Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੭ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਘਿਉ ਦੀਆਂ ਧਾਰਨਾਂ ਤੇ ਥੁੱਕਾਂ ਦੀਆਂ ਲਕੀਰਾਂ-ਚੰਗੀ ਚੀਜ਼ ਨੂੰ ਖੁੱਲ੍ਹੇ ਦਿਲ ਦੇਣਾ ਤੇ ਫਜ਼ੂਲ ਚੀਜ਼ ਤੋਂ ਕੰਜੂਸੀ ਕਰਨੀ

ਏਨਾ ਪੈਸਾ ਇਮਾਰਤ ਉੱਤੇ ਖਰਚ ਚੁਕੇ ਹੋ, ਹੁਣ ਫਰਸ਼ ਵੀ ਵਧੀਆ ਬੰਨ੍ਹਵਾਉ ਤਾਂ ਠੀਕ ਹੈ। ਉਹ ਨਾ ਹੋਵੇ ਕਿ 'ਘਿਉ ਦੀਆਂ ਧਾਰਨਾਂ ਨਾਲੋਂ ਥੁੱਕਾਂ ਦੀਆਂ ਲਕੀਰਾਂ ਦਾ ਵਧੀਕ ਧਿਆਨ ਰੱਖਣ ਲਗ ਪਉ।

ਘਿਉ ਵਿਚ ਰੰਬਾ, ਬੜਾ ਅਚੰਭਾ-ਕਿਸੇ ਚੰਗੀ ਚੀਜ਼ ਦੀ ਹੱਦੋਂ ਵੱਧ ਵਰਤੋਂ ਕਰਨੀ

ਖਰਚ ਸੋਚ ਕੇ ਹੀ ਸੰਜਮ ਨਾਲ ਕਰਨਾ ਚੰਗਾ ਹੈ, 'ਘਿਉ ਵਿੱਚ ਰੰਬਾ, ਬੜਾ ਅਚੰਭਾ'। ਅੱਤ ਨਾਲ ਰੱਬ ਦਾ ਵੈਰ ਹੁੰਦਾ ਹੈ।

ਘਿੰਨ ਮੁਣਸਾ ਘਗਰੀ, ਮੈਂ ਵੈਨੀ ਪਈਆਂ-ਅਸਲ ਚੀਜ਼ ਦੀ ਗੱਲ ਨਾ ਕਰਨੀ ਤੇ ਨਿੱਕੀ ਜਿਹੀ ਗੱਲ ਜਤਾਣੀ

ਤੁਸੀਂ ਚਾਰ ਸੌ ਰੁਪਏ ਦੀ ਤੇ ਗੱਲ ਨਹੀਂ ਕਰਦੇ ਤੇ ਮੁੜ ਮੁੜ ਇਹ ਕਹਿੰਦੇ ਹੋ ਕਿ ਤੁਹਾਡੇ ਦੋ ਮਣ ਦਾਣੇ ਦੇਣੇ ਹਨ। ਅਖੇ ਘਿਨ ਮੁਣਸਾ ਘਗਰੀ, ਮੈਂ ਵੈਨੀ ਪਈਆਂ।

ਘੁਮਿਆਰ ਸੁਪੱਤਾ ਨਹੀਂ, ਤੇ ਤੇਲੀ ਕੁਪੱਤਾ ਨਹੀਂ-ਗਰੀਬ ਦੀ ਸਦਾ ਨਿਰਾਦਰੀ ਹੁੰਦੀ ਹੈ

ਗ਼ਰੀਬ ਦੀ ਨਿਰਾਦਰੀ ਹੋਣੀ ਕੁਦਰਤੀ ਹੈ, ਤੁਸੀਂ ਠੀਕ ਆਖਦੇ ਹੋ, ਘੁਮਿਆਰ ਸੁਪੱਤਾ ਨਹੀਂ, ਤੇ ਤੇਲੀ ਕੁਪੱਤਾ ਨਹੀਂ' ਜਿਸ ਦੇ ਘਰ ਦਾਣੇ ਉਸ ਦੇ ਕਮਲੇ ਵੀ ਸਿਆਣੇ। ਮੇਰੇ ਪਾਸ ਵੀ ਧਨ ਹੁੰਦਾ ਤਾਂ ਵੇਖਦਾ ਤੁਸੀਂ ਕਿਵੇਂ ਆਕੜਦੇ ?

ਘੁਮਿਆਰੀ ਆਪਣਾ ਭਾਂਡਾ ਹੀ ਸਲਾਹੁੰਦੀ ਹੈ-ਹਰ ਕੋਈ ਆਪਣੀ ਚੀਜ਼ ਦੀ ਹੀ ਵਡਿਆਈ ਕਰਦਾ ਹੈ

ਭਗਵਤੀ - ਆਹੋ ਜੀ, ਘੁਮਿਆਰੀ ਆਪਣਾ ਭਾਂਡਾ ਤਾਂ ਸਲਾਹੁਣਾ ਹੀ ਹੋਇਆ । ਜਾਣਾਂਗੇ ਤਦੋਂ, ਜਦੋਂ ਉਹ ਸਲਾਹੁਣਗੇ ਜਿਨ੍ਹਾਂ ਨਾਲ ਵਾਹ ਪੈਣਾ ਏ।

ਘੋਗਾ ਠੰਡਾ ਹੋ ਗਿਆ ਤਾਂ ਤੁਸੀਂ ਕੌਣ ਤੇ ਮੈਂ ਕੌਣ-ਮਤਲਬ ਕੱਢ ਲੈਣਾ ਤੇ ਪੁੱਛ ਪਰਤੀਤ ਛੱਡ ਦੇਣੀ

ਸੱਚ ਹੈ ਹੁਣ ਤੁਹਾਨੂੰ ਸਾਡੇ ਨਾਲ ਕੀ ਮਤਲਬ ਜੇ। ਅਖੇ ਘੋਗਾ ਠੰਡਾ ਹੋ ਗਿਆ ਤਾਂ ਤੁਸੀਂ ਕੌਣ ਤੇ ਮੈਂ ਕੌਣ।

ਘੋਰ ਬਿਨਾ ਕੈਸੇ ਅਸਵਾਰ-ਘੋੜੇ ਤੋਂ ਬਗੈਰ ਸਵਾਰੀ ਕਾਹਦੀ ਭਾਵ ਗੁਣਾਂ ਬਿਨਾ ਵਡਿਆਈ ਕਾਹਦੀ

ਘਰ ਬਿਨਾ ਕੈਸੇ ਅਸਵਾਰ। ਸਾਧੂ ਬਿਨਾ ਨਾਹੀ ਦਰਵਾਰ ।

ਘੋੜਾ ਘਾਹ ਨਾਲ ਯਾਰੀ ਕਰੇ ਤੇ ਖਾਵੇ ਕੀ-ਉਪਜੀਵਕਾ ਲਈ ਹਰ ਕਿਸੇ ਤੋਂ ਨਫਾ ਲੈਣਾ ਹੀ ਪੈਂਦਾ ਹੈ

ਘੋੜਾ ਘਾਹ ਨਾਲ ਯਾਰੀ ਕਰੇ ਤੇ ਖਾਵੇ ਕੀ । ਜੇ ਹੱਡ ਰਖੀਏ ਤਾਂ ਕਮਾਈਏ ਕੀ।

ਘੋੜਾ ਫਿਰੇ ਗਰਾਂ ਗਰਾਂ, ਜਿਸ ਦਾ ਘੋੜਾ ਉਸਦਾ ਨਾਂ-ਸੋਭਾ ਵੱਡੇ ਦੀ ਹੀ ਹੁੰਦੀ ਹੈ

ਤੂੰ ਸੌ ਟਿੱਲ ਲਾ ਲੈ। ਤੇਰਾ ਨਾਂ ਕਿਸੇ ਨਹੀਂ ਲੈਣਾ। ਮੇਰਾ ਹੀ ਲੈਣਗੇ ਜਿਸ ਤੋਂ ਤੂੰ ਸਭ ਕੁਝ ਸਿੱਖਿਆ ਹੈ। ‘ਘੋੜਾ ਫ਼ਿਰੇ ਗਰਾਂ ਗਰਾਂ ਜਿਸਦਾ ਘੋੜਾ ਉਸ ਦਾ ਨਾਂ।'

ਘੋੜਿਆ ਘਰ ਨੇੜੇ-ਜਦ ਪਰਾਏ ਦੇ ਸਿਰ ਚੜ੍ਹ ਕੋਈ ਕੰਮ ਸੁਖਾਲਾ ਹੀ ਹੋ ਜਾਵੇ ਜਾਂ ਸਾਧਨ ਪਾਸ ਹੋਣ ਤੇ ਕੰਮ ਛੇਤੀ ਹੋ ਸਕੇ

ਸਰਦਾਰ ਜੀ, ਘੋੜਿਆ ਘਰ ਨੇੜੇ। ਪੈਸੇ ਪੱਲੇ ਹੋਣ, ਤਾਂ ਕਿਹੜਾ ਕੰਮ ਨਹੀਂ ਹੋ ਸਕਦਾ।

ਘੋੜੀ ਚੜ੍ਹੇ ਨਹੀਂ ਤਾਂ ਕੀ ਚੜ੍ਹਦਿਆਂ ਨੂੰ ਵੀ ਨਹੀਂ ਡਿੱਠਾ-ਸਿਆਣਪ ਕੇਵਲ ਆਪ ਕੰਮ ਕਰਨ ਨਾਲ ਹੀ ਨਹੀਂ ਆਉਂਦੀ। ਸੁਣ ਪੜ੍ਹ ਕੇ ਵੀ ਆ ਜਾਂਦੀ ਹੈ

ਉਹ ਸਮਝਦੇ ਨੇ ਪਈ ਮੈਨੂੰ ਉਨ੍ਹਾਂ ਦੀਆਂ ਚਲਾਕੀਆਂ ਦਾ ਪਤਾ ਨਹੀਂ ਲਗਦਾ ਤੇ ਮੇਰੀਆਂ ਹੋਈਆਂ ਇਹ ਨੌਹਾਂ ਦੀਆਂ ਛਿਲਤਾਂ। ਘੋੜੀ ਚੜ੍ਹੇ ਨਹੀਂ ਤੇ ਚੜ੍ਹਦਿਆਂ ਵੀ ਨਹੀਂ ਡਿੱਠਾ । ਮੈਂ ਉਨ੍ਹਾਂ ਸਾਰਿਆਂ ਦੀਆਂ ਜ਼ਮਾਨਤਾਂ ਨਾ ਕਰਾ ਦਿਤੀਆਂ ਤਾਂ ਮੈਨੂੰ ਸ਼ਾਮੂ ਕਿਸ ਆਖਣਾ ਏ ।

ਘੋੜੀ ਦੀ ਪੂਛ ਆਪਣਾ ਪਿੱਛਾ ਕਜਸੀ-ਮਾੜਾ ਆਦਮੀ ਮਸਾਂ ਆਪਣਾ ਕੰਮ ਹੀ ਸਾਰ ਸਕਦਾ ਹੈ

ਸਾਡਾ ਕੀ ਸੁਆਰਨਾ ਹੈ ਉਹਨੇ। 'ਘੋੜੀ ਦੀ ਪੂਛ ਆਪਣੀ ਪਿੱਛਾ ਕਜਸੀ। ਉਸ ਦਾ ਆਪਣਾ ਢਿੱਡ ਭਰੇ, ਤਦ ਹੀ ਬੜੀ ਗੱਲ ਹੈ।

  • «
  • 120
  • 121
  • 122
  • 123
  • 124
  • »