ਤੇਜੋ- ਚੰਗਾ ਏ ਰੋਜ਼ ਦੇ ਪਿੱਟਣੇ ਨਾਲੋਂ । 'ਆਪਣੇ ਘਰ ਕੋਈ ਸੁਖੀ ਰਹੇ ਕੋਈ ਦੁਖੀ। ਬਿਗਾਨੇ ਦੇ ਬੂਹੇ ਤੇ ਬਹਿ ਕੇ ਕੀ ਖੱਟਿਆ ?
ਕਾਕਾ ਕੀ ਹਰਜ ਹੈ ? 'ਆਪਣੀ ਗੌਂ ਨੂੰ ਗਧੇ ਨੂੰ ਭੀ ਬਾਪ ਆਖੀਦਾ ਹੈ ।" ਮਤਲਬ ਜੋ ਉਸ ਪਾਸੋਂ ਕੱਢਣਾ ਹੋਇਆ, ਸੋ ਜਾਹ ਜਾ ਕੇ ਮਿਲ ਆ।
ਪਰ ਰੱਬ ਨੂੰ ਇਹ ਮਨਜ਼ੂਰ ਸੀ ਕਿ ਗੁਨਾਹ ਦੀ ਮਜ਼ਦੂਰੀ ਇਹਨੂੰ ਸਾਰੀ ਮਿਲੇ ਤੇ 'ਆਪਣੇ ਹੱਥਾਂ ਦਾ ਬੀਜਿਆ ਉਹ ਆਪ ਵੱਢੇ। ਆਪਣੇ ਗੁਨਾਹ ਦੀ ਫ਼ਸਲ ਉਹ ਬਹੁਤ ਸਾਰੀ ਵੱਢ ਚੁੱਕੀ ਸੀ । ਹੁਣ ਨਿਰਾ ਬੋਹਲ ਸਾਂਭਣਾ ਸੀ ।
ਪ੍ਰੀਤਮ ਸਿੰਘ ਦੀ ਕੀ ਰੀਸ ਕਰਨੀ ਹੋਈ ? ਕੋਈ ਸਿਆਣਾ ਰੋਕਣ ਵਾਲਾ ਸਿਰ ਤੇ ਹੈ ਨਹੀਂ । ਸੋ 'ਆਪਣੇ ਹਾਥ ਜਗਨ ਨਾਥਾ ਵਾਲਾ ਲੇਖਾ ਬਣਿਆ ਹੋਇਆ ਹੈ।
ਜਿਹੜਾ ਵੀ ਆਪਣੇ ਮੂੰਹੋਂ ਮੀਆਂ ਮਿੱਠੂ ਬਣੇ, ਉਸਨੂੰ ਆਪਣੇ ਔਗੁਣ ਭੀ ਗੁਣ ਜਾਪਦੇ ਹਨ।
ਰਾਣੋ ਬੜੀ ਚਾਲਾਕ ਹੈ । ਉਹਦਾ ਤਾਂ ਇਹ ਹਾਲ ਹੈ ਅਖੇ 'ਆਪਣੀਆਂ ਮੈਂ ਕੱਛੇ ਮਾਰਾਂ, ਬਹਿ ਪਰਾਈਆਂ ਫੋਲਾਂ' । ਘਰ ਘਰ ਹਰ ਕਿਸੇ ਦੀ ਨਿੰਦਿਆ ਕਰਦੀ ਫਿਰਦੀ ਏ, ਪਰ ਆਪਣੇ ਵੱਲ ਕਦੀ ਨਹੀਂ ਵੇਖਦੀ।
ਭਾਈ- ਮਚਲੀਏ ਰਨੇ ! ਹਰ ਵੇਲੇ ਦੂਜਿਆਂ ਦੇ ਔਗੁਣ ਹੀ ਚਿਤਾਰਦੀ ਰਹਿਨੀ ਏਂ, ਆਪਣੇ ਅੰਦਰ ਵੀ ਤਾਂ ਝਾਤੀ ਮਾਰਿਆ ਕਰ : ਇਹ ਨਹੀਂ ਚੰਗਾ ਹੁੰਦਾ ਜੁ ‘ਆਪਣੀਆਂ ਨਾ ਦਸਾਂ ਤੇ ਪਰਾਈਆਂ ਕਰ ਕਰ ਹੱਸਾਂ।
ਓੜਕ ਮੀਆਂ ਨਿਜਾਮਦੀਨ ਨੇ ਪੁਛਿਆ-ਤੁਸੀਂ ਬਰਕਤ ਵਿਚ ਕੀ ਐਬ ਵੇਖ ਕੇ ਉਹਨੂੰ ਧੱਕਾ ਦਿੱਤਾ ਸੀ । ਉਹਨੂੰ ਨਸ਼ਰ ਕਰਨ ਵਿਚ ਤੁਹਾਨੂੰ ਇਹ ਨਹੀਂ ਸੀ ਸੁਝਿਆ ਕਿ 'ਆਪਣੀਆਂ ਜੁਤੀਆਂ ਤੇ ਆਪਣਾ ਹੀ ਸਿਰ ਏ।'
ਕਾਕਾ ਜੀ ! 'ਆਪਣੀ ਮੱਝ ਦਾ ਦੁੱਧ ਸੌ ਕੋਹ ਤੇ ਜਾ ਪੀਵੀਦਾ ਹੈ। ਆਏ ਗਏ ਦੀ ਖ਼ਾਤਰ ਕੀਤਾ ਕਰੋ। ਜਦ ਤੁਸੀਂ ਉਹਨਾਂ ਪਾਸ ਜਾਉਗੇ ਉਹ ਵੀ ਤੁਹਾਡੀ ਪੁੱਜ ਕੇ ਪੁਛ ਪਰਤੀਤ ਕਰਣਗੇ !
ਤੁਹਾਡਾ ਤਾਂ ਇਹ ਹਾਲ ਹੈ ਪਈ 'ਆਪਣੀ ਭਾਵੇਂ ਮੱਝ ਚਲੀ ਜਾਏ, ਸ਼ਰੀਕ ਦਾ ਘਲਿਆਰਾ ਜ਼ਰੂਰ ਚੁਰਾਉਣਾ ਏ। ਆਪਣੇ ਨਾਲ ਜੋ ਹੁੰਦੀ ਏ, ਹੋ ਜਾਏ ਦੂਜੇ ਨੂੰ ਸੱਟ ਜ਼ਰੂਰ ਮਾਰਨੀ ਏ ।
ਨੀ ਕਰਮ ਦੇਈਏ ! 'ਆਪਣੀ ਭਾਹ ਬਲੋਸੇਂ, ਬਿਆਂ ਪਟਾਖੀ ਚੜ੍ਹੋਸੇਂ ਆਪਣਾ ਕੰਮ ਆਪ ਕਰੇਂਗੀ ਤਦੇ ਸਿਰੇ ਚੜ੍ਹੇਗਾ।
ਸਰਦਾਰ ਜੀ ! ਸੱਚੀਂ 'ਆਪਣੀ ਪੱਗ ਆਪਣੇ ਹੱਥ ਹੁੰਦੀ ਹੈ। ਦੂਜੇ ਦੀ ਪੱਤ ਲਾਹੋਗੇ ਤਾਂ ਉਹ ਤੁਹਾਡੇ ਨਾਲ ਘੱਟ ਨਹੀਂ ਕਰੇਗਾ।