'ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
'ਧਰਿ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥ ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ ॥
ਅਸਲੀ ਜੀਵਨ ਦਾ ਨਮੂਨਾ ਚੜ੍ਹਦੀਆਂ ਕਲਾ ਦਾ ਆਦਰਸ਼ ਬਖਸ਼ੇ ਤਪਸ੍ਵੀ ਜੀ ਕਾਇਮ ਕਰਨ ਚਲੇ ਹਨ । ਇਸ ਤੇ ਫਿਰ ਸਰਬੱਤ ਦਾ ਭਲਾ ਵੀ ਲੋਚਨਾ ਹੈ ।
'ਨਾਨਕੁ ਦੁਖੀਆ ਸਭੁ ਸੰਸਾਰੁ ॥ ਸੋ ਸੁਖੀਆ ਜਿਸ ਨਾਮੁ ਅਧਾਰ ॥
ਘਰ ਆਈ ਠਾਕਰੁ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ। ਨਾਥ ਅਨਾਥਾਂ ਬਾਣ ਧੁਰਾਂ ਦੀ ॥
ਵੀਰ ! ਨਾਗੇ ਦੁੱਧ ਪਿਲਾਏ ਮਿੱਤਰ ਨਹੀਂ ਹੁੰਦੇ । ਦੁਸ਼ਮਨ ਦਾ ਵਿਸਾਹ ਨਹੀਂ ਕਰੀਦਾ।
'ਨਾਗਣੀਆਂ ਨਾਲ ਆਸ਼ਕੀਆਂ' ਅੰਤ ਨੂੰ ਖੈ ਹੀ ਖਾਣੀ ਸੀ।
ਅਸਾਂ ਨਾਈਆਂ ਦੀ ਵੱਛੀ ਪਿੱਛੇ ਵੱਗ ਤਿਹਾਇਆ ਮਾਰਨਾ ਹੈ । ਤੇਰੇ ਝੂਠੇ ਲਾਰਿਆਂ ਪਿੱਛੇ ਆਪਣੀ ਮਿਹਨਤ ਕਰਨੀ ਵੀ ਛੱਡ ਦੇਈਏ।
ਇੱਥੇ ਤੁਸੀਂ ਕਾਹਨੂੰ ਚੰਗੇ ਮੰਦੇ ਦੀ ਪਰਖ ਕਰਦੇ ਹੋ ? 'ਨਾਈਆਂ ਦੀ ਜੰਞ ਵਿਚ ਸਭੇ ਰਾਜੇ' ਚੰਗੇ ਕਿੱਥੋਂ ਲੱਭੋਗੇ ?
ਤੁਸੀਂ ਮੈਨੂੰ ਮਿਹਣੇ ਕਿਉਂ ਮਾਰਦੇ ਹੋ। ਮੇਰੇ ਲਈ ਮੇਰੀ ਕੌਲੀ ਵੀ ਸ਼ਾਹੀ ਮਹਿਲਾਂ ਤੋਂ ਪਿਆਰੀ ਹੈ। 'ਨਾਈਆਂ ਦੀ ਕੌਲੀ, ਜਲਮਾਂ ਦੀ ਡੋਲੀ' ਤੁਸੀਂ ਆਪਣੀ ਵਡਿਆਈ ਘਰ ਰੱਖੋ।
ਸ਼ਾਹ ਜੀ, ਸੱਚ ਆਖਦੇ ਹੋ, 'ਨਾਉਂ ਵੱਡੇ ਤੇ ਦਰਸ਼ਨ ਛੋਟੇ ਵਾਲੀ ਹੀ ਗੱਲ ਹੈ। ਰੁਲਦੂ ਦੇ ਹੱਥ ਪਲੇ ਹੁਣ ਕੀ ਹੈ ? ਨਾਂ ਹੀ ਹੈ।
ਜਾ ਨੀ ਜਾ, ਕੁਪੱਤੀ ਰੰਨ ਨਾ ਹੋਵੇ ਤੇ। ਅਖੇ 'ਨਾਉਂ ਮੇਰਾ ਚੁਆਤੀ ਨੀ, ਕੋਈ ਘਰ ਸੜਵਾਓ' ਤੂੰ ਤਾਂ ਰਾਹ ਜਾਂਦਿਆਂ ਦੇ ਗਲੇ ਪੈਂਦੀ ਹੈ।