Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੬ ਫੱਗਣ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਆਪ ਨਾ ਵੰਞੈ ਸਾਹੁਰੈ, ਲੋਕਾਂ ਮੱਤੀ ਦੇ-ਜਦ ਕੋਈ ਆਪ ਤਾਂ ਕੋਈ ਕੰਮ ਨਾ ਕਰੇ ਪਰ ਦੂਜਿਆਂ ਨੂੰ ਓਹੋ ਕੁਝ ਕਰਨ ਲਈ ਸਮਝਾਵੇ

ਆਪ ਨਾ ਵੰਞੈ ਸਾਹੁਰੈ ਲੋਕਾਂ ਮਤੀ ਦੇ ਸਮਝਾਏ । ਚਾਨਣ ਘਰ ਵਿਚ ਦੀਵਿਅਹੁੰ, ਹੇਠ ਹਨੇਰ ਨਾ ਸਕੈ ਮਿਟਾਏ।

ਆਪ ਪੋਲੀ ਤੇ ਸੱਯਦ ਨੌਕਰ-ਜਦ ਜੁਲਾਹੇ ਦਾ ਨੌਕਰ ਸੱਯਦ ਹੋਵੇ ਜਾਂ ਕੋਈ ਛੋਟਾ ਆਦਮੀ ਵੱਡੇ ਉਤੇ ਹਾਕਮੀ ਕਰਨੀ ਚਾਹੇ

ਬੜੀ ਅਨੋਖੀ ਖੇਡ ਏ। 'ਆਪ ਪੋਲੀ ਤੇ ਸੱਯਦ ਨੌਕਰ ।' ਵਿਚਾਰੇ ਦੇ ਹੱਥ ਪਲੇ ਕੁਝ ਵੀ ਨਹੀਂ, ਪਰ ਵਹੁਟੀ ਵੱਡੇ ਸਰਦਾਰਾਂ ਦੇ ਘਰੋਂ ਵਿਆਹ ਲਿਆਇਆ ਏ ।

ਆਪ ਫਿਰਾਂ ਨੰਗੀ, ਚੌਲੀ ਕਿਨੂੰ ਦਿਆਂ ਮੰਗੀ-ਜਦ ਆਪਣੇ ਪਾਸ ਤਾਂ ਕੁਝ ਨਾ ਹੋਵੇ, ਤੇ ਦਸੇ ਕਿ ਮੈਂ ਦੂਜਿਆਂ ਦੀ ਮਦਦ ਕਰਨ ਨੂੰ ਤਿਆਰ ਹਾਂ

ਸੱਚੀ ਗੱਲ ਤਾਂ ਇਹ ਹੈ ਕਿ 'ਆਪ ਫਿਰਾਂ ਨੰਗੀ, ਚੌਲੀ ਕਿਨੂੰ ਦਿਆਂ ਮੰਗੀ । ਆਪ ਤਾਂ ਝੱਟ ਮੁਸ਼ਕਲ ਨਾਲ ਲੰਘਦਾ ਹੈ । ਤੁਸਾਡੀ ਸੇਵਾ ਕਿਵੇਂ ਕਰੇ ?

ਆਪ ਬੀਚਾਰੇ ਸੁ ਗਿਆਨੀ ਹੋਈ-ਜਿਹੜਾ ਆਪਣੇ ਮਨ ਨੂੰ ਘੋਖੇ, ਉਸ ਨੂੰ ਹੀ ਗਿਆਨ ਹੁੰਦਾ ਹੈ

ਕਥਤਾ ਬਕਤਾ ਸੁਨਤਾ ਸੋਈ!। ਆਪ ਬੀਚਾਰੇ ਸੁ ਗਿਆਨੀ ਹੋਈ ।।

ਆਪ ਬੁਰੇ ਤਾਂ ਜਗ ਬੁਰਾ-ਭੈੜੇ ਨੂੰ ਸਭ ਭੈੜੇ ਜਾਪਦੇ ਹਨ

ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਕਿ ਪਹਿਲਾਂ ਆਪਣੇ ਆਪ ਨੂੰ ਸਿੱਧੇ ਰਾਹ ਪਾ ਤੇ ਫੇਰ ਸਾਰੇ ਸਿੱਧਾ ਵਰਤਣਗੇ । 'ਆਪ ਬੁਰੇ ਤਾਂ ਜਗ ਬੁਰਾ' ਵਾਲਾ ਅਖਾਣ ਸਦਾ ਯਾਦ ਰੱਖੋ ?

ਆਪ ਮਰੇ, ਜਗ ਪਰਲੋ-ਜਦ ਆਪਣੀ ਖੁਸ਼ੀ ਦੀ ਆਸ ਘੱਟ ਹੋਵੇ ਤੇ ਦੂਜਿਆਂ ਦੇ ਦੁੱਖਾਂ ਵਲੋਂ ਬੰਦਾ ਲਾਪ੍ਰਵਾਹੀ ਦੱਸੇ

ਇੰਦਰ- ਕਾਕਾ ਤੂੰ ਇਹ ਨਹੀਂ ਸੋਚਦਾ, ਪਈ ਉਹ ਤਾਂ ਆਪਣੀ ਉਮਰ ਪਗਾ ਬੈਠੇ ਨੇ । ਉਨ੍ਹਾਂ ਨੂੰ ਤੇਰੀ ਖੁਸ਼ੀ ਦੀ ਕੀ ਲੋੜ ਏ ? 'ਆਪ ਮਰੇ ਜਗ ਪਰਲੋ ।"

ਆਪ ਮੀਆਂ ਮੰਗਤੇ ਬਾਹਰ ਖੜੇ ਦਰਵੇਸ਼-ਜਦ ਕੋਈ ਆਪਣੇ ਲਈ ਤਾਂ ਕੁਝ ਕਰ ਨਾ ਸਕੇ, ਆਪ ਗ਼ਰੀਬ ਤੇ ਮੰਗਤਾ ਹੋਵੇ, ਪਰ ਦੂਜਿਆਂ ਦੀ ਮਦਦ ਦੀਆਂ ਫੜ੍ਹਾਂ ਮਾਰੇ

ਛੱਡ ਨੀਂ, ਬਹੁਤੀਆਂ ਗੱਲਾਂ ਨਾ ਮਾਰ, ਤੇਰੀ ਮਾਸੀ ਦਾ ਤਾਂ ਇਹ ਹਾਲ ਹੈ ਅਖੇ 'ਆਪ ਵੱਡੇ ਮੰਗਤੇ ਤੇ ਬੂਹੇ ਤੇ ਦਰਵੇਸ਼। ਉਸਨੂੰ ਵਿੱਤ ਵਿਚ ਰਹਿਣ ਦੀ ਮੱਤ ਦੇਹ ।

ਆਪ ਲੰਘੇਦੀ ਲੰਘਣ ਤੇ ਯਾਰ ਪਰਾਠੇ ਮੰਗਣ-ਜਦ ਕਿਸੇ ਪਾਸ ਆਪਣਾ ਝੱਟ ਟਪਾਣ ਜੋਗਾ ਵੀ ਨਾ ਹੋਵੇ ਤੇ ਮਿੱਤਰ ਚੰਗਾ ਚੋਖਾ ਖਾਣ ਨੂੰ ਮੰਗਣ

ਸਾਡੇ ਪਾਸ ਨਹੀਂ ਜੀ ਧਨ, ਸ਼ਰਾਬਾਂ ਕਬਾਬਾਂ ਤੇ ਉਜਾੜਨ ਲਈ। ਅਖੇ ' ਲੰਘਦੀ ਲੰਘਣ ਤੇ ਯਾਰ ਪਰਾਠੇ ਮੰਗਣ । ਮਰਜ਼ੀ ਹੈ ਤਾਂ ਜੰਝ ਲੈ ਆਉ ਨਹੀਂ ਤਾਂ ਸਾਡੀ ਕੁੜੀ ਅਣ ਨਹੀਂ। ਕਿਸੇ ਸਾਦੇ ਘਰੇ ਵਿਆਹ ਦਿਆਂਗੇ।

ਆਪਿ ਡੁਬੈ ਕਿਉ ਪਿਤਰਾਂ ਤਾਰੈ-ਜਿਹੜਾ ਪੰਡਤ ਆਪ ਤਾਂ ਡੁੱਬਾ ਪਿਆ ਹੈ, ਉਹ ਪਿੱਤਰਾਂ ਨੂੰ ਕਿਵੇਂ ਤਾਰੇਗਾ

'ਵਾਚੈ ਵਾਦੁ ਨਾ ਬੇਦੁ ਬੀਚਾਰੈ ॥ ਆਪਿ ਡੁਬੈ ਕਿਉ ਪਿਤਰਾ ਤਾਰੈ ॥ ਘਟਿ ਘਟਿ ਬ੍ਰਹਮ ਚੀਨੈ ਜਨੁ ਕੋਇ ॥ ਸਤਿਗੁਰੁ ਮਿਲੈ ਤਾ ਸੋਝੀ ਹੋਇ !

ਆਪਿ ਨਾ ਦੇਹਿ ਚੁਰੁ ਭਰਿ ਪਾਨੀ, ਤਿਹ ਨਿੰਦਹਿ ਜਿਹ ਗੰਗਾ ਆਨੀ-ਆਪ ਤਾਂ ਕੁਝ ਨਾ ਕਰਨਾ ਪਰ ਕਰਨ ਵਾਲਿਆਂ ਦੀ ਨਿੰਦਿਆ ਕਰਨੀ

"ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭਿ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ" ॥੨॥

ਆਪੇ ਹੀ ਮਰ ਜਾਣਗੇ ਜੋ ਜੇਠ ਪੈਣਗੇ ਰਾਹ-ਜਦ ਕੋਈ ਜਾਣ ਬੁੱਝਕੇ ਉਲਟੇ ਰਾਹ ਪਵੇ ਤੇ ਬੜਾ ਦੁਖੀ ਹੋਵੇ

ਸਰਦਾਰ ਜੀ । ਤੁਸੀਂ ਚਿੰਤਾ ਨਾ ਕਰੋ, "ਆਪੇ ਹੀ ਮਰ ਜਾਣਗੇ; ਜੋ ਜੇਠ ਪੈਣਗੇ ਰਾਹ" । ਤੁਹਾਡੇ ਨਾਲ ਮੱਥਾ ਲਾਕੇ ਕਿਸੇ ਬਚ ਨਹੀਂ ਨਿਕਲਣਾ ।

ਆਪੇ ਚੋਰ ਤੇ ਆਪੇ ਸਾਧ-ਕੋਈ ਪੁਰਸ਼ ਜਦ ਕਦੇ ਚੰਗਾ ਬਣ ਬਹੇ ਤੇ ਕਦੇ ਮਾੜਾ

ਤੇਰੇ ਵਸਬ ਮਾਲੂਮ ਨੇ ਸਭ ਸਾਨੂੰ,
ਲਾਹੜੀ ਵੱਡਾ ਹੈ ਲੱਗ ਲਵੇੜਿਆਂ ਦਾ ।
ਆਪ ਚੋਰ ਤੇ ਆਪ ਹੀ ਸਾਧ ਹੋਵੇਂ,
ਖੋਜ ਤਾੜ ਕੇ ਦੂਰ ਤੇ ਨੇੜਿਆਂ ਦਾ।

  • «
  • 32
  • 33
  • 34
  • 35
  • 36
  • »