ਕਰਤਾਰ ਕੌਰ--ਚੰਗੀ ਸਫਾਈ ਕੀਤੀ ਜੇ । ਕਮਰੇ ਵਿਚੋਂ ਗੰਦ ਕੱਢਕੇ ਬਰਾਂਡੇ ਵਿੱਚ ਸੁੱਟ ਦਿਤਾ। ਤੁਸੀਂ ਤਾਂ ਨੱਕੋਂ ਕਢਕੇ ਗੱਲ੍ਹੀਂ ਲਾਉਣ ਵਾਲੀ ਗੱਲ ਕੀਤੀ ਹੈ।
'ਨਕ ਨਾ ਹੋਏ ਵਾਲ ਤਿਨ ਕਰੇ ਪਤਾਲ' ਸਿਰ ਤੇ ਕੋਈ ਕੁੰਡਾ ਨਹੀਂ ਸੀ, ਜਿੱਧਰ ਜੀ ਆਇਆ ਭੱਜ ਗਈ।
ਕੁਲਵੰਤ ਕੌਰ-ਵੀਰ ਜੀ ! ਵਿੱਤ ਅਨੁਸਾਰ ਖਰਚ ਕਰੋ, ਫਿਰ ਕੋਈ ਦੁੱਖ ਨਹੀਂ। ਸਿਆਣਿਆਂ ਦਾ ਕਹਿਣਾ ਹੈ 'ਨੱਕ ਦੀ ਸੇਧੇ ਜਾਹ ਤੇ ਦਾਲ ਰੋਟੀ ਖਾਹ।'
ਬਾਬਾ- ਸਜਨ ਜੀ ! ਮਾੜੇ ਨੂੰ ਚੰਗਾ ਬਣਾਉਣ ਲਈ ਟੋਕਾ ਟੋਕੀ ਨਹੀਂ ਕਰਨੀ ਚਾਹੀਦੀ । ਇਉਂ ਕਰਨ ਨਾਲ ਤਾਂ ਸਗੋਂ ਵਿਗਾੜ ਹੁੰਦਾ ਹੈ। ਨਕ ਕਪਿਆਂ ਤਾਂ ਸਗੋਂ ਮੂੰਹ ਖੁਲ੍ਹਦਾ ਹੈ।
ਲਾਹੌਰੋਂ ਤੁਰ ਰਾਵੀ ਪਾਰ ਹੋਕੇ ਝਨਾ ਨਦੀ ਆਉਂਦੀ ਹੈ ਜਿਸਦਾ ਪਾੜ ਅਰ ਵਹਿਣ ਐਡਾ ਭਾਰੀ ਹੈ ਕਿ ਪੰਜਾਬੀ ਵਿਚ ਕਹਾਵਤਾਂ ਵਿੱਚ ਵਰਤੀਂਦਾ ਹੈ । 'ਨਹੀਓਂ ਅੰਤ ਝਨਾਂ ਦਾ ਜਿਥੇ ਬੇੜੇ ਲਖ ਡੁਬਨ'।
ਰਾਇ ਸਾਹਿਬ- ਪਈ ਮੁੰਡਾ ਹੋਵੇ ਤੇ ਇੰਗਲੈਂਡ ਰੀਟਰਨਡ, ਉਰੇ ਨਜ਼ਰ ਹੀ ਨਹੀਂ ਟਿਕਦੀ । ਕਈ ਇਹੋ ਜਿਹੇ ਭੀ ਹੈਨ ਪਈ ਨਹਾਉਣਾ ਤੇ ਗੰਗਾ ਨਹੀਂ ਤੇ ਮੂੰਹ ਵੀ ਨਹੀਂ ਧੋਣਾ ।
ਅਭਿਤੋਜ ਪੁਰਾਣੀ ਕਾਰ ਵੇਚ ਕੇ ਨਵੀਂ ਕਾਰ ਲੈਣ ਦੀ ਜ਼ਿਦ ਕਰ ਰਿਹਾ ਸੀ ਤਾਂ ਉਸ ਦੇ ਪਿਤਾ ਜੀ ਨੇ ਕਿਹਾ ਕਿ ਨਵੀਂ ਕਾਰ ਨੇ ਵੀ ਤਾਂ ਕਦੇ ਪੁਰਾਣੀ ਹੋ ਜਾਣਾ ਹੈ। ਅਜੇ ਆਪਣੀ ਪੁਰਾਣੀ ਕਾਰ ਵਧੀਆ ਕੰਮ ਸਾਰ ਰਹੀ ਹੈ, ਤੈਨੂੰ ਪਤਾ ਹੋਣਾ ਚਾਹੀਦਾ ਹੈ- ਨਵਾਂ ਨੌਂ ਦਿਨ ਪੁਰਾਣਾ ਸੌ ਦਿਨ।