ਇੱਥੇ ਤਾਂ ਇਹ ਗੱਲ ਹੈ ਕਿ 'ਜੋ ਹੱਲਿਆ ਸੋ ਸੱਲਿਆ' ਰੈਤ ਤੇ ਤਰਫ਼ਦਾਰੀ ਦੀ ਇਥੇ ਕੋਈ ਗੱਲ ਨਹੀਂ ।
ਭਰਾ ਜੀ ! ਦੁਨੀਆਂ ਮਤਲਬ ਦੀ ਹੈ, ਉਂਝ ਕੌਣ ਕਿਸੇ ਨੂੰ ਪੁੱਛਦਾ ਹੈ । 'ਜੌਂ ਸਾਵੇ ਕੋਈ ਨਾ ਆਵੇ, ਜੌਂ ਪੱਕੇ ਤਾਂ ਸਭੇ ਸਕੇ।
‘ਜਿਹੜੇ ਏਥੇ ਕੋਹੜੇ, ਲਾਹੌਰ ਵੀ ਕੋਹੜੇ' । ਪ੍ਰਦੇਸ ਜਾ ਕੇ ਵੀ ਉਹਦਾ ਮੰਦਾ ਹਾਲ ਹੀ ਰਿਹਾ ।
ਜਗਜੀਤ ਸਿੰਘ ਦੀ ਕੀ ਰੀਸ ਕਰਨੀ ਏ ? ਉਹਦੇ ਜੋ ਅੰਦਰ ਹੈ ਸੋ ਬਾਹਰ ਹੈ । ਕੋਈ ਵਲ ਛਲ ਉੱਕਾ ਹੀ ਨਹੀਂ ਕਰਦਾ ।
ਵੇਖੋ:- 'ਜੋ ਕੱਲ੍ਹ ਕਰਨਾ ਹੈ, ਅੱਜ ਕਰ ਲਉ' ਅੱਜ ਦਾ ਕੰਮ ਕੱਲ੍ਹ ਉਤੇ ਨਾ ਛੱਡੋ, ਜੋ ਕੱਲ ਕਰਨਾ ਹੈ, ਅੱਜ ਕਰੋ, ਜੋ ਅੱਜ ਕਰਨਾ ਹੈ, ਉਹ ਹੁਣੇ ਕਰੋ।
ਪਿਤਾ ਮਾਤਾ ਦਾ ਤਾਂ ਸੁੱਕਾ ਪਿਆਰ ਵੀ ਅਮੁਲ ਵਸਤੂ ਹੈ । 'ਜੈਸੀ ਕਰੇ ਪਿਉ' ਤੈਸੀ ਨਾ ਕਰੇ ਘਿਉ' ਇਹ ਅਖਾਣ ਤੁਸਾਂ ਸੁਣੀ ਹੀ ਹੋਵੇਗੀ।
'ਜੈਸੀ ਕਰਨੀ ਵੈਸੀ ਭਰਨੀ', ਪ੍ਰੇਮ ਨਗਰ ਵਰਤਾਰਾ ਹੈ।
ਬਾਬਾ- 'ਜੈਸਾ ਮਨ ਅਪਣਾ ਪਰ ਮਨ ਤੈਸਾ'। ਦੇਖੋ ਇਹ ਇੱਕ ਅਸੂਲ ਹੈ । ਆਪਣੇ ਵਰਗਾ ਸੁਭਾ ਨੂੰ ਵੇਖੋ।
ਤੇਰਾ ਖ਼ਿਆਲ ਹੈ ਰਾਜਾ ਸੁਖੀ ਸੌਂਦਾ ਹੈ। ਗਲਤ ਹੈ ਇਹ ਖ਼ਿਆਲ 'ਜੇਡਾ ਸਿਰ ਤੇਡੀਆਂ ਸਿਰ ਪੀੜਾਂ' ਹੁੰਦੀਆਂ ਹਨ।
'ਜੇਡਾ ਸੱਪ ਲੰਮਾ, ਤਿਹੀ ਘ੍ਰੋਹ ਚੌੜੀ'। ਪਰ ਦੋਹਾਂ ਦਾ ਸੁਭਾ ਤਾਂ ਵੇਖੋ । ਧਨਵਾਨ ਹੋਣਾ ਕੋਈ ਗੁਣ ਨਹੀਂ, ਜੇ ਪੱਲੇ ਸਾਦਗੀ ਤੇ ਸੱਚ ਨਾ ਹੋਵੇ।
ਮੈਨੂੰ ਦੁੱਖਾਂ ਦੀ ਕੋਈ ਚਿੰਤਾ ਨਹੀਂ । ਰੱਬ ਆਪੇ ਕਾਰਜ ਸੁਆਰੇਗਾ । ਜੇਠ ਹਾੜ ਤਪੇ; ਸਾਵਣ ਭਾਦੋਂ ਵਸੇ।
ਹਾਏ ਕਰਮੀ ! ਅੱਜ ਕੱਲ ਤਾਂ ਅੰਦਰ ਹੀ ਰਹਿਣਾ ਚੰਗਾ ਹੈ। ਸੱਚ ਹੈ 'ਜੇਠ ਹਾੜ ਕੁਖੀਂ, ਸਾਵਣ ਭਾਦੋਂ ਰੁੱਖੀਂ।