ਮੈਨੂੰ ਖੁਸ਼ੀ ਹੈ, ਜੁ ਮੇਰੀ ਪੱਤ ਰਹਿ ਗਈ, ਪੈਸੇ ਹੋਰ ਕਮਾ ਲਵਾਂਗੇ । 'ਜਾਏ ਲਾਖ, ਰਹੇ ਸਾਖ' ਫਿਰ ਵੀ ਲਾਭ ਹੈ।
ਉੱਤਰ ਵਿੱਚ ਮਾਇਆ ਨੇ ਸਾਰਾ ਕਿੱਸਾ ਜਿਉਂ ਦਾ ਤਿਉਂ ਉਸ ਨੂੰ ਸੁਣਾ ਦਿੱਤਾ। ਵੀਣਾ ਦਾ ਹੇਠਲਾ ਸਾਹ ਹੇਠ ਤੇ ਉਤਲਾ ਉੱਤੇ ਰਹਿ ਗਿਆ 'ਜਾਹ ਜਾਂਦੀਏ, ਭਾਵੇਂ ਦੋਵੇਂ ਗਏ।'
ਪ੍ਰਿੰਸੀਪਲ ਜੀ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਅਤੇ ਲਗਨ ਦੀ ਆਦਤ ਪਾਉਣ ਦੀ ਸਿੱਖਿਆ ਦਿੰਦਿਆਂ ਕਿਹਾ, "ਜਿਹੜੇ ਬੱਚੇ ਵਿਦਿਆਰਥੀ ਜੀਵਨ ਵਿੱਚ ਹੀ ਸਖ਼ਤ ਮਿਹਨਤ ਕਰਨ ਦੀ ਜਾਚ ਸਿੱਖ ਲੈਂਦੇ ਹਨ ਉਹ ਜ਼ਿੰਦਗੀ ਵਿੱਚ ਹਮੇਸ਼ਾਂ ਕਾਮਯਾਬ ਰਹਿੰਦੇ ਹਨ। ਸਿਆਣਿਆਂ ਦਾ ਕਥਨ ਹੈ- ਜਾਗਣ ਜੋ ਰਾਤੀਂ ਕਾਲੀਆਂ ਸੋਈ ਖਾਣ ਸੁਖਾਲੀਆਂ।"
ਹੀਰਾ ਸਿੰਘਾ ! ਤੂੰ ਪਿਛਲੇ ਸਾਲ ਬੜਾ ਹੀ ਰੁਪਈਆ ਖੱਟਿਆ ਹੈ। ਵੀਰ ਸਿੰਘ ਕਹਿਣ ਲੱਗਾ- ਸੱਚ ਹੈ 'ਜਾਗਦੇ ਦਾ ਲੱਖ, ਸੁੱਤੇ ਦਾ ਕੱਖ ਖੱਟਦੇ ਕਿਉਂ ਨਾ। ਕੰਮ ਥੋੜੀ ਮਿਹਨਤ ਨਾਲ ਕੀਤਾ ਹੈ।
ਮੁੜ ਆਉਣ ਦਾ ਕੀ ਪਤਾ ? 'ਜਾਣਾ ਆਪਣੇ ਵਸ ਤੇ ਆਉਣਾ ਪਰਾਏ ਵਸ। ਕੀ ਦੱਸਾਂ ?
ਚੌਧਰੀ ਫਤਹ ਦੀਨ- ਕੁੱਤਾ ਕਮੀਨਾ, ਜ਼ਾਤ ਦੀ ਕੋਹੜ ਕਿਰਲੀ ਸ਼ਤੀਰਾਂ ਨਾਲ ਜੱਫੇ। ਆਇਆ ਏ ਮੇਰਾ ਕੁੜਮ ਬਣਨ । ਸ਼ੋਹਦਾ ਕਿਸੇ ਥਾਂ ਦਾ। ਇਹਨੇ ਸਮਝਿਆ ਕੀ ਸਾਨੂੰ ?
ਇਸ ਸਾਰੀ ਖ਼ਰਾਬੀ ਦੀ ਅਸਲੀ ਜ਼ਿੰਮੇਵਾਰ ਤਾਂ ਤੁਸੀਂ ਆਪ ਹੀ ਹੋ, ਜਿਸ ਨੇ ਕਰਮੂ ਨੂੰ ਇਹ ਕੰਮ ਸੌਂਪਿਆ। ਤੁਸਾਡੇ ਪਾਸੋਂ ਉਸ ਦਾ ਹਾਲ ਕੋਈ ਛਿਪਿਆ ਹੋਇਆ ਸੀ ? ਫਿਰ ਤੁਸੀਂ ਜ਼ਾਤ ਦੀ ਗਧੋ ਨੂੰ ਬੋਹਲ ਦੀ ਰਾਖੀ, ਕਿਉਂ ਬਿਠਾ ਛੱਡਿਆ।
ਅਸਾਂ ਤੈਨੂੰ ਕੁਝ ਨਹੀਂ ਆਖਿਆ, ਤੁੰ ਆਪ ਹੀ ਨੰਗਾ ਕੀਤਾ ਏ ਆਪਣੇ ਭੈੜੇ ਬਾਬ ਨੂੰ, 'ਜਾਦੂ ਉਹ, ਜਿਹੜਾ ਸਿਰ ਚੜ੍ਹ ਬੋਲੇ । ਨਹੀਂ ਤਾਂ ਸਾਨੂੰ ਕੀ ਪਤਾ ਲੱਗਣਾ ਸੀ ?
ਇਨ੍ਹਾਂ ਸਿੱਖਾਂ ਦੀ ਕੀ ਪੁੱਛਦੇ ਹੋ, 'ਜਾਨ ਜਾਇ ਪਰ ਆਨ ਨਾ ਜਾਇ' ਇਹ ਚੀਜ਼ ਇਨ੍ਹਾਂ ਗੁੜਤੀ ਵਿੱਚ ਲੀਤੀ ਹੈ।
ਅਸਾਂ ਸਿੱਖਾਂ ਨੂੰ ਇਹ ਚੀਜ਼ ਵਿਰਸੇ ਵਿੱਚ ਮਿਲੀ ਹੈ ਕਿ ਜਾਨ ਨਾਲੋਂ ਪੱਤ ਚੰਗੀ ਏ।
ਮਾਮੀ ਜੀ ! ਰਤੀ ਬਹਿ ਜਾਓ, ਕਿੱਥੇ ਚੱਲੇ ਜੇ, ਹਾਲੀ ਤਰਕਾਲਾਂ ਤਾਂ ਨਹੀਂ ਪਈਆਂ । ਤੁਸੀਂ ਤਾਂ ਆਪ ਇਹ ਅਖਾਣ ਕਿਹਾ ਕਰਦੇ ਹੋ ਅਬੇ, 'ਜਾਨ ਪਾਲਨ ਤਰਕਾਲਨਾ ਤੇ ਕੁਚੱਜੀ ਮਾਰੇ ਛਾਲਾਂ ।'
ਭਾਈ ਸਾਹਿਬ ਤਾਂ ਦਬਕ ਕੇ ਤਖਤ ਪੋਸ਼ ਥੱਲੇ ਜਾ ਵੜੇ ਤੇ ਰਾਗੀ ਸਿੰਘ 'ਜਾਨ ਬਚੀ ਲਾਖੋਂ ਪਾਏ ਵਾਲੀ ਭੇਟ ਲੈ ਕੇ ਜਿਉਂ ਨੰਗੀ ਪੈਰੀਂ ਨੱਸੇ, ਰੇਲ ਦੇ ਸਟੇਸ਼ਨ ਤੇ ਜਾ ਕੇ ਸਾਹ ਲਿਆ।