ਪਰ ਫ਼ੈਦਾ ਕੀ, 'ਆਪਣਿਆਂ ਖਰੀਂਢਾਂ ਨੂੰ ਤਾਂ ਆਪ ਬਾਂਦਰ ਵੀ ਨਹੀਂ ਖੁਰਚਦਾ, ਪਰ ਦੂਜੇ ਬਾਂਦਰ ਜ਼ਰੂਰ ਖੁਰਚਦੇ ਨੇ ਭਾਵੇਂ।
ਓਏ ਹਰਨਾਮਿਆ ! ਤੂੰ ਇਹ ਕੀ ਕਰਤੂਤ ਫੜੀ ਹੋਈ ਏ, ਅਖੇ 'ਆਪਣਿਆਂ ਦੇ ਗਿੱਟੇ ਭੰਨਾ, ਚੁੰਮਾਂ ਪੈਰ ਪਰਾਇਆਂ ਦੇ। ਦੂਜਿਆਂ ਨਾਲ ਮਿੱਤਰਤਾ ਗੰਢਦਾ ਫਿਰਨਾ ਏ ਤੇ ਆਪਣਿਆਂ ਨੂੰ ਵੇਖ ਕੇ ਨੱਕ ਚਾੜ੍ਹਦਾ ਏਂ ?
ਮਨ-ਵਰਿਆਮਾ ! ਦੂਰ ਦੇ ਢੋਲ ਸੁਹਾਵਣੇ । 'ਆਪਣੀ ਅਕਲ ਤੇ ਪਰਾਇਆ ਧਨ ਕਈ ਗੁਣਾ ਵਧੀਕ ਵਿਖਾਈ ਦੇਂਦੇ ਨੇ " ਭਲਿਆ ਲੋਕਾ ! ਪਰਾਈ ਚਾਕਰੀ ਬੁਰੀ ਹੁੰਦੀ ਏ।
ਅੱਜ ਕੱਲ ਤਾਂ ਹਰ ਕਿਸੇ ਦੀ 'ਆਪਣੀ ਆਪਣੀ ਵੰਝਲੀ, ਆਪਣਾ ਆਪਣਾ ਰਾਗ' ਹੈ । ਹਰ ਕੋਈ ਆਪਣੀ ਹੀ ਧੁਨ ਵਿਚ ਮਸਤ ਹੈ । ਕੋਈ ਕਿਸੇ ਦੀ ਵਾਤ ਨਹੀਂ ਪੁਛਦਾ ।
ਓੜਕ ਮੀਆਂ ਨਿਜਾਮਦੀਨ ਨੇ ਪੁਛਿਆ-ਤੁਸੀਂ ਬਰਕਤ ਵਿਚ ਕੀ ਐਬ ਵੇਖ ਕੇ ਉਹਨੂੰ ਧੱਕਾ ਦਿੱਤਾ ਸੀ । ਉਹਨੂੰ ਨਸ਼ਰ ਕਰਨ ਵਿਚ ਤੁਹਾਨੂੰ ਇਹ ਨਹੀਂ ਸੀ ਸੁਝਿਆ ਕਿ 'ਆਪਣੀਆਂ ਜੁਤੀਆਂ ਤੇ ਆਪਣਾ ਹੀ ਸਿਰ ਏ।'
ਭਾਈ- ਮਚਲੀਏ ਰਨੇ ! ਹਰ ਵੇਲੇ ਦੂਜਿਆਂ ਦੇ ਔਗੁਣ ਹੀ ਚਿਤਾਰਦੀ ਰਹਿਨੀ ਏਂ, ਆਪਣੇ ਅੰਦਰ ਵੀ ਤਾਂ ਝਾਤੀ ਮਾਰਿਆ ਕਰ : ਇਹ ਨਹੀਂ ਚੰਗਾ ਹੁੰਦਾ ਜੁ ‘ਆਪਣੀਆਂ ਨਾ ਦਸਾਂ ਤੇ ਪਰਾਈਆਂ ਕਰ ਕਰ ਹੱਸਾਂ।
ਰਾਣੋ ਬੜੀ ਚਾਲਾਕ ਹੈ । ਉਹਦਾ ਤਾਂ ਇਹ ਹਾਲ ਹੈ ਅਖੇ 'ਆਪਣੀਆਂ ਮੈਂ ਕੱਛੇ ਮਾਰਾਂ, ਬਹਿ ਪਰਾਈਆਂ ਫੋਲਾਂ' । ਘਰ ਘਰ ਹਰ ਕਿਸੇ ਦੀ ਨਿੰਦਿਆ ਕਰਦੀ ਫਿਰਦੀ ਏ, ਪਰ ਆਪਣੇ ਵੱਲ ਕਦੀ ਨਹੀਂ ਵੇਖਦੀ।
ਨੀ ਕਰਮ ਦੇਈਏ ! 'ਆਪਣੀ ਭਾਹ ਬਲੋਸੇਂ, ਬਿਆਂ ਪਟਾਖੀ ਚੜ੍ਹੋਸੇਂ ਆਪਣਾ ਕੰਮ ਆਪ ਕਰੇਂਗੀ ਤਦੇ ਸਿਰੇ ਚੜ੍ਹੇਗਾ।
ਜੇ ਚੰਗਾ ਕੰਮ ਕਰਦੇ, ਤਾਂ ਅੱਜ ਸਾਡਾ ਇਹ ਹਾਲ ਕਿਉਂ ਹੁੰਦਾ ? 'ਆਪਣੀ ਕਰਨੀ ਆਪੇ ਭਰਨੀ। ਸਾਡਾ ਕੀਤਾ ਸਾਡੇ ਅੱਗੇ ਆਇਆ ਹੈ ।
ਮੇਰਾ 'ਆਪਣਾ ਕੀਤਾ ਹੀ ਆਪਣੇ ਅੱਗੇ ਆਇਆ ਹੈ', ਕਿਸੇ ਨੂੰ ਕੀ ਦੋਸ਼ ਦਿਆਂ ?
ਤੂੰ ਬਾਹਰ ਨਿੱਕਲ, ਤੈਨੂੰ ਮਜ਼ਾ ਚਖਾਵਾਂ। 'ਆਪਣੀ ਗਲੀ ਵਿੱਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ'। ਘਰ ਬਹਿ ਕੇ ਟਾਹਰਾਂ ਤਾਂ ਹਰ ਕੋਈ ਮਾਰ ਲੈਂਦਾ ਹੈ।
ਅਮਰੋ ਆਪਣੀ ਧੀ ਦੀਆਂ ਸਿਫ਼ਤਾਂ ਨਾ ਸਾੜੇ, ਤਾਂ ਕੀ ਕਰੇ। 'ਆਪਣੀ ਛਾਹ ਨੂੰ ਕੌਣ ਖੱਟੀ ਆਖਦਾ ਹੈ ?'