ਭਾਈ ਜੀ ਨੇ ਪੈਸਾ ਪੈਸਾ ਮੰਗ ਕੇ ਸਾਧੂ ਨੂੰ ਚਾਰ ਰੁਪਈਏ ਇਕੱਠੇ ਕਰਵਾ ਦਿੱਤੇ। ਜਣੇ ਜਣੇ ਦੀ ਲਕੜੀ ਇੱਕ ਜਣੇ ਦਾ ਬੋਝ ਬਣ ਗਈ।
ਅਸੀਂ ਲੋਕ ਜਣੇ ਖਣੇ ਦੀ ਰੰਨ ਹੋਏ, ਕੀ ਕਰੀਏ ਗੁਜ਼ਾਰਾ ਜੋ ਕਰਨਾ ਹੋਇਆ।
ਅਸੀਂ ਖੱਤਰੀ ਨਹੀਂ ਲਈ ਜੱਟਾਂ ਤੋਂ । ਜੱਟੀ ਫਸਾਈ ਅੱਟੀ ਕਿਰਾੜ ਫੁਸਾਈ ਵੱਟੀ। ਅੰਤ ਨੂੰ ਖੱਟੀ ਖ਼ਤਰੀ ਹੀ ਕਰਦਾ ਹੈ।
ਖੱਤਰੀਆਂ ਦੀ ਬੱਟੀ ਵੀ ਜਿਸ ਜਿਸ ਭਾ ਆਉਂਦੀ ਹੈ, ਉਸੇ ਭਾ ਜਾਂਦੀ ਹੈ। ‘ਜੱਟਾਂ ਸੌਦੇ ਖੱਟੀ ਤੇ ਕਿਰਾੜ ਕਰਨ ਕਾਜ।' ਸਾਰੀ ਕਮਾਈ ਕਿਸੇ ਵਿਆਹ ਸ਼ਾਦੀ ਉੱਤੇ ਹੀ ਲੱਗ ਜਾਂਦੀ ਹੈ।
ਸ਼ਾਹ - ਮੇਘ ਸਿੰਘ ! ਸਿਆਣੇ ਵਿਆਣੇ ਹੋਕੇ ਤੁਹਾਨੂੰ ਤਾਂ ਗੱਲ ਹੀ ਨਹੀਂ ਕਰਨੀ ਚਾਹੀਦੀ ਕਿ ਜੱਟ ਵਿਗਾੜੇ ਮੁਰਸ਼ਦ ਨਾਲ ਜਾਂ ਬੋਲੇ ਤਾਂ ਕੱਢੇ ਗਾਲ।
ਤੁਸੀਂ ਸਮਝਦੇ ਹੋ, ਮੈਂ ਹਾਰਕੇ ਨੱਠ ਜਾਵਾਂਗਾ ? ਨਹੀਂ ਕਦੀ ਨਹੀਂ 'ਜੱਟ ਮੋਇਆ ਤਾਂ ਜਾਣੀਏ, ਜਾਂ ਕਿਰਿਆ ਹੋਵੇ । ਅਜੇ ਤਾਂ ਮੈਂ ਤੁਹਾਨੂੰ ਆਪਣਾ ਹੱਥ ਕੋਈ ਦੱਸਿਆ ਹੀ ਨਹੀਂ।
ਬੰਤੋਂ - ਅੜੀਏ ! ਤੂੰ ਵੀ ਕੋਈ ਰਾਹ ਦੀ ਗੱਲ ਕਰ, ਤੇਰੀ ਵੀ ਤਾਂ ਇਹੀ ਗੱਲ ਹੈ ਕਿ ਜੱਟ ਮਲੂਕ; ਤਲਰੂਆ ਰੁਮਾਲ।'
ਮੇਰੇ ਨਾਲ ਵੀ ਉਹੀ ਗੱਲ ਬੀਤੀ। ਅਖੇ 'ਜੱਟ ਪਿਲਾਈ ਲੱਸੀ ਤੇ ਗਲ ਵਿੱਚ ਪਈ ਰੱਸੀ। ਮਮੂਲੀ ਜਿਹੇ ਲਾਭ ਪਿੱਛੇ ਮੈਂ ਆਪਣਾ ਘਾਣ ਕਰਵਾ ਲਿਆ।
ਇਸ ਮੂਰਖ ਨਾਲ ਮਖੌਲ ਨਾ ਕੀਤਾ ਕਰੋ, ਇਸ ਦਾ ਤਾਂ ਇਹ ਹਾਲ ਹੈ। ਅਖੇ 'ਜੱਟ ਦਾ ਹਾਸਾ ਤੇ ਭੰਨ ਸੁੱਟੇ ਪਾਸਾ। ਹਾਸੇ ਹਾਸੇ ਵਿੱਚ ਵੀ ਤੁਹਾਡੀ ਜਾਨ ਤੋੜ ਦੇਵੇਗਾ।
ਸਰਦਾਰ ਜੀ, ਇਸ ਮਰਦੂਦ ਪਾਸੋਂ ਤੁਸੀਂ ਐਡੀ ਵੱਡੀ ਆਸ ਨਾ ਰੱਖੋ। ਜੱਟ ਤੋਂ ਰਾਜ ਨਹੀਂ, ਮੋਠੋਂ ਕਾਜ ਨਹੀਂ।
ਸਰਦਾਰ-ਸ਼ਾਹ ਜੀ ! ਤੁਸੀਂ ਹਰਨਾਮੇ ਜੱਟ ਨਾਲ ਖਹਿਬੜਨ ਤੋਂ ਹਟ ਜਾਉ 'ਜੱਟ ਤੇ ਸੰਢੇ ਦਾ ਵੈਰ ਨਹੀਂ ਜਾਂਦਾ" ਕਿਸੇ ਨਾ ਕਿਸੇ ਵੱਲੇ ਤੁਹਾਨੂੰ ਦੁਖੀ ਕਰੇਗਾ।
ਅੰਤ ਨੂੰ ਉਹੀ ਹੋਈ 'ਜੱਟ ਜੱਟਾਂ ਦੇ ਤੇ ਭੋਲੂ ਨਰੈਣ ਦਾ' ਮੇਰੀ ਕਿਸੇ ਵਾਤ ਨਾ ਪੁੱਛੀ ਤੇ ਉਹ ਆਪੋ ਵਿੱਚ ਇੱਕ ਮਿੱਕ ਹੋ ਗਏ।