ਇਤਨੇ ਚਿਰ ਵਿੱਚ ਸਾਈਕਲ ਵਾਲੇ ਨੇ ਸਾਈਕਲ ਦਾ ਪੰਚਰ ਲਾ ਦਿੱਤਾ। ਮੈਂ ਜੱਕੋ ਤਕੋ ਵਿੱਚ ਪੈ ਗਿਆ । ਇਹ ਸਾਈਕਲ ਵਾਲਾ ਕੀ ਆਖੇਗਾ, “ਅੰਨ੍ਹਾ ਸ਼ੁਕੀਨ ਤੇ ਗਾਰੇ ਵਿਚ ਲੱਤਾਂ" । ਪੈਸਾ ਇੱਕ ਵੀ ਪੱਲੇ ਨਹੀਂ ਸੀ ।
ਓਇ ਏਸ 'ਅੰਨ੍ਹੀ ਕੁਕੜੀ ਤੇ ਕਿਉਂ ਖਸ ਖਸ ਦਾ ਚੋਗਾ' ਪਾਉਂਦੇ ਹੋ ! ਫਿੱਟ ਜਾਏਗੀ ਬਹੁਤੀ । ਰਹਿਣ ਦਿਉ, ਜਿਵੇਂ ਹੈ।
ਹੁਣ ਕਲਪਣ ਦਾ ਕੀ ਫ਼ਾਇਦਾ, ਤੁਸੀਂ ਤਾਂ ਜਾਣ ਬੁੱਝ ਕੇ 'ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ ਬਹਾ ਛੱਡੀ ਸੀ। ਤੁਸਾਡਾ ਮੁਨੀਮ ਤੁਸਾਥੋਂ ਕੋਈ ਗੁੱਝਾ ਛਿਪਾ ਸੀ ? ਬੱਸ, ਵੇਲਾ ਮਿਲਦਿਆਂ ਹੀ ਮਾਇਆ ਲੈ ਕੇ ਹਰਨ ਹੋ ਗਿਆ ।
ਇਹ ਕੋਈ ਨਵੀਂ ਗੱਲ ਨਹੀਂ 'ਅੰਨ੍ਹੀ ਦੇਵੀ, ਨੱਕ ਵੱਢੇ ਪੁਜਾਰੀ। ਭੈੜਿਆਂ ਨੂੰ ਚੰਦਰੇ ਸੌ ਕੋਹ ਪੈਂਡਾ ਮਾਰ ਕੇ ਆ ਮਿਲਦੇ ਹਨ।
ਅੱਜ ਕੱਲ੍ਹ ਤਾਂ ਅੰਨ੍ਹੀ ਨੂੰ ਬੋਲਾ ਧੁਸਦਾ ਹੈ। ਆਪਣੇ ਔਗੁਣ ਕੋਈ ਨਹੀਂ ਵੇਖਦਾ। ਹਰ ਕੋਈ ਦੂਜੇ ਨੂੰ ਹੀ ਨਿੰਦਦਾ ਹੈ।
ਚੌਧਰੀ- ਕੰਮ ਤਾਂ ਵਿਗੜਨਾ ਹੀ ਸੀ । ਤੁਸਾਡਾ ਮੁਨਸ਼ੀ ਜੋ ਬੜਾ ਸਿਆਣਾ ਸੀ। ਅਸੀਂ ਤਾਂ ਜਾਣਦੇ ਸਾਂ ਕਿ ਇੱਥੇ ਤਾਂ ‘ਅੰਨ੍ਹੀ ਨੈਣ ਵੰਝ ਦਾ ਨਹੋਰਨਾ ਵਾਲਾ ਲੇਖਾ ਹੀ ਹੋਣਾ ਹੈ।
ਸਰਦਾਰ ਕਰਤਾਰ ਸਿੰਘ ਦੇ ਘਰ ਦੇ ਖ਼ਰਚਾਂ ਦਾ ਕੋਈ ਹਿਸਾਬ ਕਿਤਾਬ ਨਹੀਂ । ਨੌਕਰ ਜੋ ਜੀ ਚਾਹੇ ਕਰਨ। ‘ਅੰਨ੍ਹੀ ਪੀਹੇ ਤੇ ਕੁੱਤੀ ਚੱਟੇ’, ਉਹਨਾਂ ਦੀ ਕਿਹੜੀ ਆਪਣੀ ਕਮਾਈ ਹੈ ?
ਰਾਮ ਰਖੀ-ਹੁਣ ਮਾਸੀ ਜੀ । ਕਿਉਂ ਕਲਪਦੇ ਹੋ ? ਜਦ ਵੀ ਤੁਸਾਨੂੰ ਕਿਸੇ ਬੱਚਿਆਂ ਦੇ ਸੁਭਾ ਲਈ ਸਿੱਖ ਮਤ ਦਿੱਤੀ, ਤੁਸੀਂ ਸਦਾ 'ਅੰਨ੍ਹੀ ਮਾਂ, ਪੁੱਤ ਦਾ ਮੂੰਹ ਨਾ ਧੋਵੇ ਅਖਾਣ ਤੇ ਅਮਲ ਕਰਦੇ ਹੋਏ ਉਨ੍ਹਾਂ ਨੂੰ ਕਦੀ ਕੁਸੰਗਤ ਤੋਂ ਵਰਜਿਆ ਨਾਂਹ । ਸਿੱਟਾ ਇਹ ਨਿਕਲਨਾ ਹੀ ਸੀ ।
ਇਹ ਤਾਂ ਹੋਣਾ ਹੀ ਸੀ । ਜੇਹੀ ਰੂਹ, ਤੇਹੇ ਫ਼ਰਿਸ਼ਤੇ । ਜੇਹੇ ਲਫੱਡੀ ਨੰਬਰਦਾਰ ਹੁਰੀ, ਓਹੋ ਜੇਹੀ ਉਨ੍ਹਾਂ ਦੀ ਵਹੁਟੀ । 'ਅੰਨ੍ਹੀ ਰੂਹ ਨੂੰ ਗੰਦੇ ਫ਼ਰਿਸ਼ਤੇ ਹੀ ਟੱਕਰਨੇ ਸਨ।
ਸਰਦਾਰ ਸਿੰਘ- ਚੰਚਲ ਸਿੰਘ ਲਈ 'ਅੰਨ੍ਹੇ ਅੱਗੇ ਅੰਧੇਰਾ ਤੇ ਉਜਾਲਾ ਇੱਕੋ' ਵਾਲਾ ਹਿਸਾਬ ਹੈ । ਜੇਹੇ ਉਸ ਲਈ ਭਾਂਡੇ ਮਾਂਜਣੇ ਤੇਹਾ ਵਣਜ ਕਰਨਾ।
ਰਾਮ ਸਿੰਘ - ਮਾਮੀ ਜੀ ! ਤੁਸਾਨੂੰ ਰਾਣੋ ਅੱਗੇ ਕੀਰਨੇ ਪਾਣ ਦਾ ਕੀ ਲਾਭ, ਇੱਥੇ ਤਾਂ ਅੰਨ੍ਹੇ ਅੱਗੇ ਰੋ, ਆਪਣੇ ਦੀਦੇ ਖੋਹ" ਵਾਲਾ ਲੇਖਾ ਹੈ । ਰਾਣੋ ਨੇ ਕੋਈ ਸੁਣਨਾ ਹੈ ?
ਬਾਹਰ ਪੰਥ ਚਲਾਇੰਦੇ ਬਾਰਾਂ ਵਟੀ ਖਰੇ ਦੁਹੇਲੇ । ਵਿਣ ਗੁਰ ਸ਼ਬਦ ਨਾ ਸਿਝਨੀ ਬਾਜੀਗਰ ਕਰ ਬਾਜ਼ੀ ਖੇਲੇ । ਅੰਨ੍ਹੇ ਅੰਨ੍ਹਾ ਖੂਹੇ ਠੇਲੇ ।