ਤੀਜਾ ਆਦਮੀ- ਓਹ ਭਈ ਡਾਂਗਾ ਅੱਗੇ ਕਿਹੜੀ ਗਲ ਮੁਸ਼ਕਲ ਹੋਈ । ਛੋਲੇ ਝੰਬ ਕੇ ਕੱਢ ਲਈਦੇ ਨੇ । ਬੰਦੇ ਸਿੱਧੇ ਨਹੀਂ ਹੁੰਦੇ ?
ਇਹ ਤੂੰ ਕੀਤਾ ਹੈ। ਉਸ ਦੀ ਭਾਈਵਾਲੀ ਛੱਡ ਕੇ ਰਾਮੇ ਨੂੰ ਹੱਟੀ ਤੇ ਨਾਲ ਬਿਠਾ ਲਿਆ ਈ । ਅੱਗੇ ਨਹੀਂ ਜਾਣਦਾ ਰਾਮੇ ਨੇ ਕਿੰਨੇ ਘਰ ਡੋਬੇ ਹਨ । ਵਾਹ, ਛੋੜਨਾ ਪੀਰ ਬਾਬਾ ਪਕੜਨਾ ਜੁੰਮਾ ਜੁਲਾਹਿਆ ।
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰ ਦੀਜੈ ਕਾਣਿ ਨ ਕੀਜੈ ॥
ਇਸ ਵੇਲੇ ਮੌਤ ਆਈ ਸਮਝ ਕੇ ਦੁਨੀ ਚੰਦ ਡਰ ਗਿਆ । ਭੱਜ ਪਿਆ 'ਜਸ ਜੀਵਣਾ ਅਪਜਸ ਮਰਣਾ' ਸੋ ਮਰ ਚੁਕਾ ਹੈ । ਹੁਣ ਕੀ ਜਿੰਦ ਬਾਕੀ ਹੈ ।
ਨਕਿ ਨਥ ਖਸਮ ਹਥਿ ਕਿਰਤੁ ਧਕੇ ਦੇ॥ ਜਹਾਂ ਦਾਣੇ ਤਹਾਂ ਖਾਣੇ ਨਾਨਕ ਸਚੁ ਹੇ॥
ਮਹਾਰਾਣੀ — ਦੀਵਾਨ ਜੀ, ਭਾਵੇਂ ਤੁਸੀਂ ਆਪਣੀ ਵੱਲੋਂ ਬੜੀ ਵਿਚਾਰ ਤੋਂ ਕੰਮ ਲਿਆ ਹੈ, ਪਰ ਚੇਤਾ ਰੱਖਣਾ 'ਜਹਾਨ ਕਿਸੇ ਛਾਬੇ ਪੂਰਾ ਨਹੀਂ ਉਤਰਦਾ'। ਲੋਕਾਂ ਨੇ ਕੁਝ ਨਾ ਕੁਝ ਟੀਕਾ ਟਿੱਪਣੀ ਕਰਨੀ ਹੀ ਹੈ।
ਭੈਣ ਜੀ ! ਜਿੱਥੇ ਇਕ ਵਾਰੀ ਪਿਆਰ ਵਿੱਚ ਫਰਕ ਆ ਜਾਵੇ, ਉੱਥੇ ਉਹ ਪਹਿਲੇ ਵਰਗਾ ਸੁਆਦ ਨਹੀਂ ਰਹਿੰਦਾ । ‘ਜਹਾਂ ਗੰਢ ਤਹਾਂ ਰਸ ਨਹੀਂ ।
ਰਾਜਿਆਂ ਨੂੰ ਸੁੱਖ ਦੀ ਨੀਂਦਰ ਕਿੱਥੋਂ ? 'ਜਹੇ ਸਿਰ ਤਹੀਆਂ ਸਿਰ ਪੀੜਾਂ'।
ਭਲਿਆ ਲੋਕਾ, 'ਜਗ ਸ਼ੀਸ਼ਾ ਆਰਸੀ, ਜੋ ਦੇਖੇ ਸੋ ਵੇਖ' ਵਾਲਾ ਹਿਸਾਬ ਹੈ। ਜਿਹੋ ਜਿਹਾ ਕਿਸੇ ਨਾਲ ਵਰਤੇਂਗਾ, ਓਹੋ ਜਿਹਾ ਹੀ ਅੱਗੋਂ ਲੋਕੀਂ ਵਰਤਣਗੇ।
ਜੀ, 'ਜੱਗ ਜੀਉਂਦਿਆਂ ਦੇ ਮੇਲੇ' ਮੋਇਆਂ ਗਿਆਂ ਨੂੰ ਹਰ ਕੋਈ ਵਿਸਾਰ ਦੇਂਦਾ ਹੈ।
ਲੋਕਾਚਾਰੀ ਨੂੰ ਕਿਤਨਾ ਵੀ ਨਿੰਦੋ ਪਰ ਅੰਤ ਨੂੰ ਸੰਸਾਰ ਦੀ ਚਾਲ ਨਾਲ ਕਿਸੇ ਨਾ ਕਿਸੇ ਸਮੇਂ ਤੁਰਨਾ ਹੀ ਪੈਂਦਾ ਹੈ । ਹੈ ਵੀ ਠੀਕ ! 'ਜਗ ਨਾਲ ਚਲੇ ਤਾਂ ਸਭ ਕੁਝ ਪਲੇ।
ਜਗੁ ਦੁਖੀਆ ਸੁਖੀਆ ਜਨੁ ਕੋਇ ॥ ਜਗੁ ਰੋਗੀ ਭੋਗੀ ਗੁਣ ਰੋਇ।।