਸ ਦੀ ਕੀ ਪੁੱਛਦੇ ਹੋ, ਉਸ ਦੀ ਕਥਨੀ ਤੇ ਕਰਨੀ ਵਿੱਚ ਬੜਾ ਫਰਕ ਹੈ, ਉੱਪਰੋੋਂ ਉਪਰੀ ਤਾਂ ਆਸ ਮੈਨੂੰ ਬੰਨਾਈ ਰੱਖੀ, ਪਰ ਮੌਕੇ ਸਿਰ ਆ ਕੇ ਕੰਮ ਦੂਜੇ ਦਾ ਕਰ ਦਿੱਤਾ । ਅਖੇ 'ਸਾਈਆਂ ਕਿਤੇ, ਵਧਾਈਆਂ ਕਿਤੇ।

ਸਾਈ ਸੁਹਾਗਣ ਜੋ ਪ੍ਰਭ ਭਾਈ-ਓਹੀ ਸੁਹਾਗਣ ਹੈ ਜੋ ਹਰੀ ਪਤੀ ਨੂੰ ਚੰਗੀ ਲੱਗੇ

ਸਾਈ ਸੁਹਾਗਣਿ ਜੋ ਪ੍ਰਭ ਭਾਈ ॥
ਤਿਸ ਕੈ ਸੰਗ ਮਿਲਉ ਮੇਰੀ ਮਾਈ ॥

ਸਾਈਂ ਅੱਖਾਂ ਫੇਰੀਆਂ ਵੈਰੀ ਕੁਲ ਜਹਾਨ-ਜਦ ਕਿਸੇ ਉੱਪਰ ਮੁਸੀਬਤਾਂ ਦੇ ਪਹਾੜ ਟੁੱਟ ਪੈਣ

ਕੀ ਪੁਛਦੇ ਹੋ ਉਸ ਗ਼ਰੀਬ ਦੀ ਹਾਲਤ 'ਸਾਂਈ ਅੱਖਾਂ ਫੇਰੀਆਂ ਵੈਰੀ ਕੁਲ ਜਹਾਨ' ਹਰ ਪਾਸੇ ਮੁਸ਼ਕਲਾਂ ਤੇ ਔਕੜਾਂ ਹਨ ਉਸ ਲਈ ਤਾਂ ਹੁਣ ।

ਸਾਈਂ ਦਿੱਤੀਆਂ ਗਾਜਰਾਂ, ਵਿੱਚੇ ਰੰਬਾ ਰਖ-ਬਖ਼ਸ਼ਸ਼ ਸਮੇਂ ਪੂਰਾ ਲਾਭ ਉਠਾਣਾ ਚਾਹੀਦਾ ਹੈ

ਕਿਰਤੀ- ਦਿਨ ਚੰਗੇ ਜੇ, ਜਿੰਨਾ ਲਾਭ ਲੈਣਾ ਜੇ, ਲੈ ਲਵੋ । 'ਸਾਈਂ' ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ।

ਸਾਈਂ ਬਾਝੋਂ ਮਾਲ ਦੋਹੇਲਾ, ਹੱਥ ਨਾ ਫਾੜੇ ਕੋਈ-ਮਾਲਕ ਬਿਨਾ ਮਾਲ ਡੰਗਰ ਦੀ ਸੇਵਾ ਨਹੀਂ ਹੁੰਦੀ

ਫ਼ਕੀਰ ਸਿੰਘ ਦੇ ਜਾਣ ਨਾਲ ਤਾਂ ਇਨ੍ਹਾਂ ਦਾ ਸਾਰਾ ਟੱਬਰ ਰੁਲ ਗਿਆ ਹੈ। ਸੱਚ ਹੈ 'ਸਾਈਂ ਬਾਝੋਂ ਮਾਲ ਦੋਹੇਲਾ ਹੱਥ ਨਾ ਫਾੜੇ ਕੋਈ'।

ਸਾਹ ਸਤੋੜ ਤੇ ਹਾਥੀ ਦਾ ਪੌੜ-ਜਦ ਕੋਈ ਕਿਸੇ ਨਾਲ ਜਾਣ ਪਛਾਣ ਵੀ ਨਾ ਦੱਸੇ ਪਰ ਅਗਲਾ ਸਕਾ ਸਾਕ ਅੰਗ ਬਣ ਦੱਸੇ

ਹੀਰ--ਹਾਂ, ਤੁਸੀਂ ਮੇਰੇ ਕੀ ਲਗਦੇ ਓ, ਸਾਹ ਸਤੋੜ ਤੇ ਹਾਥੀ ਦੇ ਪੌੜ।

  • «
  • 53
  • 54
  • 55
  • 56
  • 57
  • »