Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੬ ਫੱਗਣ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਸਾਧੂ ਬੋਲੇ ਸਹਿਜ ਸੁਭਾ ਸਾਧ ਕਾ ਬੋਲਿਆ ਬਿਰਥਾ ਨਾ ਜਾ-ਜੋ ਬਚਨ ਸਾਧੂ ਜਨ ਦੇ ਮੂੰਹ ਤੋਂ ਨਿਕਲਦਾ ਹੈ, ਉਹ ਸੱਚ ਹੋ ਕੇ ਰਹਿੰਦਾ ਹੈ

ਦੁਨੀ ਚੰਦ- ਮਹਾਰਾਜ ! ਸੰਤ ਰੇਖ ਵਿੱਚ ਮੇਖ ਮਾਰਦੇ ਨੇ । 'ਸਾਧੂ ਬੋਲੇ ਸਹਿਜ ਸੁਭਾ ਸਾਧ ਕਾ ਬੋਲਿਆ ਬਿਰਥਾ ਨਾ ਜਾਂ' ਅਸ਼ੀਰਵਾਦ ਦਿਓ ਜਾਂ ਬੂਟੀ ਦਿਓ, ਜਿਸ ਨਾਲ ਕਸ਼ਟ ਦੂਰ ਹੋਵੇ ।

ਸਾਨੀ ਸੇਤੀ ਕੀਜੀਏ, ਨਾਤਾ ਵੈਰ ਪਰੀਤ-ਵਰਤੋਂ ਵਿਹਾਰ ਆਪਣੇ ਵਰਗਿਆਂ ਨਾਲ ਹੀ ਰੱਖਣਾ ਠੀਕ ਹੈ

ਸੋਚਿਆ ਤਾਂ ਸੀ, ਪਰ ਤੈਨੂੰ ਪਤਾ ਏ, ਉਹ ਹੋਇਆ ਵੱਡਾ ਆਦਮੀ, ਦੋ ਢਾਈ ਸੌ ਤਨਖਾਹ ਪਾਂਦਾ ਏ ਤੇ ਸਾਡੇ ਕੋਲ ਨਾ ਰਾਤ ਦੇ ਖਾਣ ਜੋਗਾ ਵੀ । ਸਿਆਣੇ ਕਹਿੰਦੇ ਹੁੰਦੇ ਨੇ ਅਖੇ 'ਸਾਨੀ ਸੇਤੀ ਕੀਜੀਏ, ਨਾਤਾ ਵੈਰ ਪਰੀਤ'। ਉਹਨੂੰ ਸਾਕਾਂ ਦੀ ਪ੍ਰਵਾਹ ਪਈ ਏ ਜੋ ਬੁਟੀ ਬਾਂਦਰੀ ਜੁੜੀ ਜੁ ਲੈ ਲਵੇਗਾ ।

ਸਾਨੂੰ ਸੱਜਣ ਸੋ ਮਿਲੇ ਗੱਲ ਲੱਗੀ ਬਾਹੀਂ, ਸਾਡੇ ਉਤੇ ਜੁਲੀਆਂ, ਉਨ੍ਹਾਂ ਉਤੇ ਉਹ ਭੀ ਨਾਹੀਂ-ਜਦ ਕਿਸੇ ਗ਼ਰੀਬ ਘਰ ਨੂੰ ਆਪਣੇ ਤੋਂ ਵੀ ਗਰੀਬ ਅੰਗ ਸਾਕ ਜੁੜ ਪਵੇ

ਨੀ ਚਾਚੀ ! ਕੀ ਦੱਸਾਂ, ਸਾਕ ਕਿਉਂ ਕੀਤਾ ? 'ਸਾਨੂੰ ਸੱਜਣ ਸੋ ਮਿਲੇ ਗੱਲ ਲੱਗੀ ਬਾਹੀਂ, ਸਾਡੇ ਉਤੇ ਜੁਲੀਆਂ, ਉਨ੍ਹਾਂ ਉਤੇ ਉਹ ਭੀ ਨਾਹੀਂ । ਬਸ, ਬੁਰਾ ਹਾਲ ਤੇ ਬਾਂਕੇ ਦਿਹਾੜੇ ਹਨ।

ਸਾਪ ਕੁੰਚ ਛੋਡੈ, ਬਿਖੁ ਨਹੀ ਛਾਡੈ-ਸੱਪ ਆਪਣੀ ਕੁੰਜ-ਖਲੜੀ ਲਾਹ ਛੱਡਦਾ ਹੈ ਪਰ ਜ਼ਹਿਰ ਨਹੀਂ ਛੱਡਦਾ

ਸਾਪੁ ਕੁੰਚ ਛੋਡੈ, ਬਿਖੁ ਨਹੀ ਛਾਡੈ ॥
ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥

ਸਾਬ ਸਲਾਮਤ ਦੂਰ ਦੀ, ਤੇ ਗਲ ਕਰੀਏ ਸ਼ਊਰ ਦੀ-ਜਦ ਕੋਈ ਸਿਆਣਾ ਹੋ ਕੇ ਮਾੜੀ ਗੱਲ ਕਰੇ

ਫਿਰ ਤੂੰ ਜੋ ਆਖ ਦਿੱਤਾ, ਹੌਲਦਾਰ ਦਾ ਸਾਕ ਸ਼ਰੀਕਾ ਏ, ਖੋਰੇ ਜਾਤ ਦਾ ਕੌਣ ਏ-ਚੂਹੜਾ ਏ ਕਿ ਚਮਿਆਰ ਤੇ ਝੱਟ ਦੇ ਕੇ ਤੂੰ ਮੇਰਾ ਸਾਕ ਚੱਕ ਬਣਾਇਆ। ਸਿਆਣੇ ਆਂਹਦੇ ਹੁੰਦੇ ਨੇ ਪਈ, 'ਸਾਹਬ ਸਲਾਮਤ ਦੂਰ ਦੀ, ਤੇ ਗਲ ਕਰੀਏ ਸ਼ਊਰ ਦੀ'।

ਸਾਮੀ ਕੰਜਰ ਤੇ ਭੁਇਂ ਬੰਜਰ-ਜਦ ਕਿਸੇ ਕੁੰਢ ਬੰਦੇ ਨੂੰ ਦਿਤਾ ਰੁਪਿਆ ਨਾ ਮੁੜੇ ਜਾਂ ਬੰਜਰ ਜ਼ਮੀਨ ਮਿਲੇ, ਜਿਸ ਵਿਚੋਂ ਕੁਝ ਪ੍ਰਾਪਤ ਨਾ ਹੋਵੇ

ਨਾਂ ਦੀ ਜ਼ਮੀਨ ਹੈ । ਫ਼ਸਲ ਤਾਂ ਉੱਕੀ ਨਹੀਂ ਹੋਈ, ਨਿਰਾ ਬੰਜਰ ਹੈ, 'ਸਾਮੀ ਕੰਜਰ ਤੇ ਭੁਇਂ ਬੰਜਰ' ਪਾਸੋਂ ਕੀ ਲੱਭਣਾ ਹੋਇਆ ?

ਸਾਰ ਚੂਰ ਢਹੂ ਤੇ ਪਿੰਡ ਜਿਨਾ ਰਹੂ-ਜਦ ਕੋਈ ਤਕੜਾ ਆਦਮੀ ਮਾੜਾ ਪੈ ਜਾਵੇ ਪਰ ਫਿਰ ਵੀ ਕਈਆਂ ਪਾਸੋਂ ਸੁਖੱਲਾ ਹੋਵੇ

ਇਹ ਤਾਂ ਮੰਨ ਲਿਆ ਕਿ ਵੱਡੇ ਸਰਦਾਰ ਹੋਰਾਂ ਦੇ ਚਲਾਣਾ ਕਰਨ ਨਾਲ ਉਹ ਪਹਿਲੇ ਵਾਲੀ ਹਾਲਤ ਨਹੀਂ ਰਹੀ, ਪਰ 'ਸਾਰ ਚੂਰ ਢਹੂ ਤੇ ਪਿੰਡ ਜਿਨਾ ਰਹੂ। ਭਰਿਆਂ ਭਾਂਡਿਆਂ ਦੀ ਘਰੋੜੀ ਵੀ ਨਹੀਂ ਮਾਣ ।

ਸਾਰਾਹ ਦੀ ਰੁਤ, ਨਾ ਛਾਂ ਭਾਵੇ ਨਾ ਧੂਪ-ਸਾਰਾਹ ਦੀ ਰੁੱਤ ਵਿੱਚ ਨਾ ਛਾਂ ਚੰਗੀ ਲਗਦੀ ਹੈ, ਨਾ ਧੁੱਪ

ਕਹੀ ਹੈ ਇਹ 'ਸਾਰਾਹ ਦੀ ਰੁਤ, ਨਾ ਛਾਂ ਭਾਵੇ ਨਾ ਧੁੱਪ। ਬੜਾ ਹੀ ਸਾਹ ਔਖਾ ਹੋ ਗਿਆ ਹੈ ।

ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ-ਥੋੜ੍ਹਾ ਜਿਹਾ ਨੁਕਸਾਨ ਝੱਲਕੇ ਕਿਸੇ ਦਾ ਭਲਾ ਕਰਨਾ

ਪਰਤਾਪ ਸਿੰਘ ਨੰਬਰਦਾਰ ਦੀ ਕੁਝ ਜ਼ਮੀਨ ਸੀਲਿੰਗ ਵਿੱਚ ਆਉਣ ਕਾਰਨ ਉਸ ਪਾਸੋਂ ਖੁੱਸ ਰਹੀ ਸੀ। ਉਸ ਨੇ ਇਹ ਸੋਚਦਿਆਂ ਕੁਝ ਜ਼ਮੀਨ ਸਕੂਲ ਨੂੰ ਦੇ ਦਿੱਤੀ ਕਿ- "ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ।"

ਸਾਰੀ ਉਮਰ ਕੰਵਾਰੀ ਰਹੀ, ਮੜੀਆਂ ਜਾਂਦੀ ਉਧਲ ਗਈ-ਬੁੱਢੇ ਵਾਰੇ ਕੰਵਾਰੀ ਇਸਤਰੀ ਜਦ ਵਿਆਹ ਕਰੇ

ਛੇਕੜ ਤਾਂ ਲੋਕਾਂ ਇਹੋ ਕਹਿਣਾ ਏ ਨਾ ਪਈ ਸਾਰੀ ਉਮਰ ਕੰਵਾਰੀ ਰਹੀ ਤੇ ਮੜ੍ਹੀਆਂ ਜਾਂਦੀ ਉਧਲ ਗਈ ।

ਸਾਰੀ ਕੀਤੀ ਕਰਾਈ ਮਿੱਟੀ ਵਿਚ ਮਿਲ ਗਈ-ਜਦ ਕਿਸੇ ਇੱਕ ਗੱਲ ਦੇ ਹੋ ਜਾਣ ਨਾਲ ਸਾਰਾ ਕੰਮ ਖ਼ਰਾਬ ਹੋ ਜਾਵੇ

ਸਾਡੀ 'ਸਾਰੀ ਕੀਤੀ ਕਰਾਈ ਮਿੱਟੀ ਵਿੱਚ ਮਿਲ ਗਈ'। ਇੱਕੋ ਬਾਲ ਅਜੇਹਾ ਜੰਮਿਆ, ਜੁ ਜਣਦਿਆਂ ਦੇ ਸਿਰ ਸੁਆਹ ਪੈ ਗਈ ।

ਸਾਰੀ ਖਾਧੀ, ਅੱਧੀ ਖਾਏ, ਮਰੇ ਨਹੀਂ ਪਰ ਮੂਲੋਂ ਜਾਏ-ਜਦ ਕਿਸੇ ਨੂੰ ਲੋੜ ਅਨੁਸਾਰ ਚੀਜ਼ ਨਾ ਮਿਲੇ ਤੇ ਦੁਖੀ ਹੋਵੇ

ਜੀਉਂਦੇ ਹਾਂ ਅਜੇ ਤਾਂ, ਪਰ ਕਿਸ ਹਾਲ ? "ਸਾਰੀ ਖਾਧੀ ਅੱਧੀ ਖਾਏ, ਮਰੇ ਨਹੀਂ, ਪਰ ਮੂਲੋਂ ਜਾਏ" । ਇਕ ਛਟਾਂਕ ਅੰਨ ਦਿਹਾੜੀ ਖਾਣ ਨਾਲ ਕਿੰਨਾ ਕੁ ਚਿਰ ਜੀਵਾਂਗੇ ?

  • «
  • 56
  • 57
  • 58
  • 59
  • 60
  • »