ਬੁੱਢਾ ਹੰਢਿਆ ਹੋਇਆ ਸੀ। ਗ਼ਰੀਬੀ ਵਿੱਚ ਉੱਕਾ ਨਹੀਂ ਘਾਬਰਿਆ! ਸੱਚ ਹੈ, 'ਭੁੱਜਿਆ ਹੋਇਆ ਦਾਣਾ ਨਹੀਂ ਤਿੜਕਦਾ, ਕੱਚਾ ਹੀ ਤਿੜਕਦਾ ਹੈ।'
ਤੂੰ ਤਾਂ ਮਿੱਤ੍ਰਾ ਬੜਾ ਅਜੀਬ ਗ੍ਰਿਹਸਤੀ ਬਣ ਬੈਠਾ ਏਂ, ਉਹ ਮਹਿਫਲਾਂ ਉਹ ਸੈਰ ਸਪਾਟੇ ਕਿੱਥੇ ਗਏ ? ਤੇਰੇ ਨਾਲ ਤਾਂ ਉਹ ਹੋਈ, ਅਖੇ ‘ਭੁਲ ਗਏ ਰਾਗ ਰੰਗ, ਭੁਲ ਗਈਆਂ ਜਕੜੀਆਂ ਤਿੰਨੇ ਗਲਾਂ ਯਾਦ ਰਹੀਆਂ, ਲੂਣ, ਤੇਲ, ਲਕੜੀਆਂ'।
ਦਲੀਪ ਕੌਰ ਨੇ ਆਪਣੇ ਵੱਲੋਂ ਬੜੀ ਪਕਿਆਈ ਤੇ ਚੌਕਸੀ ਨਾਲ ਇਹ ਕਾਰੇ ਕੀਤੇ ਸਨ, ਪਰ ਭੁੰਨਿਆਂ ਗੰਢਾ ਤੇ ਮੁਨਿਆ ਜੋਗੀ ਕਦ ਲੁਕਿਆ ਰਹਿ ਸਕਦਾ ਹੈ ?
ਤੂੰ ਵੀ ਭੂਤਨਿਆਂ ਪਾਸੋਂ ਮੁਰਾਦਾਂ ਮੰਗਦਾ ਹੈਂ ? ਕਦੀ ਇਸ ਚੰਡਾਲ ਚੌਂਕੜੀ ਵਿਚੋਂ ਕੋਈ ਖੱਟ ਕੇ ਨਿਕਲਿਆ ਹੈ ?
ਗ਼ਰੀਬੀ ਵਿੱਚ ਬੜਾ ਸੁਖ ਹੈ, ਪਰ ਗ਼ਰੀਬ ਦੇ ਸਿਰ ਜਿਹੜਾ ਹਰ ਕੋਈ ਸਵਾਰ ਰਹਿੰਦਾ ਹੈ, ਇਹ ਨੱਕ ਜਿੰਦ ਕਰ ਦੇਂਦਾ ਹੈ। ਅਖੇ, ‘ਭੂਰਾ ਸ਼ਾਲ, ਭੂਰਾ ਦੋਸ਼ਾਲਾ, ਇਕੋ ਗੱਲ ਭੂਰੇ ਦੀ ਮਾੜੀ, ਦੇਖੈ ਭੂਰਾ ਫੜੇ ਵਿਗਾਰੀ।'
ਜਬ ਜੋਥਨ ਸਤ ਹੋ ਚੁਕਾ, ਫਿਰ ਹੋ ਕੈਸਾ ਨੇਹੁ ॥ ਭੂਲਾ ਫਿਰੇ ਕਿਸਾਨ, ਕਾਤਕ ਮਾਂਗੇ ਮੇਂਹੁ।।
ਘਰਾਂ ਵਿੱਚੋਂ ਵਿਹਲ ਕਿੱਥੇ ? ‘ਭੂੰਡਾ ਭੰਡਾਰੀਆ ਕਿੰਨਾ ਕੁ ਭਾਰ ? ਇਕ ਮੁੱਠੀ ਚੁਕ ਲੈ, ਦੂਜੀ ਤਿਆਰ ।' ਕੋਈ ਨਾ ਕੋਈ ਪੁਆੜਾ ਪਿਆ ਹੀ ਰਹਿੰਦਾ ਹੈ।
ਕਾਲੂ ਗ਼ਰੀਬ ਦਾ ਕਿਤਨਾ ਨੁਕਸਾਨ ਹੋ ਗਿਆ ਹੈ, ਪਰ ਪਿੰਡ ਵਿਚੋਂ ਕਿਸੇ ਉੱਤੇ ਜੂੰ ਨਹੀਂ ਸਰਕੀ ! ਸੱਚ ਹੈ 'ਭੇਡ ਦਾ ਭੱਜਾ ਚੂਕਣਾ, ਨਾ ਕਿਸੇ ਰੋਣਾ ਨਾ ਕਿਸੇ ਕੂਕਣਾ।'
ਬੇਸ਼ਕ ਇਹ ਕੰਮ ਕਰ ਲਵੋ, ਇਸ ਵਿੱਚ ਨੁਕਸਾਨ ਦਾ ਰਤੀ ਡਰ ਨਹੀਂ, ਇਹ ਤਾਂ 'ਭੇਡ ਦਾ ਭਡੂਰਾ, ਤਕਾਂ ਪੂਰੇ ਦਾ ਪੂਰਾ' ਵਾਲਾ ਹਾਲ ਹੈ।
ਉਹਨਾਂ ਨਿਹੱਥਿਆਂ ਨੂੰ ਹੱਲਾ-ਸ਼ੇਰੀ ਕਰਨ ਨਾਲ ਵੀ ਕਿਹੜਾ ਮੋਰਚਾ ਸਰ ਹੋਣਾ ਸੀ ? ‘ਭੇੜ ਦੀ ਛੜ ਗੋਡੇ ਤਾਈਂ।' ਉਨ੍ਹਾਂ ਕੋਈ ਪਹਾੜ ਡੇਗ਼ ਦੇਣਾ ਸੀ ?
ਛੱਜੂ—ਓਏ ਸਹੁਰਿਓ ! ਕਿਉਂ ਡਰਦੇ ਹੋ ਭੇਡ ਦੇ ਖੂਨੋਂ ਕਿਤੇ ਪਿੰਡ ਫਾਹੇ ਲੱਗ ਚਲਿਆ ਏ ?
ਤੁਸੀਂ ਵੀ ਹੱਦ ਕਰਦੇ ਹੋ। ਅਖੇ 'ਭੇਡ ਮੁਲ ਤੇ ਊਂਠ ਝੂੰਗਾ।' ਕੱਪੜੇ ਦਾ ਮੁੱਲ ਤਾਂ ਪੰਜਾਹ ਰੁਪਏ ਤੇ ਸਾਈ ਸੌ ਰੁਪਈਆ ! ਇਹ ਕਿਉਂ ?