ਪਾਲ ਕੋਈ ਕੰਮ ਨਹੀਂ ਕਰਦਾ, ਸਾਰਾ ਦਿਨ ਘੱਟਾ ਛਾਣਦਾ ਫਿਰਦਾ ਹੈ।
ਬਾਬੂ ਹੋਰਾਂ ਦਾ ਸਾਰਾ ਟੱਬਰ ਘਿਓ ਖਿਚੜੀ ਹੋ ਕੇ ਰਹਿੰਦਾ ਹੈ।
ਇਸ ਚੱਕਰਵਾਤ ਦੇ ਕਾਰਨ ਘੜੀ ਵਿੱਚ ਘੜਿਆਲ ਹੀ ਹੋ ਗਿਆ।
ਮਹਿੰਗਾਈ ਕਾਰਨ ਮਸਾਂ ਘੋੜੇ ਕੰਨ ਬਰਾਬਰ ਹੁੰਦੇ ਹਨ।
ਕੱਲ੍ਹ ਸਾਡੇ ਗੁਆਂਢੀ ਦਾ ਕਿਸੇ ਨੇ ਘੋਗਾ ਚਿੱਤ ਕਰ ਦਿੱਤਾ।
ਰਵੀ ਦੇ ਵਿਦੇਸ਼ੋਂ ਵਾਪਸ ਆਉਣ 'ਤੇ ਉਸਦੀ ਮਾਂ ਨੇ ਘਿਓ ਦੇ ਦੀਵੇ ਬਾਲੇ।
ਪੁਲਿਸ ਨੇ ਮਾਰ-ਮਾਰ ਕੇ ਚੋਰ ਦਾ ਘਰ ਪੂਰਾ ਕਰ ਦਿੱਤਾ।