Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੬ ਫੱਗਣ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ-ਲੜਾਈ ਤੋਂ ਬਿਨਾਂ ਨਾ ਸਮਝਣਾ

ਦੁਸ਼ਮਣ ਕਦੇ ਨਿਮਰਤਾ ਤੇ ਪਿਆਰ ਨਾਲ ਨਹੀਂ ਮੰਨਦਾ ਉਸ ਨਾਲ ਤਾਂ ਤਕੜੇ ਹੋ ਕੇ ਟੱਕਰ ਲੈਣੀ ਪੈਂਦੀ ਹੈ ਕਿਉਂਕਿ ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ।

ਹਥਿਆਰ ਉਹ ਜੋ ਵੇਲੇ ਸਿਰ ਕੰਮ ਆਵੇ-ਜਦ ਮਾੜੀ ਚੀਜ਼ ਵੀ ਵੇਲੇ ਸਿਰ ਕੰਮ ਦੇ ਦੇਵੇ

ਪੋਰਸ- ਦੇਖੋ, 'ਹਥਿਆਰ ਉਹ ਜੋ ਵੇਲੇ ਸਿਰ ਕੰਮ ਆਵੇ', ਸੂਰਾ ਉਹ ਜੋ ਮੈਦਾਨ ਜੰਗ ਵਿੱਚ ਲੜੇ ।

ਹੱਥੋਂ ਹੱਥ ਨਿਬੇੜਾ-ਜਦ ਫਟਾ ਫਟ ਕਿਸੇ ਗੱਲ ਦਾ ਫ਼ੈਸਲਾ ਹੋ ਜਾਵੇ

ਭਾਨੋ- ਰੱਬ ਬੜਾ ਬੇਅੰਤ ਏ, 'ਹੱਥੋਂ ਹੱਥ ਨਿਬੇੜਾ' ਕਰਾਂਦਾ ਏ ।

ਹੱਥੋਂ ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ-ਕਿਸੇ ਗੱਲ ਦਾ ਉੱਤਰ ਉਸੇ ਵੇਲੇ ਦੇ ਦੇਣਾ

ਅਜੇਹੇ ਮਾਮਲਿਆਂ ਵਿੱਚ ਰੜਖੇੜ ਪਾ ਛੱਡਣੀ ਚੰਗੀ ਨਹੀਂ। ਅਸੀਂ ਤਾਂ ਵੀਰ ਜੀ, ਇੱਕੋ ਗੱਲ ਜਾਣਦੇ ਹਾਂ 'ਹੱਥੋਂ ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ।'

ਹਬੜਿਉਂ ਨਾ ਕਿਰਾਂ ਤੇ ਮੁਖੜਿਉਂ ਪਈ ਤਿੜਾਂ-ਜ਼ਬਾਨੀ ਜਮਾਂ ਖਰਚ ਕਰੀ ਜਾਣਾ, ਪਰ ਹੱਥੋਂ ਦੇਣਾ ਕੁਝ ਵੀ ਨਾ

'ਹਬੜਿਉਂ ਨਾ ਕਿਰੀਏ ਤੇ ਮੁਖੜਿਉਂ ਵੀ ਨਾ ਤਿੜੀਏ। ਜੇ ਕਿਸੇ ਨੂੰ ਦੇਈਏ ਨਾ, ਤਾਂ ਫੋਕੀ ਜਮ੍ਹਾ ਖਰਚ ਕਿਉਂ ਕਰੀਏ ?

ਹਮ ਆਦਮੀ ਹਾਂ ਇਕ ਦਮੀ-ਅਸੀਂ ਇਕ ਦਮ ਦੇ ਪਰਾਹੁਣੇ ਹਾਂ

ਹਮ ਆਦਮੀ ਹਾਂ ਇਕ ਦਮੀ, ਮੁਹਲਤਿ ਮੁਹਤੁ ਨਾ ਜਾਣਾ ॥ ਨਾਨਕੁ ਥਿਨਵੈ ਤਿਸੈ ਸਰੋਵਹੁ ਜਾਕੇ ਜੀਆ ਪਰਾਣਾ ॥

ਹਮਸਾਏ ਮਾਂ ਪਿਉ ਜਾਏ-ਗਵਾਂਢੀ ਤਾਂ ਸਕੇ ਭਰਾਵਾਂ ਵਾਂਗ ਹੁੰਦੇ ਹਨ

ਤੂੰ ਹੈ ਮੇਰਾ ਹਕ ਹਮਸਾਇਆ, ਹਕ ਹਮਸਾਇਆ ਮਾਂ-ਪਿਉ ਜਾਇਆ।

ਹਮਦਰਦੀ ਪਿਆਰ ਦੀ ਪਹਿਲੀ ਪੌੜੀ ਹੈ-ਪਿਆਰ ਪਾਉਣ ਲਈ ਪਹਿਲਾਂ ਹਮਦਰਦੀ ਜ਼ਰੂਰੀ ਹੈ

ਉਸਦਾ ਚਿਹਰਾ ਕਦੇ ਲਾਲ ਤੇ ਕਦੇ ਪੀਲਾ ਹੁੰਦਾ ਸੀ ਤੇ ਉਹ ਸਿਰ ਨੀਵਾਂ ਪਾਈ ਆਪਣੀ ਪਿਛਲੀ ਮਸਤੀ ਦੀ ਭੁੱਲ ਤੇ ਲੀਕ ਫੇਰ ਕੇ ਉਸਨੂੰ ਮੁਆਫ਼ ਕਰਾਈ ਜਾ ਰਹੀ ਸੀ। ਠੀਕ ਹੈ :- 'ਹਮਦਰਦੀ ਪਿਆਰ ਦੀ ਪਹਿਲੀ ਪੌੜੀ ਹੈ।'

ਹਮ ਨਹੀਂ ਚੰਗੇ ਬੁਰਾ ਨਹੀਂ ਕੋਇ-ਅਸੀਂ ਚੰਗੇ ਨਹੀਂ, ਪਰ ਬੁਰਾ- ਭੈੜਾ ਵੀ ਕੋਈ ਨਹੀਂ

ਹਮ ਨਹੀਂ ਚੰਗੇ ਬੁਰਾ ਨਹੀਂ ਕੋਇ॥
ਪ੍ਰਣਵਤਿ ਨਾਨਕੁ ਤਾਰੇ ਸੋਇ ।।

ਹਮ ਨ ਵਿਆਹੇ ਤਾਂ ਕਾਹਦੇ ਸਾਹੇ-ਜਦ ਕਿਸੇ ਕੁਆਰੇ ਨਾਲ ਕਿਸੇ ਦੇ ਵਿਆਹ ਦੀਆਂ ਗੱਲਾਂ ਛੇੜੀਏ

ਛੱਡ ਯਾਰ, 'ਹਮ ਨਾ ਵਿਆਹੇ ਤਾਂ ਕਾਹਦੇ ਸਾਹੇ । ਪੰਡਤ ਹੁਰੀ ਵਜ਼ੀਰ ਬਣ ਗਏ ਤਾਂ ਸਾਨੂੰ ਕੀ ? ਸਾਡੇ ਤਾਂ ਹੱਥ ਪੁਰਾਣੇ ਖੋਸੜੇ ਹੀ ਹਨ।

ਹਮਾਂ ਯਾਰਾਂ ਦੋਜ਼ਖ ਹਮਾਂ ਯਾਰਾਂ ਬਹਿਸ਼ਤ-ਮਿੱਤਰ ਨਾਲ ਦੁਖ ਸੁਖ ਵੰਡਾਣਾ ਹੀ ਠੀਕ ਹੈ

ਬੜੇ ਡਾਢੇ ਹੋ, ਪਰ ਸੁਣ ਕੇ ਤੁਹਾਡਾ ਦਿਲ ਦੁਖੀ ਹੋਵੇਗਾ। ਕੋਈ ਗੱਲ ਨਹੀਂ। 'ਹਮਾਂ ਯਾਰਾਂ ਦੋਜ਼ਖ ਹਮਾਂ ਯਾਰਾਂ ਬਹਿਸ਼ਤ' ਸਗੋਂ ਦੋਵੇਂ ਰਲ ਕੇ ਦੁਖੀ ਹੋਵਾਂਗੇ ਤਾਂ ਦੁਖ ਦਾ ਵੀ ਸੁਆਦ ਆਵੇਗਾ ਤੇ ਇਹ ਵੰਡਿਆ ਵੀ ਜਾਵੇਗਾ।

ਹਮੇਸ਼ਾ ਤਾਰੂ ਹੀ ਡੁਬਦੇ ਨੇ-ਜਦ ਕੋਈ ਆਪਣੇ ਕੰਮ ਦਾ ਚੰਗਾ ਜਾਣੂ ਹੋਵੇ ਪਰ ਗ਼ਲਤੀ ਕਰ ਬੈਠੇ ਤੇ ਨੁਕਸਾਨ ਕਰੇ

''ਠੀਕ ਏ", ਇਕ ਹੋਰ ਬੋਲ ਉੱਠਿਆ “ਪਰ ਹਮੇਸ਼ਾ ਤਾਰੂ ਹੀ ਡੁਬਦੇ ਨੇ ਤੇ ਸ਼ਾਹ ਹੀ ਢਹਿੰਦੇ ਨੇ।” ਜਿਸ ਕਿਸੇ ਨੇ ਕੁਝ ਕੀਤਾ ਹੀ ਨਹੀਂ, ਉਸ ਨੂੰ ਜੀਵਨ ਵਿੱਚ ਘਾਟਾ ਕੀ ਪੈਣਾ ਹੈ ?

  • «
  • 72
  • 73
  • 74
  • 75
  • 76
  • »