Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੪ ਵੈਸਾਖ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਜਦ ਦੇ ਜੰਮੇ ਚੰਦਰਭਾਨ, ਚੁੱਲ੍ਹੇ ਅੱਗ ਨਾ ਮੰਜੇ ਵਾਣ-ਕਿਸੇ ਭੈੜੇ ਆਦਮੀ ਦੇ ਜੰਮਨ ਨਾਲ ਘਰ ਦੀ ਹਾਲਤ ਅੱਗੇ ਨਾਲੋਂ ਬਹੁਤ ਮਾੜੀ ਹੋ ਜਾਵੇ

ਸੁਖੀ-ਭੈਣ ! ਬੁਰਾ ਨਾ ਜਾਣੀ, ਜਦ ਤੋਂ ਇਹ ਮੁੰਡਾ ਹੋਇਆ ਹੈ ਤਦ ਤੋਂ ਹੱਥ ਪਿਛੇ ਹੀ ਪਿਛੇ ਹੈ । ਅਖੇ 'ਜਦ ਤੋਂ ਜੰਮੇ ਚੰਦਰ ਭਾਨ ਚੁੱਲੇ ਅੱਗ ਨਾ ਮੰਜੇ ਵਾਣ ਵਾਲਾ ਲੇਖਾ ਹੈ।

ਜਦ ਰੱਬ ਦੇਣ ਲਗਦਾ ਏ, ਛੱਤ ਪਾੜ ਕੇ ਦੇਂਦਾ ਏ-ਰੱਬ ਦੇਣ ਲੱਗੇ ਤਾਂ ਸੌ ਰਾਹ ਕੱਢ ਕੇ ਦੇਂਦਾ ਹੈ

ਬੰਤੇ ਨੂੰ ਇਹ ਕੰਮ ਕਾਹਦਾ ਔਖਾ ਸੀ। ਦਿਲ ਹੀ ਦਿਲ ਵਿੱਚ ਬੜਾ ਖੁਸ਼, ਆਖੇ ਸਚਮੁੱਚ 'ਜਦੋਂ ਰੱਬ ਦੇਣ ਲਗਦਾ ਏ ਛੱਤ ਪਾੜ ਕੇ ਦੇਂਦਾ ਏ ।'

ਜਦੋਂ ਸੱਪ ਦੀ ਮੌਤ ਆਉਂਦੀ ਏ, ਚੁਰਾਹੇ ਵਿੱਚ ਆ ਕੇ ਸੌਂਦਾ ਏ-ਜਦ ਕਿਸੇ ਦੇ ਮਾੜੇ ਦਿਨ ਆਉਂਦੇ ਹਨ, ਤਾਂ ਉਹ ਹਰ ਇੱਕ ਨਾਲ ਖਹਿਬੜਦਾ ਫਿਰਦਾ ਹੈ

ਨਵਾਬ ਅੱਛਾ ਇਹ ਗੱਲ ? ਜਦੋਂ ਸੱਪ ਦੀ ਮੌਤ ਆਉਂਦੀ ਏ, ਚੁਰਾਹੇ ਵਿੱਚ ਆ ਕੇ ਸੌਂਦਾ ਏ, ਗਿੱਦੜ ਸ਼ੇਰ ਦੇ ਦੁਆਲੇ ਭਉਂਦਾ ਏ, ਕੀੜੀਆਂ ਨੂੰ ਖੰਭ ਨਿਕਲ ਆਉਂਦੇ ਨੇ ਤੇ ਜਦੋਂ ਸਿਆਲਾਂ ਦੀ ਸ਼ਾਮਤ ਆਵੇ ਜਿੰਦੜੀ ਨਾਲ ਮੱਥਾ ਲਾਂਦੇ ਨੇ।

ਜਦੋਂ ਗਿੱਦੜ ਦੀ ਮੌਤ ਆਉਂਦੀ ਏ, ਜੱਟ ਦੀ ਮੋਹੜੀ ਨਾਲ ਆ ਖਹਿੰਦਾ ਹੈ-ਜਦ ਕਿਸੇ ਦੇ ਭੈੜੇ ਦਿਨ ਆਉਂਦੇ ਹਨ, ਉਹ ਖਾਹ-ਮਖਾਹ ਡਾਢੇ ਨਾਲ ਛੇੜਖਾਨੀ ਕਰ ਬਹਿੰਦਾ ਹੈ

ਵਾਸੂ- ਜਦੋਂ ਗਿੱਦੜ ਦੀ ਮੌਤ ਆਉਂਦੀ ਏ ਜੱਟ ਦੀ ਮੋਹੜੀ ਨਾਲ ਆ ਖਹਿੰਦਾ ਏਂ । ਦੇਖੀ ਤਾਂ ਸਹੀ ਕੀ ਬਣਦਾ ਏ ।

ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ-ਜਦੋਂ ਜਾਨ ਲਈ ਖਤਰਾ ਪੈਦਾ ਹੋ ਜਾਵੇ

ਦੁੱਲੇ ਦੀਆਂ ਸਰਕਾਰੀ ਲੁੱਟਾਂ-ਖੋਹਾਂ ਨੂੰ ਸੁਣ ਕੇ ਬਾਦਸ਼ਾਹ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ, "ਮੇਰੇ ਬਹਾਦਰ ਸਰਦਾਰ ਦੁੱਲੇ ਨੂੰ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਲਿਆਉ। ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ। ਦੁੱਲੇ ਦਾ ਦਿਮਾਗ਼ ਖ਼ਰਾਬ ਹੋ ਗਿਆ ਲੱਗਦਾ ਹੈ।"

ਜ਼ਨ ਦਾ ਮੁਰੀਦ ਤੇ ਦਲੀਚਾ ਖਰਾਬ-ਜਦ ਮਰਦ ਇਸਤਰੀ ਦਾ ਗੁਲਾਮ ਬਣ ਬਹੇ ਤੇ ਜ਼ਨਾਨੀ ਘਰ ਵੱਲ ਉੱਕਾ ਧਿਆਨ ਨਾ ਦੇਵੇ

‘ਜਨ ਦਾ ਮੁਰੀਦ ਤੇ ਦਲੀਚਾ ਖਰਾਬ, ਜ਼ਨਾਨੀ ਦੇ ਆਖੇ ਲੱਗ ਕੇ ਉਸ ਨੇ ਝੱਗਾ ਚੌੜ ਕਰ ਲਿਆ ਹੈ।

ਜਨਮ ਨਾ ਕੰਘੀ ਵਾਹੀ ਸਵਾਧਾ ਵਿੰਗ-ਕੰਮ ਤਾਂ ਕਦੇ ਕੀਤਾ ਨਹੀਂ, ਠੀਕ ਕਿਵੇਂ ਹੋਵੇ

ਸਵਰਨ- ਕਾਕੀ ਜੇ ਤੂੰ ਕੰਮ ਕਰਦੀ ਰਵੇਂ ਤਾਂ ਜਾਚ ਵੀ ਆ ਜਾਵੇ ਤੇ ਸਾਰੇ ਕੰਮ ਠੀਕ ਹੋ ਪੈਣ । ਪਰ ਤੇਰਾ ਉਹ ਹਾਲ ਹੈ ਅਖੇ 'ਜਨਮ ਨਾ ਕੰਘੀ ਵਾਹੀ ਤੇ ਸਵਾਧਾ ਵਿੰਗ' ਹੁਣ ਦੋਸ਼ ਕਿਸ ਨੂੰ ਦੇਈਏ ?

ਜਨ ਵੱਡਾ, ਦੇਹ ਸੁੰਜ-ਪੱਲੇ ਕੁਝ ਨਾ ਹੋਵੇ ਤੇ ਬਾਹਰੋਂ ਸ਼ੂੰਕਾ ਸ਼ਾਂਕੀ ਬੜੀ ਹੋਵੇ

ਉਸ ਦਾ ਤਾਂ ਇਹ ਹਾਲ ਹੈ ਅਖੇ 'ਜਨ ਵੱਡਾ, ਦੇਹ ਸੁੰਜ'। ਪੱਲੇ ਠੀਕਰੀਆਂ, ਨਾਉਂ ਨਰੈਣ ਦਾਸ । ਬੱਸ ਚੁੱਪ ਹੀ ਭਲੀ ਹੈ।

ਜ਼ਨਾਨੀ ਦੀ ਮੱਤ ਖੁਰੀ ਪਿਛੇ-ਇਸਤ੍ਰੀਆਂ ਜਦ ਸਿਆਣਪ ਤੋਂ ਕੰਮ ਨਾ ਲੈਣ ਤੇ ਕੰਮ ਵਿਗਾੜ ਦੇਣ

ਲ੍ਹਾਨਤ ਸਾਡੀ ਅਕਲ ਨੂੰ, ਖੁਰੀ ਜਿਨ੍ਹਾਂ ਦੀ ਮੱਤ ।
ਸਾਇਤ ਵੇਲਾ ਗੁਜ਼ਰਿਆ ਹੱਥ ਨਾ ਆਵੇ ਵੱਤ।

ਜਮਾਤ ਕਰਾਮਾਤ ਹੈ-ਇਕੱਠੇ ਰਹਿਣ ਵਿੱਚ ਹੀ ਬਰਕਤ ਤੇ ਵਡਿਆਈ ਹੈ

‘ਜਮਾਤ ਕਰਾਮਾਤ ਹੈ' ਜਿਸ ਕੰਮ ਨੂੰ ਵੀ ਚਾਰ ਬੰਦੇ ਰਲ ਕੇ ਕਰਨ, ਉਹ ਸੌਖਾ ਹੋ ਜਾਂਦਾ ਹੈ।

ਜ਼ਮਾਨੇ ਨੂੰ ਹੀ ਅੱਗ ਲਗ ਗਈ ਏ-ਜਦ ਕੋਈ ਵੀ ਕਿਸੇ ਦੀ ਸਿੱਖਿਆ ਨਾ ਸੁਣੇ ਜਾਂ ਹਰ ਕੋਈ ਉਲਟੀ ਹੀ ਗੱਲ ਕਰੇ

ਇੰਦਰ-ਬਸ ਇਕ ਤੂੰ ਹੀ ਚਤਰ ਜੰਮ ਪਿਆ । ਹੋਰ ਤਾਂ ਸਭ ਮੂਰਖ ਬਣ ਗਏ। ਬੱਚਾ, ਤੇਰੇ ਵੱਸ ਦੀ ਗੱਲ ਨਹੀਂ, ਜ਼ਮਾਨੇ ਨੂੰ ਅੱਗ ਲਗੀ ਹੋਈ ਏ। ਪੜ੍ਹ, ਲਿਖ ਕੇ, ਖੌਰੇ ਉਨ੍ਹਾਂ ਦੀ ਮੱਤ ਨੂੰ ਕੀ ਹੋ ਜਾਂਦਾ ਹੈ।

ਜ਼ਮੀਨ ਓਹੋ ਰਾਣੀ, ਜਿਸ ਦੇ ਸਿਰ ਪਾਣੀ-ਪੈਲੀ ਉਹੀ ਚੰਗੀ ਹੈ ਜਿਸ ਨੂੰ ਪਾਣੀ ਮਿਲੇ

ਸਰਦਾਰ ਜੀ ! 'ਜ਼ਮੀਨ ਓਹੋ ਰਾਣੀ, ਜਿਸ ਦੇ ਸਿਰ ਪਾਣੀ’, ਪਾਣੀ ਬਾਝੋਂ ਖੇਤੀ ਕਿਵੇਂ ਹੋਵੇ ?

  • «
  • 135
  • 136
  • 137
  • 138
  • 139
  • »