ਗ਼ਰੀਬ ਚੰਦ, ਪ੍ਰਦੇਸ ਵੀ ਗਿਆ ਮਿਹਨਤ ਵੀ ਚੋਖੀ ਕੀਤੀ, ਪਰ ਹਾਲਤ ਅੱਗੇ ਵਰਗੀ ਹੀ ਹੈ। 'ਘੋੜੇ ਕੰਨ ਬਰੋਬਰ ਹੋਇ। ਪੱਲੇ ਕੁਝ ਵੀ ਨਹੀਂ ਪਿਆ।
ਵੇਸਾ ਸਿੰਘ-ਚੌਧਰੀ ਕੀ ਗੱਲ ਹੈ, ਸਾਵਣ ਸਿੰਘ ਦੀ ਹਵੇਲੀ ਵਿੱਚ ਘੋੜੀਆਂ ਤੇ ਮਹੀਆਂ ਬੜੀਆਂ ਲਿੱਸੀਆਂ ਜਾਪਦੀਆਂ ਹਨ । ਚੌਧਰੀ -- ਸਰਦਾਰ ਜੀ, 'ਘੋੜੇ ਘਰ ਸੁਲਤਾਨਾਂ ਤੇ ਮੱਝੀ ਘਰ ਵਰਿਆਮਾਂ' ਸਾਵਣ ਸਿੰਘ ਪਾਸ ਆਪਣੇ ਖਾਣ ਨੂੰ ਨਹੀਂ । ਡੰਗਰ ਵੱਛੇ ਨੂੰ ਕਿੱਥੋਂ ਖੁਆਏ।
ਬੀਬਾ ਜੀ, ਘਰ ਰਹਿਕੇ ਖੱਟੋ ਕਮਾਉ । ਹਰ ਚੀਜ਼ ਆਪਣੇ ਟਿਕਾਣੇ ਹੀ ਸੋਭਾ ਪਾਉਂਦੀ ਹੈ । ਘੋੜੇ ਥਾਨੀ ਤੇ ਮਰਦ ਮਕਾਨੀ' ਹੀ ਚੰਗੇ ਲਗਦੇ ਹਨ । ਬਾਹਰ ਜਾ ਕੇ ਕਿਹੜੀ ਤੁਸੀਂ ਲਾਮ ਦੀ ਖੱਟੀ ਮੇਲ ਲਿਆਉਣੀ ਹੈ।
ਹਾਇ ਦੁਖੀ ਰਾਤ । ਤੇਰੀ ਤਾਂ ਹੁਣ ਛਾਤੀ ਲਾਲ ਹੋ ਗਈ, ਔਹ ਕਲੇਜਾ ਪਾਟ ਪਿਆ, ਲੋਕਾਂ ਦੇ ਭਾਣੇ ਬਿਜਲੀ ਕੜਕਣ ਲੱਗੀ, ਘੋੜੇ ਦੀ ਬਲਾ ਤਬੇਲੇ ਉੱਤੇ। ਕਈ ਡੰਗਰ ਪਸੂ ਬਿਜਲੀ ਨਾਲ ਮਾਰੇ ਗਏ।
ਦੇਸ ਦੀ ਹਾਲਤ ਬਹੁਤ ਹੀ ਮੰਦੀ ਹੈ। 'ਘੋੜੇ ਰੂੜੀਆਂ ਤੇ ਖੋਤੇ ਖੂਦੀਂ।' ਚੰਗੇ ਮੰਦੇ ਤੇ ਮੰਦੇ ਚੰਗੇ ਗਿਣੀਦੇ ਹਨ।
ਜਿੱਥੇ ਰੂਪ ਹੋਵੇਗਾ, ਉਥੇ ਭੌਰੇ ਆਉਣਗੇ 'ਘਨਿਆਰ ਤਬ ਘਾਹ, ਜਿਸ ਵਲ ਪਿੰਡ, ਉਸ ਵਲ ਰਾਹ । ਸਾਡਾ ਕੀ ਦੋਸ਼ ਹੈ ?
ਰਾਣੀ-ਵਸਦਿਆਂ ਦੇ ਘਰ ਟੋਰੇ ਦੀਆਂ ਹਟੀਆਂ । ਚਸਕੋਰੀਆਂ, ਹੱਡਹਰਾਮਣਾਂ ਅੱਜ ਵੀ ਪਟੀਆਂ ਤੇ ਕੱਲ੍ਹ ਵੀ ਪਟੀਆਂ । ਮੈਨੂੰ ਇਹ ਰਾਜ ਡੁੱਬਦਾ ਨਜ਼ਰ ਆਉਂਦਾ ਏ।
ਇਸ ਘਰ ਦੀ ਕੋਈ ਗੱਲ ਤੈਥੋਂ ਲੁਕੀ ਹੋਈ ਤੇ ਹੈ ਨਹੀਂ ਜੋ ਮੈਂ ਤੈਨੂੰ ਮੁੜ ਮੁੜ ਸਮਝਾਵਾਂ। ਸਿਆਣੇ ਕਹਿੰਦੇ ਹੁੰਦੇ ਹਨ “ਚੱਕੀ ਦਾ ਪੀਠਾ ਚੰਗਾ ਤੇ ਦੰਦਾਂ ਦਾ ਪੀਠਾ ਮੰਦਾ।"
ਦਿਤ :-- ਬੈਂਕੋ ਅੱਜ ਤੇ ਚਕੋਰ ਨੂੰ ਚੰਨ ਆ ਮਿਲਿਆ ਏ । ਮੇਰੇ ਦਿਲ ਦੀ ਸੁੱਕੀ ਪੈਲੀ ਹਰੀ ਹੋ ਫਿਰੀ ਅੱਜ।
ਚੱਜ ਨਾ ਚਾਰ ਤੇ ਘੁਲਣ ਨੂੰ ਤਿਆਰ । ਤੇਰੇ ਭਲੇ ਦੀ ਗੱਲ ਕੀਤੀ ਨਹੀਂ ਕਿ ਤੂੰ ਲੋਹਾ ਲਾਖਾ ਹੋਇਆ ਨਹੀਂ। ਜੇ ਏਨੀ ਹੀ ਅਣਖ ਹੈ, ਤਾਂ ਕੁਝ ਕਰਕੇ ਵੀ ਵਿਖਾ।
ਤੂੰ ਤਾਂ ਝੱਟ ਰੋਟੀ ਤੇ ਪਟ ਦਾਲ ਮੰਗਨਾ ਏਂ। ਏਡੀ ਕਾਹਲੀ ਨਾਲ ਮੈਥੋਂ ਕੰਮ ਨਹੀਂ ਹੁੰਦਾ।
ਜਾਣ ਦੇ ਯਾਰ, ਬਹੁਤੀਆਂ ਵਧੀਕੀ ਦੀਆਂ ਗੱਲਾਂ ਨਾ ਕਰ। ਕੀ ਵਿਗਾੜ ਸਕਦਾ ਏਂ ਤੂੰ ਮੇਰਾ ! ਅਖੇ, ਚਣਾ ਤਿੜਕੂ ਤੇ ਪਹਾੜ ਢਾਹ ਲਊ ?