ਮਾਸਟਰ ਜੀ, “ਚੀਚੀ ਦਾ ਪਹਾੜ ਨਹੀਂ ਬਣਾਈਦਾ” । ਮੁੰਡਿਆਂ ਖੁੰਡਿਆਂ ਦੀ ਗੱਲ ਹੈ ਮਾਫ਼ ਕਰ ਦਿਓ।
ਭਾਈ ਅਸਲ ਗੱਲ ਤਾਂ ਇਹ ਚਾਹੀਦੀ ਏ ਕਿ ਆਪਣੀ ਚੀਜ਼ ਦੀ ਸੰਭਾਲ ਕਰੋ ਤੇ ਦੂਜੇ ਨੂੰ ਨਿੰਦੇਂ ਨਾ, ਸਿਆਣਿਆਂ ਨੇ ਆਖਿਆ ਹੈ -“ਚੀਜ਼ ਨਾ ਸਾਂਭੇ ਆਪਣੀ, ਚੋਰਾਂ ਗਾਲੀ ਦੇ ।"
ਤੁਸੀਂ ਤਾਂ ਬੜੇ ਦਮਗਜੇ ਮਾਰਦੇ ਸੈਂ, ਪਰ ਮੈਨੂੰ ਤੁਹਾਡੀ ਨੌਕਰੀ ਕਰਕੇ ਕੀ ਲੱਭਾ ਉਹੀ ਜੋ ਅੱਗੇ ਲਭਦਾ ਸੀ-ਮਜੂਰੀ ਤੇ ਹੋਰ ਮਜੂਰੀ 'ਚੀਨਾ ਛੜਦੀ ਪੇਕੇ ਗਈ, ਉਥੇ ਵੀ ਪਿਆ ਛੜਨਾ ।
ਮੂਰਖ ਚੁੱਕ ਮਰੇ ਜਾਂ ਖਾ ਮਰੇ ।" ਕਦੀ ਸੋਚ ਕੇ ਉਹ ਵਿੱਤ ਅਨੁਸਾਰ ਕੰਮ ਨਹੀਂ ਕਰਦਾ; ਇਸੇ ਲਈ ਦੁੱਖ ਪਾਂਦਾ ਹੈ।
ਮੀਆਂ ਚੁਗਲਾਂ ਦੀ ਖਸਲਤ ਮੰਦੀ ਸੁਣਕੇ ਸਭ ਕੋ ਡਰਦਾ । ਚੁਗਲਾਂ ਦਾ ਮੂੰਹ ਕਾਲਾ ਹੋਸੀ, ਰੋਜ਼ ਕਿਆਮਤ ਫਰਦਾ।
ਮਹਾਰਾਜ- ਕੀ ਉਹ ਮੰਨ ਗਈ ? ਸੁੰਦਰੀ-ਮਹਾਰਾਜ, ਚੁੱਪ ਅੱਧੀ ਹਾਂ ਹੈ । ਉਹ ਸਭ ਕੁਝ ਸੁਣ ਕੇ ਚੁੱਪ ਹੋ ਰਹੀ ਸੀ।
ਗੱਲ ਮਤਲਬ ਦੀ ਹੀ ਕੀਤਾ ਕਰੋ । ਚੁੱਪ ਸੁਨਹਿਰੀ ਤੇ ਬੋਲ ਦੁਪਹਿਰੀ। ਵਾਧੂ ਗੱਲਾਂ ਵਿੱਚੋਂ ਦੁਬਿਧਾ ਹੀ ਨਿਕਲਦੀ ਹੈ।
ਜਿਹੜੇ ਹੋਣ ਬੇਅਕਲ ਚਾ ਲਾਂਵਦੇ ਨੀ ਇੱਟਾਂ ਬਾਰੀਆਂ ਦੀਆਂ ਮੋਰੀਆਂ ਦੇ ।
ਮੇਰੀ ਕਿਨ੍ਹੇ ਖਬਰ ਸਾਰ ਲੈਣੀ ਸੀ। ਤੁਹਾਡੇ ਲਈ ਤਾਂ ‘ਚੁੱਲਿਓਂ ਦੂਰ ਸੋ ਸੂਰ' । ਮੈਂ ਰਤਾ ਓਹਲੇ ਹੋਇਆ, ਸ਼ੁਕਰ ਕੀਤਾ ਤੇ ਭੁਲਾ ਦਿੱਤਾ।
ਸ਼ਾਂਤੀ ਦਾ ਕੀ ਹਾਲ ਪੁੱਛਦੇ ਹੋ । ਉਹ ਤਾਂ ਚੁੱਲ੍ਹੇ ਵਿੱਚੋਂ ਨਿਕਲ ਭੱਠ ਵਿੱਚ ਜਾ ਪਈ ਹੈ। ਅੱਗੇ ਫਿਰ ਕੁਝ ਖਾਣ ਨੂੰ ਤਾਂ ਸੀ ਭਾਵੇਂ ਘਰ ਵਿੱਚ ਪੁੱਛ ਪ੍ਰਤੀਤ ਘਟ ਸੀ । ਹੁਣ ਨਾ ਖਾਣ ਨਾ ਪੁੱਛ ਪਰਤੀਤ।
ਨਹੀਂ ਜਾਂਦੀ ਆਕੜ ਇਨ੍ਹਾਂ ਕਮੀਨਾ ਦੀ ਭਾਵੇਂ ਕਿੰਨੇ ਵੀ ਨਿਘਰ ਜਾਣ। ਚੂਹੜਿਓ ਰੱਬ ਮੁਸੱਲੀ ਕੀਤਾ, ਆਕੜ ਓਹਦੀ ਓਹਾ। ਇਨ੍ਹਾਂ ਨਾਲ ਮੱਥਾ ਲਾਣਾ ਸਾਊਆਂ ਦਾ ਕੰਮ ਨਹੀਂ।
ਪੰਚ- ਸਰਦਾਰ ਜੀ ! ਸੋਚਣ ਦੀ ਕਿਹੜੀ ਗੱਲ ਹੈ ? ਭੈੜਿਆਂ ਦੇ ਸਾਥੀ ਚੰਦਰੇ ਹੀ ਹੁੰਦੇ ਹਨ, 'ਚੂਹੜਿਆਂ ਦੀ ਜੋਗ, ਚਮਿਆਰ ਲੈ ਲੈ ਜਾਣ ।"