ਮਹਾਰਾਜ, ਸਾਡੇ ਇਲਾਕੇ ਵਿੱਚ ਤਾਂ ਅੰਬਾਂ ਨੂੰ ਕੋਈ ਪੁਛਦਾ ਹੀ ਨਹੀਂ । ਇਸ ਪਾਸੇ ਤਾਂ ਇਹ 'ਗ਼ਰੀਬ ਦੀ ਜਵਾਨੀ ਤੇ ਪੋਹ ਦੀ ਚਾਨਣੀ' ਵਾਂਗ ਐਵੇਂ ਹੀ ਜਾਂਦੇ ਹਨ।
ਕਰੀ ਚਲ ਵਧੀਕੀਆਂ, ਜਿੰਨੀਆਂ ਕਰਨੀਆਂ ਹਨ, ਪਰ ਇਕ ਗੱਲ ਯਾਦ ਰੱਖੀਂ 'ਗ਼ਰੀਬ ਦੀ ਆਹ, ਲੋਹਾ ਭਸਮ ਹੋ ਜਾ’।
ਤੈਨੂੰ ਕੋਈ ਫਿਕਰ ਨਹੀਂ ਕਰਨਾ ਚਾਹੀਦਾ, ਆਖ਼ਰ ਸਾਡਾ ਗ਼ਰੀਬਾਂ ਦਾ ਵੀ ਰੱਬ ਰਾਖਾ ਹੈ ।
ਰਾਜਾ- ਮੈਨੂੰ ਵੀ ਦਿਸਦਾ ਤੇ ਸੀ, ਪਰ ਲੋੜ ਵੇਲੇ ਕਿਸੇ ਨੇ 'ਗਧੇ ਨੂੰ ਵੀ ਬਾਪ' ਬਣਾ ਲਿਆ ਸੀ ਨਾ ?
ਤੁਸਾਡੀ ਆਪਣੀ ਭੁੱਲ ਹੈ 'ਗਧੇ ਨੂੰ ਗੁਲਕੰਦ' ਕੀ ਆਖੇ ? ਤੁਸੀਂ ਉਸ ਨਾਲ ਨਰਮੀ ਵਰਤਣ ਦੀ ਥਾਂ ਜੁੱਤੀਆਂ ਦੀ ਸੇਵਾ ਕਰਦੇ । ਫਿਰ ਵੇਖਦੇ, ਕਿਵੇਂ ਉਹ ਸਿੱਧਾ ਹੋ ਕੇ ਤੁਹਾਡੀ ਗੱਲ ਮੰਨਦਾ।
ਉਸ ਤੁਹਾਡਾ ਕੀ ਸੁਆਰਨਾ ਹੈ, ਸੇਵਾ ਕਰੋ ਨਾ ਕਰੋ। ਬੜਾ ਅਕ੍ਰਿਤਘਣ ਤੇ ਨੀਚ ਪੁਰਸ਼ ਹੈ । 'ਗਧੇ ਨੂੰ ਖੁਆਇਆ, ਨਾ ਪਾਪ ਨਾ ਪੁੰਨ'। ਇਸ ਲਈ ਉਸਦਾ ਖਹਿੜਾ ਛਡ ਦਿਉ ।
ਮੇਰੀ ਆਦਤ ਏ ਗੁਪਾਲ ਸਿੰਘਾ, ਬਹੁਤੀ ਗੱਲ ਨਹੀਂ ਕਰਦਾ ਹੁੰਦਾ। ਬਸ ਗਧੇ ਨੂੰ ਸੋਟਾ ਤੇ ਇਰਾਕੀ ਨੂੰ ਸੈਨਤ।
ਬਜ਼ਾਰ ਵਿਚੋਂ ਖੰਡ ਤੇ ਇਵੇਂ ਨੱਠ ਗਈ ਹੈ ਜਿਵੇਂ 'ਗਧੇ ਦੇ ਸਿਰੋਂ ਸਿੰਗ'।
ਹੁਣ ਤੇਰਾ ਕੋਈ ਇਤਬਾਰ ਨਹੀਂ ਰਿਹਾ, ਤੂੰ ਬੜਾ ਭਾਰੀ ਪਾਗਲ ਨਿੱਕਲਿਆ । ਸੱਚ ਹੈ 'ਗਧੇ ਦਾ ਪੈਖੜ ਲਦੀਣ ਵੇਲੇ ਹੀ ਲਾਹੁਣਾ ਚਾਹੀਏ। ਐਵੇਂ ਲਾਹਿਆ ਪਛਤਾਵਾ ਨਿਕਲਦਾ ਹੈ।
ਹੇ ਰੱਬਾ, ਤੇਰਾ ਇਹ ਕਿਆ ਨਿਆਂ ਹੈ ਕਿ 'ਗਧਾ ਛੋੜ ਤਵੇਲੇ ਬਧਾ ਤੇ ਘਾਹ ਢੋਂਦੀ ਘੋੜੀ'। ਮੂਰਖ ਤਾਂ ਮੌਜਾਂ ਮਾਣ ਰਹੇ ਹਨ ਤੇ ਸਿਆਣਿਆਂ ਦੀ ਕੋਈ ਵਾਤ ਨਹੀਂ ਪੁੱਛਦਾ।
ਬਾਬਾ, ਤੁਸਾਂ ਕਿਰਾੜਾਂ ਕੋਲੋਂ ਡਰ ਕੇ ਰਹਿਣਾ ਚਾਹੀਦਾ ਹੈ । 'ਗਦੋਂ ਦੀ ਗੂਣ ਤੇ ਮਾਣੀ ਦਾ ਭੁਲੇਖਾ'। ਨਿੱਕੇ ਜਿਹੇ ਅੜਿੱਕੇ ਵਿਚ ਹੀ ਕਿੱਥੇ ਦਾ ਕਿੱਥੇ ਪੁਚਾ ਸਕਦੇ ਹੋ ।
ਤੁਹਾਡਾ ਕੀ ਗਿਆ ? ਤੁਸਾਂ ਤਾਂ 'ਗਦੋਂ ਤੋਂ ਬੋਹਲ ਲੁਟਾਇਆ' । ਲੋਕਾਂ ਦੀਆਂ ਜੁੱਤੀਆਂ ਲੋਕਾਂ ਦੇ ਹੀ ਸਿਰ ਮਾਰੀਆਂ ।