Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੬ ਫੱਗਣ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਭੁੱਖਾ ਕਿਰਾੜ ਵੇਹੀਆਂ ਫੋਲੇ-ਭੁੱਖਾ ਸ਼ਾਹ, ਹਰ ਸਮੇਂ ਕਿਸੇ ਸਾਮੀ ਦੀ ਪੜਤਾਲ ਲਈ ਵਹੀਆਂ ਹੀ ਉਥੱਲਦਾ ਰਹਿੰਦਾ ਹੈ

ਰਲੇ ਸ਼ਾਹ ਨੂੰ ਜਦ ਵੀ ਵੇਖੋ ਕਿਸੇ ਸਾਮੀ ਦੀ ਪੜਤਾਲ ਵਿੱਚ ਵਹੀਆਂ ਹੀ ਫੋਲਦਾ ਦਿਸਦਾ ਹੈ । ਕਰੇ ਵੀ ਕੀ ? ‘ਭੁੱਖਾ ਕਿਰਾੜ ਵਹੀਆਂ ਫੋਲੇ' ਹੱਟੀ ਉਤੇ ਕੰਮ ਜੋ ਘੱਟ ਗਿਆ।

ਭੁੱਖਾ ਜਦ ਮੂਲੀ ਖਾਏ, ਮੂਲੀ ਭੁਖ ਅਗਲੇਰੀ ਲਾਏ-ਜਦ ਗੱਲ ਕਹੀਏ ਦੁੱਖ ਹਟਾਣ ਨੂੰ ਉਹ ਸਗੋਂ ਹੋਰ ਚੰਬੜੇ

ਅਸਾਂ ਆਖਿਆ ਹੋਰ ਮਿਹਨਤ ਕਰੀਏ ਮੁੰਡੇ ਜਵਾਨ ਹੋ ਜਾਣ ਤਾਂ ਗ਼ਰੀਬੀ ਹਟੇਗੀ। ਪਰ 'ਭੁੱਖਾ ਜਦ ਮੂਲੀ ਖਾਏ, ਮੂਲੀ ਭੁਖ ਅਗਲੇਰੀ ਲਾਏ', ਸਗੋਂ ਹੁਣ ਉਨ੍ਹਾਂ ਦੀ ਰੋਟੀ ਰੁਜ਼ਗਾਰ ਦੀ ਚਿੰਤਾ ਆਪਣੇ ਨਾਲੋਂ ਵੀ ਵਧੀਕ ਪੈ ਗਈ ਹੈ।

ਭੁੱਖਾ ਜੋਰੂ ਵੇਚੇ ਤੇ ਰੱਜਿਆ ਹੁਦਾਰੀ ਮੰਗੇ-ਜਦ ਗ਼ਰੀਬੀ ਹਟਾਣ ਲਈ ਬੰਦਾ ਪਤ ਵੇਚਣ ਨੂੰ ਵੀ ਤਿਆਰ ਹੋ ਪਵੇ, ਬਣੇ ਫੇਰ ਵੀ ਕੁਝ ਨਾ

ਗ਼ਰੀਬੀ ਹੱਥੋਂ ਤੰਗ ਆ ਕੇ ਮੈਂ ਆਪਣੀ ਲੋਈ ਵੇਚਣੀ ਕੀਤੀ। ਗਾਹਕ ਆਖੇ ਪੈਸੇ ਫਿਰ ਲੈ ਜਾਈਂ। ਅਖੇ ਭੁੱਖਾ ਜੋਰੂ ਵੇਚੇ ਤੇ ਰੱਜਿਆ ਹੁਦਾਰੀ ਮੰਗੇ।

ਭੁੱਖਾ ਦੇਂਦਾ ਬੁੱਥਾ-ਥੁੜੇ ਹੋਏ ਪਾਸੋਂ ਜਦ ਕੁਝ ਮੰਗੋ ਤਾਂ ਉਹ ਗੁੱਸਾ ਕਰਦਾ ਹੈ

ਭੁੱਖੀ ਸਾਮੀ ਸੀ, ਉਸ ਪਾਸੋਂ ਕੀ ਮਿਲਣਾ ਸੀ ? ‘ਭੁੱਖਾ ਦੇਂਦਾ ਬੁੱਥਾ’ ਉਲਟਾ ਅੱਖਾਂ ਕੱਢਣ ਲੱਗਾ।

ਭੁੱਖਾ ਮਰੇ ਕੀ ਨਾ ਕਰੇ-ਭੁੱਖ ਦੇ ਦੁੱਖ ਵਿੱਚ ਮਾੜੇ ਤੋਂ ਮਾੜੇ ਕੰਮ ਵੀ ਕਰਨੇ ਪੈਂਦੇ ਹਨ

ਮੈਂ ਚੋਰੀ ਕੀਤੀ ਹੈ, ਪਰ ਨੀਅਤ ਨਹੀਂ ਸੀ। ਭੁੱਖ ਨੇ ਲਚਾਰ ਕੀਤਾ, ਅਖੇ 'ਭੁੱਖਾ ਮਰੇ ਕੀ ਨਾ ਕਰੇ।

ਭੁੱਖਿਆਂ ਨੂੰ ਬੇਰ, ਤਿਹਾਇਆਂ ਨੂੰ ਗੰਨੇ-ਜਦ ਕਿਸੇ ਨੂੰ ਮਨ-ਮਰਜੀ ਦੀ ਚੀਜ਼ ਮਿਲ ਜਾਵੇ

ਅਤੁੱਟ ਲੰਗਰ ਗੁਰੂ ਕਾ ਲੱਗਾ ਹੋਇਆ ਸੀ । 'ਭੁੱਖਿਆਂ ਨੂੰ ਬੇਰ, ਤਿਹਾਇਆਂ ਨੂੰ ਗੰਨੇ' ਜੋ ਮੂੰਹ ਮੰਗੋ ਝੱਟ ਮਿਲਦਾ ਸੀ।

ਭੁੱਖੇ ਅੱਗੇ ਬਾਤ ਪਾਈ, ਉਸ ਕਿਹਾ ਰੋਟੀ-ਲੋੜਵੰਦ ਪਾਸੋਂ ਕੋਈ ਗੱਲ ਵੀ ਪੁੱਛੀ ਜਾਵੇ, ਤਾਂ ਉਹ ਮੁੜ ਮੁੜ ਆਪਣੀ ਲੋੜ ਹੀ ਦਸਦਾ ਹੈ

ਮੈਂ ਆਪਣੇ ਦੁੱਖ ਰੋਵਾਂ ਉਹ ਆਪਣੀ ਹੀ ਮਾਰੀ ਜਾਵੇ। ਅਖੇ ‘ਭੁੱਖੇ ਅੱਗੇ ਬਾਤ ਪਾਈ, ਉਸ ਕਿਹਾ ਰੋਟੀ।' ਸੱਚ ਹੈ ਹਰ ਇੱਕ ਨੂੰ ਆਪਣੀ ਹੀ ਗਰਜ਼ ਪਿਆਰੀ ਹੈ।

ਭੁੱਖੇ ਦੀ ਧੀ ਰੱਜੀ ਤੇ ਖੇਹ ਉਡਾਉਣ ਲੱਗੀ-ਹੋਛੇ ਮਨੁੱਖ ਪਾਸ ਧੰਨ ਆ ਜਾਣ ਤੇ ਉਹ ਜਦ ਭੈੜੇ ਕੰਮ ਕਰਨ ਲਗ ਪਵੇ

ਦੂਜਾ ਕਾਰਨ ਇਹ ਕਿ ਮੁੰਡਾ ਵੀ ਸੁੱਖ ਨਾਲ ਸੱਤੇ ਕੁਲਾਂ ਤਾਰਨ ਵਾਲਾ ਨਿਕਲਿਆ। ਜਿਉਂ ਦੀ ਉਸ ਨੇ ਹੋਸ਼ ਸੰਭਾਲੀ ਹੈ, ‘ਭੁੱਖੇ ਦੀ ਧੀ ਰੱਜੀ ਤੇ ਖੇਹ ਉਡਾਉਣ ਲੱਗੀ' ਵਾਲੇ ਚਾਲੇ ਫੜ ਲਏ ਹਨ।

ਭੁੱਖੇ ਨੂੰ ਵੇਖ ਕੇ ਦੇ ਨਾ ਸਕਾਂ ਤੇ ਰੱਜੇ ਨੂੰ ਵੇਖਕੇ ਜਰ ਨਾ ਸਕਾਂ-ਕਿਸੇ ਚੰਗੇ ਭਲੇ ਉੱਪਰ ਦੋਸ਼ ਲਾਣੇ ਜਾਂ ਨਿੰਦਣਾ

ਨਵੈਣੀ --ਲੋਕਾਂ ਰੁੜ੍ਹ ਜਾਣਿਆਂ ਦੀਆਂ ਗੱਲਾਂ ਵਲ ਤੂੰ ਨਾ ਜਾਇਆ ਕਰ। ਪ੍ਰੇਮ ਦਾ ਤਾਇਆ- ਲੋਕ ਤਾਂ ਐਵੇਂ ਲੂਤੀਆਂ ਲਾ ਕੇ ਤਮਾਸ਼ਾ ਵੇਖਦੇ ਨੇ 'ਇਨ੍ਹਾਂ ਦੀ ਤਾਂ ਇਹ ਗੱਲ ਏ ਅਖੇ 'ਭੁੱਖੇ ਨੂੰ ਵੇਖ ਕੇ ਦੇਖ ਨਾ ਸਕਾਂ ਤੇ ਰੱਜੇ ਨੂੰ ਵੇਖ ਜਰ ਨਾ ਸਕਾਂ' ਐਵੇਂ ਨਹੀਂ ਕਹਿਣਾ, ਮੇਰਾ ਪ੍ਰੇਮ ਤਾਂ ਸੱਤਾਂ ਧੀਆਂ ਜਿਹਾ ਪੁੱਤਰ ਏ।

ਭੁੱਖੇ ਪਏ ਮਰਾਂਗੇ ਤੇ ਮੌਜਾਂ ਪਏ ਕਰਾਂਗੇ-ਦੁਖੀ ਹੁੰਦਾ ਹੋਇਆ ਵੀ ਜਦ ਕੋਈ ਆਪਣੇ ਆਪ ਨੂੰ ਸੁਖੀ ਦੱਸੇ

ਉਸ ਦੀਆਂ ਗੱਲਾਂ ਤਾਂ ਮਾਨੋ ਇਸ ਤਰ੍ਹਾਂ ਹਨ ਕਿ ਉਸ ਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪਰ ਅਸਲ ਗੱਲ ਉਲਟੀ ਹੈ। ਅਸਲ ਗੱਲ ਇਹ ਹੈ ਕਿ ਉਹ ਅਪਣਾ ਸੁਭਾ ਹੀ ਇਸ ਤਰ੍ਹਾਂ ਬਣਾ ਬੈਠਾ ਹੈ ਕਿ ਭੁੱਖੇ ਪਏ ਮਰਾਂਗੇ ਤੇ ਮੌਜਾਂ ਪਏ ਕਰਾਂਗੇ।

ਭੁੱਖੇ ਬਾਂਕੇ ਤੇ ਟਾਪਾਂ ਦੇ ਵੈਰੀ-ਬਾਹਰੋਂ ਦਿਖਾਵਾ ਰੱਜ ਦਾ, ਅੰਦਰੋਂ ਭੁੱਖੇ

ਮੈਂ ਤੁਹਾਡੇ ਵਰਗੇ ‘ਭੁੱਖੇ ਬਾਂਕੇ ਤੇ ਟਾਪਾਂ ਦੇ ਵੈਰੀ' ਕਈ ਵੇਖੇ ਨੇ । ਬਾਹਰੋਂ ਜਿਵੇਂ ਨਵਾਬ ਹੋਣ ਤੇ ਅੰਦਰੋਂ ਬਸ ਰੱਬ ਹੀ ਰਖੇ।

ਭੁੱਖੇ ਮਰੇ ਹਗਾਈ ਠਣਕੇ-ਵਾਧੂ ਦਾ ਰੌਲਾ ਗੋਲਾ ਬਹੁਤਾ ਹੋਵੇ, ਪਰ ਹੱਥ ਪੱਲੇ ਕੁਝ ਨਾਂ ਹੋਵੇ

ਹਰੀ ਢਿੱਡੋਂ ਭੁੱਖੀ ਹੈ, ਪਰ ਦਿਖਾਵਾ ਬੜਾ ਕਰਦੀ ਹੈ। ਅਖੇ 'ਭੁੱਖੇ ਮਰੇ ਹਗਾਈ ਠਣਕੇ।'

  • «
  • 229
  • 230
  • 231
  • 232
  • 233
  • »