ਮਾਈ—ਆਉ ਚੌਧਰਿਆਣੀ ਜੀ, ਜੀ ਆਇਆਂ ਨੂੰ । ਅਸੀਂ ਤੁਸਾਥੋਂ ਕੁਝ ਵੰਡਿਆ ਹੈ। ਚੌਧਰਾਣੀ-ਹਾਹੋ ਕਿ 'ਘਰ ਬਾਹਰ ਤੇਰਾ ਕੋਠੀ ਨੂੰ ਹੱਥ ਨਾ ਲਾਈਂ, ਉਂਜ ਹੈ ਤਾਂ ਸਭ ਕੁਝ ਮੇਰਾ ਹੀ।
ਵੇਖੀ ਹੈ ਜੀ ਸ਼ਾਨ ਵੱਡੇ ਰਾਣੀ-ਕੀਨ ਦੀ। 'ਘਰ ਭੁੱਖ ਨੰਗ ਤੇ ਬੂਹੇ ਅੱਗੇ ਡੇਹੁੜੀ। ਬਸ ਦਿਖਾਵਾ ਹੀ ਦਿਖਾਵਾ ਹੈ।
ਐਵੇਂ ਕਿਸੇ ਤੇ ਤੁਹਮਤਾਂ ਲਾਣੀਆਂ ਚੰਗੀਆਂ ਨਹੀਂ। ਅਸਲ ਗੱਲ ਤਾਂ ਇਹ ਚਾਹੀਦੀ ਹੈ ਪਈ 'ਘਰ ਰੱਖ ਪੱਕਾ ਆਪਣਾ ਚੋਰ ਨਾ ਕਿਸੇ ਆਖ।
ਸ਼ਾਹ ਹੋਰਾਂ ਅੱਗੋਂ ਠੋਕ ਕੇ ਜਵਾਬ ਦਿੱਤਾ 'ਭਾਈ ਘਰ ਲੱਗੇ ਤਦ ਹੀ ਬਸੰਤਰ ਦੇਵਤੇ ਦਾ ਪਤਾ ਲਗਦਾ ਹੈ' । ਇੱਲਾਂ ਮੁੰਡਾ ਚੁੱਕ ਕੇ ਤਾਂ ਨਹੀਂ ਉੱਡ ਸਕਦੀਆਂ, ਪਰ ਚੂਹੇ ਪਿੱਤਲ ਤੇ ਲੋਹਾ ਜ਼ਰੂਰ ਖਾ ਸਕਦੇ ਨੇ।
ਰਹਿਣ ਦੇ ਬਹੁਤੀਆਂ ਤਾਰੀਫਾਂ ਨਾ ਸਾੜ । 'ਘਰ ਲੜਾਕੀ ਤੇ ਬਾਹਰ ਸੰਘਣੀ, ਮੇਲੇ ਮੇਰਾ ਨਾਂ' ਬਾਹਰ ਦਿਆਂ ਨੂੰ ਛੱਡ । ਵੇਖ, ਘਰ ਵਾਲੇ ਤੇਰੇ ਬਾਰੇ ਕੀ ਕਹਿੰਦੇ ਹਨ।
ਪਟਿਆਲੇ ਰਹਿੰਦੇ ਸੁਰਿੰਦਰ ਦਾ ਚਾਚਾ ਉਸ ਨੂੰ ਮਿਲਨ ਆਇਆ। ਉਸ ਨੇ ਕਿਹਾ, "ਭਾਈ! ਕਦੇ ਤੂੰ ਵੀ ਪਿੰਡ ਮਿਲਣ ਆਇਆ ਕਰ। ਸਿਆਣਿਆਂ ਨੇ ਐਵੇਂ ਨਹੀਂ ਕਿਹਾ ਕਿ- ਘਰ ਵੱਸਦਿਆਂ ਦੇ, ਸਾਕ ਮਿਲਦਿਆਂ ਦੇ ਅਤੇ ਖੇਤ ਵਾਹੁੰਦਿਆਂ ਦੇ।"
ਅਸਲ ਗੱਲ ਤਾਂ ਇਹ ਹੈ ਪਈ ਘਰ ਵਾਜਾ ਤੇ ਬਾਹਿਰ ਰਾਜਾ। ਜੇ ਘਰ ਹੀ ਇਹੋ ਜਿਹੀ ਹਾਲਤ ਹੈ ਤਾਂ ਬਾਹਿਰ ਕੀ ਸੋਭਾ ਹੋਣੀ ਹੈ।
ਅੱਜ ਅਫ਼ਸਰ ਜੂ ਕੋਈ ਨਾ ਹੋਇਆ, ਇਸੇ ਲਈ ਤਾਂ ਸਾਰੇ ਬਾਬੂ ਨੱਸੇ ਫਿਰਦੇ ਹਨ । ਅਖੇ 'ਘਰ ਵਾਲਾ ਘਰ ਨਹੀਂ ਤੇ ਹੋਰ ਕਿਸੇ ਦਾ ਡਰ ਨਹੀਂ।'
ਬੇਬੇ—ਕਾਕਾ ਜੀ, ਅਸੀਂ ਬੜੇ ਦੁਖੀ ਹਾਂ, ਤੂੰ ਘਰ ਵਿੱਚ ਸਾਲੇ ਨੂੰ ਰੱਖ ਲਿਆ। ਇਹ ਕਿੱਥੇ ਦੀ ਸਿਆਣਪ ਹੈ ? 'ਘਰ ਵਿੱਚ ਸਾਲਾ ਤੇ ਕੰਧ ਵਿੱਚ ਆਲਾ' ਇਕੋ ਜਿਹੇ ਮਾੜੇ ਹੁੰਦੇ ਹਨ।
ਉਠ ਦੇਸ ਦੇ ਜੱਟ ਤਿਆਰ ਹੋਇ ਘਰੋ ਘਰੀ ਜਾ ਨਵੀਂ ਸਰਕਾਰ ਹੋਈ।
ਨਾਲੇ ਉਜੜੇ, ਨਾਲੇ ਬਦਨਾਮ ਹੋਏ । 'ਘਰੋਂ ਘਰ ਗਵਾਇਆ, ਭੌਂਦੂ ਨਾਉਂ ਰਖਾਇਆ' ।
ਘਰੋਂ ਤਕੜੇ, ਬਾਹਰੋਂ ਪੁੱਛ । ਘਰੋਂ ਹੌਲੇ ਜਗੋਂ ਹੌਲੇ । 'ਘਰੋਂ ਜਾਈਏ ਖਾਕੇ ਤੇ ਅਗੋਂ ਮਿਲਨ ਪਕਾ ਕੇ । ਸੋ ਘਰ ਨੂੰ ਤਕੜਾ ਕਰੋ। ਬਾਹਰ ਦਿਆਂ ਦਾ ਜੱਸ ਆਪੇ ਮਿਲ ਜਾਊ ।