ਦੌਲਤਾ ! ਤੂੰ ਸੁਣਿਆ ਨਹੀਂ ਜੇ, ਅਖੇ ਜ਼ਮੀਨ ਨੂੰ ਵਾਹ ਤੇ ਖੰਡ ਖੀਰ ਖਾਹ ! ਜਿੰਨੀ ਮਿਹਨਤ ਕਰੇਂਗਾ ਓਨਾ ਹੀ ਫਲ ਪਾਏਂਗਾ।
ਪੰਚ- ਸਜਨੋ ! ਸਾਰੇ ਸਿਆਪੇ ਦੀ ਜੜ੍ਹ ਤਾਂ ਜਾਨਕੀ ਹੀ ਹੈ ਨਾ, ਇਸ ਦਾ ਮਾਮਲਾ ਨਿਪਟ ਜਾਣ ਨਾਲ ਸੁਲਾਹ ਹੋ ਜਾਵੇਗੀ । ਜ਼ਰ, ਜੋਰੂ, ਜ਼ਮੀਨ ਤਿਨੇ ਅਪਤਾ ਦਾ ਮੂਲ' ਸੋ ਜਾਨਕੀ ਵਾਲਾ ਮਾਮਲਾ ਪਹਿਲਾਂ ਨਜਿੱਠੋ ॥
ਨੱਠ ਗਈ ਏ ਵਹੁਟੀ ਵਿਚਾਰੇ ਗਰੀਬ ਦੀ । ਸੱਚ ਹੈ ‘ਜ਼ਰ ਬਿਨਾਂ ਇਸ਼ਕ ਟੈਂ ਟੈਂ।'
ਗੰਗਾ ਰਾਮ ! 'ਜ਼ਰ ਭੀ ਗਿਆ ਤੇ ਯਾਰੀ ਭੀ ਗਈ' ਮਿੱਤਰ ਨੂੰ ਉਧਾਰ ਕੀ ਦਿੱਤਾ, ਮਿੱਤਰਤਾ ਵੀ ਜਾਂਦੀ ਰਹੀ । ਹੁਣ ਉਹ ਮੇਰੇ ਮੱਥੇ ਹੀ ਨਹੀਂ ਲਗਦਾ।
ਪਾਣੀ ਪੀਣ ਨਾਲ ਕਿੰਨੀ ਠੰਢ ਪੈਂਦੀ ਹੈ। 'ਜਲ ਮਿਲਿਆ ਪਰਮੇਸ਼ਰ ਮਿਲਿਆ' ਵਾਲੀ ਗੱਲ ਹੋ ਜਾਂਦੀ ਹੈ।
ਫਕਰ ਨਾ ਕਰ। ਹੌਂਸਲੇ ਤੇ ਹਿੰਮਤ ਨਾਲ ਕੰਮ ਕਰ। ਤੂੰ ਜਵਾਨ ਏਂ । ਡਰ ਕਾਹਦਾ ਏ ਤੈਨੂੰ ? 'ਜਵਾਨਾਂ ਦੀਆਂ ਸਭ ਰਦ ਬਲਾਈਂ ।'
ਚੌਧਰੀ ਜੀ, ਵਿਸਾਖ ਕੀ ਆਖ ਤੇ ਕੂੰਜਾਂ ਦਾ ਛੱਪੜਾਂ ਵਿੱਚ ਆਉਣਾ ਕੀ ਆਖ ? ਸਿਆਣਿਆਂ ਨੇ ਇਸੇ ਕਰਕੇ ਕਿਹਾ ਹੈ ਕਿ "ਜਵਾਂ ਕੂੰਜਾਂ ਮਿਹਣਾ, ਜੇ ਰਹਿਣ ਬਿਸਾਖ ।”
'ਜਵਾਂ ਤੋਂ ਕਣਕ ਵਟਾ ਲੈ, ਕੀ ਮੈਂ ਘਰੋਂ ਲੜ ਕੇ ਆਈ ਆਂ ? ਜਿਹੋ ਜਿਹੀ ਤੂੰ ਚੀਜ਼ ਦੇਵੇਂਗੀ, ਮੈਂ ਵੀ ਓਨਾ ਹੀ ਮੁੱਲ ਤਾਰਾਂਗੀ।
ਤੁਸੀਂ ਵੀ ਵਹੀ ਖਾਤਾ ਚਮਨ ਲਾਲ ਦੇ ਹਵਾਲੇ ਕਰਕੇ ਬੜੀ ਭੁੱਲ ਕੀਤੀ ਹੈ। ਉਸ ਪਾਸ ਅਜੇਹਾ ਜ਼ਿੰਮੇਵਾਰੀ ਦਾ ਕੰਮ ਸੌਂਪਣਾ 'ਜਵਾਂ ਦੇ ਬੋਹਲ ਲਈ ਖੋਤਾ ਰਖਵਾਲਾ' ਬਿਠਾਣ ਵਾਲੀ ਗੱਲ ਹੈ।
ਸੁਕੇਤ ਦਾ ਵੀ ਲੋਕਾਂ ਡਾਢਾ ਮਖੌਲ ਉਡਾਇਆ ਹੈ । ਆਖਦੇ ਹਨ ਜਾਏ ਸੁਕੇਤ ਹੋਇ ਪ੍ਰੇਤ।
ਕੁੱਲੂ ਮੂਰਖਾਂ ਦੀ ਵਸਤੀ ਹੈ। ਜਿਹੜਾ ਜਾਏ ਕੁਲੂ ਉਹ ਹੋਇ ਉਲੂ।
ਕਾਂਗੜੇ ਵਿੱਚ ਨਦੌਣ ਦਾ ਰਾਹ ਏਨਾ ਔਖਾ ਹੈ, ਜੁ ਆਖਦੇ ਹਨ । 'ਜਾਏਗਾ ਨਦੌਣ ਆਏਗਾ ਕੌਣ'।