ਤੂੰ ਜੋ ਲੈਣਾ ਹੈ ਲੈ ਜਾ। ਹਿਸਾਬਾਂ ਵਿੱਚ ਨਾ ਪਉ, ਨਹੀਂ, ਤਾਂ ਮੈਂ ਵੀ ਹਿਸਾਬ ਖੋਲਿਆ ਤਾਂ ਤੈਨੂੰ ਵਖਤ ਪੈ ਜਾਊਗਾ । ਸਿਆਣੇ ਆਖਦੇ ਹਨ 'ਨਾ ਕਰ ਲੇਖਾ ਸ਼ਾਹ ਨਾਲ ਕੁਝ ਦੇਣਾ ਆਊ।
ਦੁਆਨੀ ਦਾ ਸੰਖਿਆ ਲੈ ਆ ਤੇ ਘੋਲ ਕੇ ਪਿਆਲ ਦੇ ਇਨ੍ਹਾਂ ਆਪਣੇ ਕੁਝ ਲਗਦਿਆਂ ਨੂੰ । 'ਨਾ ਹੋਵੇਗਾ ਬਾਂਸ ਤੇ ਨਾ ਬਜੇਗੀ ਬਾਂਸਰੀ।
ਨੌਕਰ ਰਖ ਲਵੋ ਛੜੇ ਤੇ ਕੰਵਾਰੇ । ਨਾ ਹੋਣ ਰੰਨਾਂ ਨਾਂ ਪੈਣ ਪਵਾੜੇ ।
ਭਾਈ, ਨਾ ਹੋਣ ਨਾਲੋਂ ਚਿਰਾਕਾ ਭਲਾ । ਜਦੋਂ ਮਿਲੇ, ਮਿਲ ਜ਼ਰੂਰ ਜਾਏ, ਬਸ ਏਹੀ ਚੰਗੀ ਗੱਲ ਹੈ।
ਉਸਨੇ ਹੀਲ ਦਲੀਲ ਨਾ ਕਰ ਕੇ ਕੱਪੜਿਆਂ ਸਣੇ ਛਾਲ ਮਾਰ ਦਿੱਤੀ। ਕੇਵਲ ਪੱਗ ਤੇ ਟਾਰਚ ਹੀ ਪਾਸ ਖੜੀ ਕਿਸ਼ਤੀ ਵਿਚ ਸੁੱਟ ਸਕਿਆ, ਉਸ ਥਾਵੇਂ ਡੂੰਘੀ ਚੁੱਭੀ ਲਾਈ, ਪਰ ਉੱਥੋਂ ਉਸ ਨੂੰ ਕੁਝ ਵੀ ਨਾ ਲੱਭਾ।
ਅਸੀਂ ਕਿਸੇ ਦੀ ਖੁਨਾਮੀ ਨਹੀਂ ਕੀਤੀ । ਵਿਗਾੜਿਆ ਕਿਸੇ ਦਾ ਕੁਝ ਨਹੀਂ ਫ਼ਿਰ ਵੀ ਲੋਕ ਸਾਨੂੰ ਜੀਵਣ ਕਿਤੇ ਨਹੀਂ ਦੇਂਦੇ। ਨਾ ਅਸੀਂ ਹਸਦੇ ਚੰਗੇ ਲਗਦੇ ਹਾਂ ਨਾ ਰੋਂਦੇ।
ਮੈਂ ਕੀ ਖੱਟਿਆ। 'ਨਾ ਸੁਤੀ, ਨਾ ਕਤਿਆ' ਅਰਾਮ ਵੀ ਗਿਆ, ਕੰਮ ਵੀ ਸਿਰੇ ਨਾ ਚੜ੍ਹਿਆ।
ਤੇਰਾ ਤਾਂ ਸਦਾ ਹੀ ਇਹੋ ਹਾਲ ਹੈ, ਹਰ ਥਾਂ ਜਾਕੇ ਚੌਧਰੀ ਬਣ ਜਾਂਦਾ ਏ। 'ਨਾ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈਂ' ਵਾਲੀ ਗੱਲ ਹੈ।
ਦੁਖਾਂ ਸੂਲਾਂ ਰਲ ਕੀਤਾ ਏਕਾ, ਨਾ ਕੋਈ ਸੁਹਰਾ ਨਾ ਕੋਈ ਪੇਕਾ ।
ਬਾਬਾ- ਸਾਹਿਬ ਜੀ, ਅਮਲਾਂ ਨਾਲ ਈਸਾਈ, ਅਮਲਾਂ ਨਾਲ ਮੂਸਾਈ, ਅਮਲਾਂ ਬਾਝ ਛਾਈ।
ਕਮਲੀ- ਪਿਛਲੇ ਸਾਲ ਬੰਗਾਲ ਵਿੱਚ ਕਾਲ ਪਿਆ। ਭੁੱਖ ਦੇ ਦੁਖੋਂ ਬੜੇ ਲੋਕੀ ਮੋਏ । ਇਹ ਵੀ ਟੱਬਰ ਵਿਚੋਂ ਇਕੱਲੀ ਹੀ ਬਚੀ। ਪ੍ਰਦੇਸ ਵਿੱਚ ਇਸਦਾ ਕੌਣ ਸੀ, ਵਿਚਾਰੀ ਨਾ ਇੱਧਰ ਜੋਗੀ ਨਾ ਉੱਧਰ ਜੋਗੀ ਰਹੀ । ਭਟਕਦੀ ਫਿਰਦੀ ਹੈ।
ਕਰਮਦੇਈ- ਵਿਚਾਰੀ ਗਿਆਨ ਨੂੰ ਕੌਣ ਪੁੱਛੇ, ਸਾਈਂ ਨਹੀਂ ਸਾਹੁਰੇ, ਪੇਕੇ ਘਰ ਦੇ ਸਾਰੇ ਮੁੱਕ ਗਏ। ਇਸ ਦਾ ਤੇ ਇਹ ਹਾਲ ਹੈ ਅਖੇ 'ਨਾ ਆਲੀ ਨਾ ਮੁਆਲੀ' ਇਕੱਲੀ ਦਿਨ ਕਟੀ ਕਰ ਰਹੀ ਹੈ।