ਬੇਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਹੀਦੀ-ਦੇਖਾ ਦੇਖੀ ਵਿੱਚ ਫਜੂਲ ਖਰਚੀ ਕਰਨਾ
ਕਾਲਜ ਵਿੱਚ ਪੜ੍ਹਦਾ ਜਗਬੀਰ ਆਪਣੇ ਪਿਤਾ ਜੀ ਨੂੰ ਕਹਿਣ ਲੱਗਿਆ, "ਬਾਪੂ ਜੀ। ਕਾਲਜ ਦੇ ਸਾਰੇ ਮੁੰਡੇ ਮੋਟਰ-ਸਾਈਕਲਾਂ 'ਤੇ ਆਉਂਦੇ ਨੇ, ਇਹ ਪੁਰਾਣਾ ਸਕੂਟਰ ਵੇਚ ਕੇ ਮੈਨੂੰ ਵੀ ਮੋਟਰ-ਸਾਈਕਲ ਲੈ ਦਿਓ।” ਉਸ ਦੇ ਬਾਪੂ ਜੀ ਨੇ ਕਿਹਾ, 'ਆਪਣਾ ਸਕੂਟਰ ਅਜੇ ਵਧੀਆ ਹੈ, ਆਪਾਂ ਨੂੰ ਅਜੇ ਹੋਰ ਬਥੇਰੇ ਖ਼ਰਚੇ ਨੇ, ਐਵੇਂ ਬੇਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਹੀਦੀ ।'