ਕੁੜੀ ਵਾਲਾ ਡਰਦਾ ਹਰ ਹਰ ਕਰਦਾ ਹੈ ਤੇ ਸੌ ਪਾਪੜ ਵੇਲਣੇ ਪੈਂਦੇ ਨੇ ਸ਼ਹਿਰੀਆਂ ਨੂੰ ਰੋਟੀ ਖੁਆਉਣ ਲਈ। ਪਲੇਟਾਂ ਕੱਠੀਆਂ ਕਰੋ, ਚਮਚੇ ਕੱਠੇ ਕਰੋ।
ਸਹਿਮ ਦੀ ਮਾਰੀ ਮਾਲਤੀ ਵੀ ਉਸ ਦੇ ਪਿੱਛੇ ਨਿਕਲ ਆਈ। ਉਸ ਦੇ ਦਿਲ ਵਿੱਚ ਕੋਈ ਐਸਾ ਡਰ ਬੈਠ ਗਿਆ ਸੀ ਕਿ ਜਦੋਂ ਵੀ ਅਚਾਨਕ ਕਿਸੇ ਦੀ ਆਵਾਜ਼ ਸੁਣਦੀ, ਕੰਬ ਉੱਠਦੀ ਸੀ।
ਇਸ ਸਮੇਂ ਸਾਲੀਆਂ ਲਾੜੇ ਦੀ ਖੂਬ ਗਤ ਬਣਾਉਂਦੀਆਂ ਹਨ । ਉਸ ਨੂੰ ਡੱਬੀਆਂ ਮਾਰਦੀਆਂ, ਮਖੌਲ ਕਰਦੀਆਂ ਤੇ ਮਿਹਣੇ ਦਿੰਦੀਆਂ ਹਨ।
ਉਸ ਦੇ ਹਾਜ਼ਮੇ ਦੀ ਕੁਝ ਨਾ ਪੁੱਛੋ, ਡੱਡੀ ਮੱਛੀ ਸਭ ਹਜਮ ਕਰ ਜਾਂਦਾ ਹੈ । ਬੰਦਿਆਂ ਦਾ ਖੂਨ ਵੀ ਖ਼ੂਬ ਚੂਸਦਾ ਹੈ ਤੇ ਡਕਾਰ ਨਹੀਂ ਲੈਂਦਾ।
ਵਿਚਾਰੀ ਸਭਾਗ ਨੇ ਬਾਬਾ ਨੌਧ ਸਿੰਘ ਜੀ ਪਾਸ ਪੁੱਜਣ ਤੋਂ ਪਹਿਲਾਂ ਕਈ ਡਕੇ ਡੋਲੇ ਖਾ ਲਏ ਸਨ । ਇਸ ਲਈ ਉਸ ਨੂੰ ਵਿਸ਼ਵਾਸ਼ ਨਹੀਂ ਸੀ ਆ ਸਕਦਾ ਕਿ ਕੋਈ ਮਨੁੱਖ ਚੰਗੇ ਵੀ ਹੁੰਦੇ ਹਨ।
ਇਸ ਲੁੱਟ ਵਿੱਚ ਉਸਨੇ ਬੜੇ ਹੱਥ ਰੰਗੇ ਹਨ। ਲੱਖਾਂ ਰੁਪਏ ਉਸ ਨੂੰ ਪ੍ਰਾਪਤ ਹੋਏ ਹਨ। ਕਿਸੇ ਦੇ ਕੰਨੀ ਉਸਨੇ ਆਵਾਜ਼ ਨਹੀਂ ਪੈਣ ਦਿੱਤੀ। ਸਭ ਕੁਝ ਆਪ ਹੀ ਡਕਾਰ ਗਿਆ ਹੈ।
ਅੱਜ ਕੱਲ੍ਹ ਪੜ੍ਹੇ-ਲਿਖੇ ਨੌਜਵਾਨ ਡੰਡੇ ਵਜਾਉਂਦੇ ਫਿਰਦੇ ਹਨ ਕਿਉਂਕਿ ਕਿਸੇ ਨੂੰ ਨੌਕਰੀ ਤਾਂ ਮਿਲਦੀ ਨਹੀਂ।
ਸਾਨੂੰ ਕਿਸੇ ਨੂੰ ਵੀ ਡੰਗ ਨਹੀਂ ਮਾਰਨਾ ਚਾਹੀਦਾ।
ਕੁਝ ਪਰਾਹੁਣੇ ਤਾਂ ਦੂਜੇ ਦੇ ਘਰ ਡੇਰਾ ਹੀ ਲਾ ਲੈਂਦੇ ਹਨ।