ਤੇਰੇ ਜਹੇ ਗੰਢ ਦੇ ਪੂਰੇ ਤੇ ਅਕਲ ਦੇ ਊਰੇ ਨੂੰ ਸਭ ਜਾਣ ਲੈਂਦੇ ਹਨ । ਤੂੰ ਸਦਾ ਠੱਗਵਾਂ ਸੌਦਾ ਹੀ ਕਰਕੇ ਆਉਂਦਾ ਹੈ।
ਕਾਲ੍ਹਾ ਗੰਢੁ ਨਦੀਆ ਮੀਂਹ ਝੋਲ ॥ ਗੰਢ ਪਰੀਤੀ ਮਿਠੇ ਬੋਲ ॥”
ਵੇਖਿਆ ਓਇ ਤੂੰ ਵੱਡਾ ਸਾਧ 'ਗੰਢੋਂ ਖ਼ਾਲੀ ਤੇ ਰੱਬ ਦਾ ਸਵਾਲੀ' । ਸਾਧ ਨਾ ਬਣਦਾ ਤਾਂ ਕੀ ਕਰਦਾ। ਘਰ ਕੀ ਸੀ ਤੇਰੇ ਖਾਣ ਨੂੰ ? ਅਖੇ ਮੁੱਕ ਗਏ ਘੜੇ 'ਚੋਂ ਦਾਣੇ ਤੇ ਬਣ ਗਿਆ ਸਿੰਘ ਸਭੀਆ ।
ਦੀਵਾਨ - ਬਾਉਲੀ ਹੋ ਗਈ... ਸਾਰੇ ਟੱਬਰ ਨੂੰ, ਪਿਉ ਦਾਦੇ ਦੀ ਇਜ਼ਤ ਨੂੰ ਤੇ ਇਸ ਮਾਲ ਦੌਲਤ ਨੂੰ ਬਚਾਉਣ ਲਈ ਰਾਮ ਲਾਲ ਨੂੰ ਗੰਦੀ ਉਂਗਲ ਜਾਣਕੇ ਵੱਢ ਦੇਣਾ ਹੀ ਭਲੀ ਗੱਲ ਹੈ।
ਗ੍ਰਹਿਸਤ ਵਿੱਚ ਜਿੱਥੇ ਸੁਖ ਹੈ, ਉੱਥੇ ਦੁੱਖ ਵੀ ਹੋਣਾ ਹੋਇਆ । 'ਗੰਨਾ ਤੇ ਗੰਗਾਲ ਹੈ ਪਰ ਛੱਲਾ ਨਾਲੋ ਨਾਲ ਹੈ'।
ਕੰਜੂਸੀ ਵੀ ਇਕ ਹੱਦ ਤਕ ਹੀ ਚੰਗੀ ਹੁੰਦੀ ਹੈ। ਬਹੁਤੀ ਬੀਮਾਰੀ ਨੂੰ ਲਿਆਉਂਦੀ ਹੈ । ਫਿਰ ਭਰੋ ਘਰ ਹਕੀਮਾਂ ਦਾ। 'ਗੰਵਾਰ ਗੰਨਾ ਨਾ ਦਏ, ਭੇਲੀ ਦੇਵੇ। ਖਾਣ ਪੀਣ ਵਿੱਚ ਬੱਚਤ ਕੀਤੀ, ਪਤਨਾਲਾ ਹਕੀਮਾਂ ਦੇ ਵਗਾ ਦਿੱਤਾ।
ਇਸ ਲਈ ਘਸੁੰਨ ਨੇੜੇ ਹੈ, ਖ਼ੁਦਾ ਨਹੀਂ। ਜੁੱਤੀਆਂ ਨਾਲ ਸਿੱਧਾ ਕਰੋ। ਮਿੰਨਤ ਤਰਲੇ ਨਾਲ ਇਸ ਨਹੀਂ ਜੇ ਮੰਨਣਾ।
ਇਸ ਵਿੱਚ ਕੀ ਸ਼ੱਕ ਏ ? ਤੂੰ ਸੁਣਿਆ ਹੋਇਆ ਨਹੀਂ ਘਗਰੀ ਦਾ ਸਾਕ ਅੱਗੇ ਤੇ ਪਗੜੀ ਦਾ ਸਾਕ ਪਿੱਛੇ। ਮੈਂ ਜ਼ਨਾਨੀ ਨੂੰ ਨਰਾਜ਼ ਕਰਕੇ ਭਰਾਵਾਂ ਨਾਲ ਨਹੀਂ ਰੱਖਣੀ ਚਾਹੁੰਦਾ।
ਬੜੀ ਸੇਵਾ ਕੀਤੀ, ਕਈ ਹਕੀਮ ਤੇ ਡਾਕਟਰ ਵੀ ਸੱਦੇ ਪਰ 'ਘਟੀ ਦਾ ਕੋਈ ਦਾਰੂ ਨਹੀਂ । ਪਲਾਂ ਵਿੱਚ ਹੀ ਭੌਰ ਉਡਾਰੀ ਮਾਰ ਗਿਆ ।
ਭਰਾ, ਭੈਣਾਂ ਪੁੱਤਰ ਸਭ ਪੈਸੇ ਦੇ ਸਾਕੇਦਾਰ ਨੇ । ਘਰ ਹੋਣਗੀਆਂ ਰੋਟੀਆਂ ਤਾਂ ਭੱਜੀਆਂ ਆਉਣਗੀਆਂ ਵਹੁਟੀਆਂ। ਪੱਲਿਉਂ ਦਾਣੇ ਮੁੱਕੇ, ਤੇ ਯਾਰ ਹੋਏ ਸੁੱਕੇ।
ਚੰਗਾ ਵਿਆਹ ਰਚਿਆ ਹੋਇਆ ਹੈ ਇਸ ਘਰ ਵਿੱਚ 'ਘਰ ਆਏ ਪ੍ਰਾਹੁਣੇ ਗਈ ਗੜੋਂਦੇ ਖਾਣ।' ਘਰ ਦਾ ਬੰਦਾ ਅੰਦਰ ਇੱਕ ਨਹੀਂ ਦਿਸਦਾ।
ਪੁਸ਼ਪਾ ਵਿੱਚ ਇਹੀ ਵੱਡਾ ਔਗੁਣ ਹੈ ਕਿ ਕਦੀ ਵੀ ਕੰਮ ਸਮੇਂ ਦੇ ਅਨਕੂਲ ਨਹੀਂ ਕਰਦੀ । ਉਸਦਾ ਤਾਂ ਇਹ ਹਾਲ ਹੈ ਅਖੇ 'ਘਰ ਆਏ ਪ੍ਰਾਹੁਣੇ ਚਾੜ੍ਹ ਬੈਠੀ ਵੜੀਆਂ।