ਕਿਸੇ ਨੂੰ ਖਾਉ ਖੁਆਉ ਤਾਂ ਅੱਗੋਂ ਵੀ ਕੋਈ ਪੁੱਛ ਕਰੇ । 'ਜਿਹਦਾ ਹੱਥ ਖੁੱਲਾ ਉਹਨੂੰ ਸੌ ਖੈਰ ਸੱਲਾ। ਤੁਸੀਂ ਧੰਨ ਨੂੰ ਗੰਢ ਮਾਰ ਕੇ ਬੈਠੇ ਹੋ । ਤੁਹਾਡੀ ਸਾਰ ਕੌਣ ਪੁੱਛੇ।
ਕੀ ਪੁੱਛਦੇ ਹੋ, ਬੁੱਧੀ ਹੀ ਮਾਰੀ ਗਈ ਸੀ। ਮਾੜੇ ਦਿਨ ਜੂ ਆ ਗਏ ਸਨ। ਸਿਆਣਿਆਂ ਨੇ ਐਵੇਂ ਤਾਂ ਨਹੀਂ ਆਖਿਆ : - 'ਜਿਸ ਨੂੰ ਪ੍ਰਭ ਦੁਖ ਦੇਵੇ ਅੱਤ, ਉਸ ਦੀ ਪਹਿਲਾਂ ਮਾਰੇ ਮੱਤ'।
ਰਘੂਨਾਥ - ਜਿਸ ਨੂੰ ਕਿਸੇ ਚੀਜ਼ ਦੀ ਪ੍ਰਾਪਤੀ ਦੀ ਤੀਬਰ ਇੱਛਿਆ ਹੋਵੇ, ਉਹ ਉਸ ਦੇ ਪਾ ਲੈਣ ਦਾ ਹੀਲਾ ਕੱਢ ਹੀ ਲੈਂਦਾ ਹੈ। 'ਜਿਸ ਨੂੰ ਚਾਹ, ਉਹਨੂੰ ਸਭੇ ਰਾਹ' ਵਾਲੀ ਗੱਲ ਹੈ।
ਨਾ ਭਾਈ ਏਡਾ ਕੌੜਾ ਨਾ ਬੋਲ, ਜਿਸ ਨਾਲ ਬੀਤਦੀ ਹੈ ਉਹੀ ਜਾਣਦਾ ਹੈ । ਸਿਆਣਿਆਂ ਆਖਿਆ ਹੈ 'ਜਿਸਦੇ ਪੈਰ ਨ ਫੁਟੀ ਬਿਆਈ ਉਹ ਕੀ ਜਾਣੇ ਪੀਰ ਪਰਾਈ ।'
ਸ਼ਾਹ ਜੀ ਬੜੇ ਵੱਡੇ ਆਦਮੀ ਹਨ, ਹਰ ਕੰਮ ਉਨ੍ਹਾਂ ਦੀ ਸਲਾਹ ਨਾਲ ਹੁੰਦਾ ਹੈ । ਸੋ ਸਾਰੇ ਨੌਕਰ ਮੁਨੀਮ ਦਾ ਵੀ ਬੜਾ ਹੀ ਸਤਿਕਾਰ ਕਰਦੇ ਹਨ। ਸੱਚ ਤੇ ਹੈ ਜਿਸ ਪੱਲੇ ਹੋਵੇ ਉਹ ਬੱਤੀ ਸੁਲੱਖਣਾ, ਜਿਸ ਪੱਲੇ ਪਵੇ; ਉਹ ਤੇਤੀ ਸੁਲੱਖਣਾ।
ਸਾਇੰਸ ਸਾਨੂੰ ਕਈ ਕੁਰਾਹੇ ਪਾਣ ਵਾਲੀਆਂ ਸੋਚਾਂ ਪੇਸ਼ ਕਰਦੀ ਹੈ। ਦੁਤ-ਵਿਗਿਆਨ (Biology) ਨੂੰ ਲਉ, ਇਸ ਦਾ ਮਸ਼ਹੂਰ ਨਿਯਮ "ਜਿਸਦੀ ਲਾਠੀ ਉਸ ਦੀ ਭੈਂਸ" ਹੈ, ਪਰ ਇਹ ਸਾਡੇ ਜੀਵਨ ਦੀ ਬੜੀ ਅਧੂਰੀ ਤਸਵੀਰ ਹੈ।
ਇਨ੍ਹਾਂ ਦੇ ਟੱਬਰ ਦੇ ਕਈ ਅਦਮੀ ਵਪਾਰੀ ਸਨ। ਜਿਨ੍ਹਾਂ ਨੇ ਹਜ਼ਾਰਾਂ ਤੇ ਲੱਖਾਂ ਰੁਪੀਏ ਸਰਕਾਰ ਨੂੰ ਫਰੌਤੀ ਕੰਮਾਂ ਲਈ ਦਿੱਤੇ ਸਨ । ਅਜਿਹੇ ਟੱਬਰ ਦੇ ਕਿਸੇ ਨੌਜਵਾਨ ਲਈ ਪੀ. ਸੀ. ਐਸ. ਬਣ ਜਾਣਾ ਕੋਈ ਵੱਡੀ ਗੱਲ ਨਹੀਂ ਸੀ। ਜਿਨ੍ਹਾਂ ਦੇ ਘਰ ਦਾਣੇ ਉਨ੍ਹਾਂ ਦੇ ਕਮਲੇ ਵੀ ਸਿਆਣੇ ।
ਸਾਡਾ ਜ਼ੈਲਦਾਰ ਲੋਕਾਂ ਨੂੰ ਇਕੱਠ ਕਰਕੇ ਭਾਰਤ ਸਰਕਾਰ ਦਾ ਜਸ ਸੁਣਾਂਦਾ ਹੁੰਦਾ ਹੈ, ਤੇ ਆਖਿਆ ਕਰਦਾ ਹੈ 'ਜਿਸ ਦਾ ਲੂਣ ਖਾਈਏ, ਉਸ ਦਾ ਗੁਣ ਗਾਈਏ।'
ਅਪਣੇ ਅਫਸਰ ਦੇ ਗੁਣ ਉਹ ਨਾ ਗਾਇ ਤਾਂ ਕੀ ਕਰੇ, ਉਸੇ ਨੇ ਤਾਂ ਉਹਨੂੰ ਚੁੱਕਿਆ ਹੈ, ਅਖੇ ਜਿਸਦਾ ਖਾਈਏ, ਉਸੇ ਦਾ ਕਤੀਏ।
ਅੱਜ ਮੈਂ ਰੰਦਾ ਫੜ ਟੂਲ ਸਾਫ ਕਰਨ ਲੱਗ ਪਿਆ ਤੇ ਆਪਣਾ ਹੱਥ ਜ਼ਖਮੀ ਕਰ ਲਿਆ । ਠੀਕ ਹੈ 'ਜਿਸ ਦਾ ਕੰਮ ਉਸੇ ਨੂੰ ਸਾਜੇ, ਹੋਰ ਕਰੇ ਤਾਂ ਠੀਂਗਾ ਬਾਜੇ।
'ਜਿਸ ਦਾ ਦੁੱਧ ਵਿਕਦਾ ਹੈ, ਉਹ ਮੱਖਣ ਕਾਹਨੂੰ ਕੱਢੇ । ਜਦ ਘਰ ਬੈਠੇ ਹੀਰਾ ਸਿੰਘ ਨੂੰ ਰੁਪਏ ਆ ਰਹੇ ਹਨ, ਤਦ ਉਹ ਹਲ ਕਿਉਂ ਵਾਹੇ ?
ਰੀਚਕ ਓਇ ਬੇਸ਼ਰਮਾ, ਤੈਨੂੰ ਸ਼ਰਮ ਨਾ ਆਈ । ਜਿਸ ਰੁਖ਼ ਦੀ ਛਾਵੇਂ ਬੈਠੇ, ਉਸੇ ਦੀਆਂ ਜੜ੍ਹਾਂ ਵੱਢਣ ਡਹਿ ਪਿਉਂ ।