ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ। ਉਮਰ ਹੱਡਾਂ ਨੂੰ ਖਾ ਰਹੀ, ਜਿਉਂ ਲੱਕੜੀ ਨੂੰ ਘੁਣ-ਸਮਾਂ ਦਾ ਸਹੀ ਇਸਤੇਮਾਲ ਕਰੋ
ਜਦੋਂ ਕਰਮਜੋਤ ਦੂਜੇ ਦਿਨ ਵੀ ਸਕੂਲ ਦਾ ਕੰਮ ਨਾ ਕਰਕੇ ਲਿਆਈ ਤੇ ਕਹਿਣ ਲੱਗੀ, 'ਜੀ, ਮੈਂ ਕੱਲ੍ਹ ਕਰਕੇ ਲਿਆਵਾਂਗੀ ਤਾਂ ਅਧਿਆਪਕ ਨੇ ਨਸੀਹਤ ਦਿੰਦਿਆਂ ਕਿਹਾ, "ਸਮੇਂ ਸਿਰ ਕੰਮ ਕਰਨ ਦੀ ਆਦਤ ਪਾਓ ਅੱਜ ਦਾ ਕੰਮ ਕਦੇ ਵੀ ਕੱਲ੍ਹ 'ਤੇ ਨਾ ਛੱਡੋ। ਸਿਆਣਿਆਂ ਦਾ ਕਥਨ ਹੈ— ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ। ਉਮਰ ਹੱਡਾਂ ਨੂੰ ਖਾ ਰਹੀ, ਜਿਉਂ ਲੱਕੜੀ ਨੂੰ ਘੁਣ । "