ਉਹਨੂੰ ਕਿਉਂ ਸਮਝਾਉਂਦੇ ਹੋ ? ਉਹ ਬੜਾ ਅੱਖੜ ਤੇ ਮਨ ਮਰਜ਼ੀ ਦਾ ਮਾਲਕ ਹੈ। 'ਜਗੋਂ ਜਹਾਨੋਂ ਬਾਹਰੀ, ਸਭ ਖ਼ਲਕਤ ਟਕਰ ਹਾਰੀ । ਉਸ ਨਾਲ ਮੱਥਾ ਲਾਉਣਾ ਫਜੂਲ ਹੈ।
'ਜੱਟ ਸੋਨੇ ਦਾ ਵੀ ਹੋਵੇ ਤਾਂ ਵੀ ਉਸ ਦਾ ਥੱਲਾ ਪਿੱਤਲ ਦਾ ਹੁੰਦਾ ਹੈ'। ਕੀ ਇਤਬਾਰ ਕਰੇ ਕੋਈ ਇਨ੍ਹਾਂ ਉੱਤੇ। ਮੈਨੂੰ ਦੋਏ ਹੱਥੀਂ ਲੁੱਟ ਕੇ ਲੈ ਗਏ।
ਕੀ ਪੁੱਛਿਆ ਏ ਤੂੰ ? ਉਸ ਦੀ ਗੱਲ੍ਹ ਤੇ ਹੌਲਾ ਜਿਹਾ ਧੁੱਪਾ ਮਾਰ ਕੇ ਮੋਹਨੀ ਬੋਲੀ, 'ਜੱਟ ਕਮਲਾ ਖ਼ੁਦਾ ਨੂੰ ਲੈ ਗਏ ਚੋਰ, ਅੱਠ ਦਿਨ ਖਪਦਿਆਂ ਤੇ ਸਮਝਾਦਿਆਂ ਹੋਇ ਨੇ, ਅਜੇ ਕਹਿੰਦੀ ਏ ਕਿ ਕੀ ਪੁੱਛਨੀ ਏਂ ?
'ਆਓ ਉਰਸ਼ੀ ਦੇਵੀ, ਕਾਸ਼ ਨੇ ਪਿਛਾਂਹ ਪਰਤ ਕੇ ਕਿਹਾ। ਇਸ ਨੂੰ ਬੜਾ ਚੱਜ ਏ ਪਿਕਚਰ ਵੇਖਣ ਦਾ “ਜੱਟ ਕੀ ਜਾਣੇ ਕੋਕਲੇ ਤੇ ਪਦ ਬਹੇੜੇ ਖਾਹ'।
ਮੈਂ ਤੁਹਾਡੇ ਲਈ ਕੀ ਕੁਝ ਨਹੀਂ ਕੀਤਾ। ਪਰ 'ਜੱਟ ਕੀ ਜਾਣੇ ਗੁਣ ਨੂੰ, ਲੋਹਾ ਕੀ ਜਾਣੇ ਘੁਣ ਨੂੰ'। ਤੁਸਾਂ ਮੇਰੀ ਉੱਕੀ ਪਰਵਾਹ ਨਹੀਂ ਕੀਤੀ।
ਵਰਿਆਮ-ਜੱਟ ਕੀ ਜਾਣਨ ਲੌਂਗਾਂ ਦਾ ਭਾ । ਹੋ ਜਾਵੇਗੀ ਆਪੇ। ਜਿਉਂ ਜਿਉਂ ਲੋਕਾਂ ਨੂੰ ਅਕਲ ਆਵੇਗੀ । ਹੱਛਾ, ਬਾਊ ਜੀ, ਮੈਂ ਚਲਦਾ ਹਾਂ ।
ਤੁਸੀਂ ਨਾ ਆਉ, ਇਨ੍ਹਾਂ ਦੇ ਵਿਗੜਿਆਂ ਝਮੇਲਿਆਂ ਵਿੱਚ । ਜੱਟ ਜੱਟਾਂ ਦੇ ਸਾਲੇ, ਕਰਦੇ ਘਾਲੇ ਮਾਲੇ। ਇਹ ਤੁਹਾਡੀ ਪੇਸ਼ ਨਹੀਂ ਜਾਣ ਦੇਣਗੇ।
ਅੰਤ ਨੂੰ ਉਹੀ ਹੋਈ 'ਜੱਟ ਜੱਟਾਂ ਦੇ ਤੇ ਭੋਲੂ ਨਰੈਣ ਦਾ' ਮੇਰੀ ਕਿਸੇ ਵਾਤ ਨਾ ਪੁੱਛੀ ਤੇ ਉਹ ਆਪੋ ਵਿੱਚ ਇੱਕ ਮਿੱਕ ਹੋ ਗਏ।
ਸਰਦਾਰ-ਸ਼ਾਹ ਜੀ ! ਤੁਸੀਂ ਹਰਨਾਮੇ ਜੱਟ ਨਾਲ ਖਹਿਬੜਨ ਤੋਂ ਹਟ ਜਾਉ 'ਜੱਟ ਤੇ ਸੰਢੇ ਦਾ ਵੈਰ ਨਹੀਂ ਜਾਂਦਾ" ਕਿਸੇ ਨਾ ਕਿਸੇ ਵੱਲੇ ਤੁਹਾਨੂੰ ਦੁਖੀ ਕਰੇਗਾ।
ਸਰਦਾਰ ਜੀ, ਇਸ ਮਰਦੂਦ ਪਾਸੋਂ ਤੁਸੀਂ ਐਡੀ ਵੱਡੀ ਆਸ ਨਾ ਰੱਖੋ। ਜੱਟ ਤੋਂ ਰਾਜ ਨਹੀਂ, ਮੋਠੋਂ ਕਾਜ ਨਹੀਂ।
ਇਸ ਮੂਰਖ ਨਾਲ ਮਖੌਲ ਨਾ ਕੀਤਾ ਕਰੋ, ਇਸ ਦਾ ਤਾਂ ਇਹ ਹਾਲ ਹੈ। ਅਖੇ 'ਜੱਟ ਦਾ ਹਾਸਾ ਤੇ ਭੰਨ ਸੁੱਟੇ ਪਾਸਾ। ਹਾਸੇ ਹਾਸੇ ਵਿੱਚ ਵੀ ਤੁਹਾਡੀ ਜਾਨ ਤੋੜ ਦੇਵੇਗਾ।
ਮੇਰੇ ਨਾਲ ਵੀ ਉਹੀ ਗੱਲ ਬੀਤੀ। ਅਖੇ 'ਜੱਟ ਪਿਲਾਈ ਲੱਸੀ ਤੇ ਗਲ ਵਿੱਚ ਪਈ ਰੱਸੀ। ਮਮੂਲੀ ਜਿਹੇ ਲਾਭ ਪਿੱਛੇ ਮੈਂ ਆਪਣਾ ਘਾਣ ਕਰਵਾ ਲਿਆ।