ਪਾਠਕ ਹੈਰਾਨ ਹੋਣਗੇ ਕਿ ਜਦ ਇਸ ਨਾਵਲ ਦੇ ਸਭਨਾਂ ਪਾਤਰਾਂ ਨੂੰ ਮੂੰਹ ਮੰਗੀਆਂ ਮੁਰਾਦਾਂ ਦੇ ਦਿੱਤੀਆਂ ਹਨ, ਤਾਂ ਹੁਣ ਹੋਰ ਲਿਖਣਾ ਕੀ ? ਮਕਿਉਂ ਪਰੇ ਉਜਾੜ ਬਾਕੀ ਹੈ ?
ਜੁੱਤੀ ਉਤੇ ਮੁੱਲ ਬੜਾ ਲੱਗਾ ਹੈ । 'ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਬਾਰ ਬਾਰ' ਕੁਝ ਚਿਰ ਹੰਢੇਗੀ ਤਾਂ ਸਹੀ।
ਜੇ ਤੂੰ ਅੰਤ ਇਹੋ ਪਿੱਛਾ ਦੇਵਣਾ ਸੀ, ਐਡੀਆਂ ਮਿਹਨਤਾਂ ਕਾਹੇ ਕਰਾਈਆਂ ਨੀ । ਏਹਾ ਹਦ ਹੀਰੇ ਤੇਰੇ ਨਾਲ ਸਾਡੀ, ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੀ।
ਕਾਕਾ, ਕੋਈ ਵੀ ਔਗੁਣ ਅਜਿਹਾ ਨਹੀਂ ਜਿਸ ਤੋਂ ਬਚਿਆ ਨਾ ਜਾ ਸਕੇ। ਬੱਸ ਮਨ ਉੱਤੇ ਕਾਬੂ ਪਾਉਣ ਦੀ ਲੋੜ ਹੈ। ਗੁਰਬਾਣੀ ਦਾ ਕਥਨ ਹੈ- ਮਨ ਜੀਤੈ ਜਗੁ ਜੀਤੁ, ਸਮਾਜ ਵਿੱਚ ਫੈਲ ਰਹੇ ਨਸ਼ਿਆਂ ਦੇ ਕੋਹੜ ਤੋਂ ਸੁਚੇਤ ਕਰਦਿਆਂ ਪੁਸ਼ਪਿੰਦਰ ਦੇ ਦਾਦਾ ਜੀ ਨੇ ਉਸ ਨੂੰ ਕਿਹਾ।
ਵੀਰਵੰਤੀ ਨੂੰ ਐਤਵਾਰ ਵਾਲੇ ਦਿਨ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਪਿਆ। ਦੁਪਹਿਰ ਤੱਕ ਜਦ ਉਹ ਵਾਪਸ ਘਰ ਪਹੁੰਚੀ ਤਾਂ ਘਰ ਦਾ ਸਾਰਾ ਕੰਮ ਖਿੱਲਰਿਆ ਪਿਆ ਸੀ। ਉਸ ਦੀ ਧੀ ਟੈਲੀਵੀਜ਼ਨ ਵੇਖ ਰਹੀ ਸੀ ਅਤੇ ਨੂੰਹ ਸੁੱਤੀ ਪਈ ਸੀ। ਵੀਰਵੰਤੀ ਨੇ ਦੋਹਾਂ ਨੂੰ ਆਖਿਆ, "ਠੀਕ ਹੈ ਤੁਸੀਂ ਦੋਵੇਂ ਕਮਾਊ ਹੋ ਪਰ ਆਪਣੇ ਘਰ ਦਾ ਕੰਮ ਕਰਨ ਦਾ ਕੋਈ ਮਿਹਣਾ ਨਹੀਂ ਹੁੰਦਾ। ਤੁਹਾਡਾ ਤਾਂ ਉਹ ਹਾਲ ਹੈ ਅਖੇ- ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੇਗਾ ਘਰ ਦਾ ਪਾਣੀ।"