ਤੂੰ ਧਰਮੀ ਜਹੇ ਪਖੰਡਿਆਂ ਦੀ, ਜੋ ਲਟ ਤਕਨੈ ਤੇ ਨੱਚ ਪੈਨੈ। ਕਿਰਸਾਨ ਨੂੰ ਪੀਂਦਿਆਂ ਆਪਣੀ ਰਤ ਦੇ ਘੁਟ ਤਕਨੈਂ ਤਾਂ ਨੱਚ ਪੈਨੈ।
ਹੁਣ ਸਰਕਾਰ ਨਗਾਰੇ ਦੀ ਚੋਟ ਨਾਲ ਕਹਿ ਰਹੀ ਹੈ ਕਿ ਥੋੜੇ ਸਮੇਂ ਵਿਚ ਹੀ ਸਾਰੇ ਕਾਰਖਾਨੇ ਆਦਿ ਕੌਮੀ ਮਾਲਕੀਅਤ ਬਣਾ ਦਿੱਤੇ ਜਾਣਗੇ।
ਮੈਨੂੰ ਕਰਜ਼ ਲੈਣ ਵਿੱਚ ਕੋਈ ਸਵਾਦ ਤੇ ਨਹੀਂ, ਨਾਈਂ ਮੂੰਹੋਂ ਭੁੱਲ ਕੇ ਹੀ ਤੁਹਾਡੇ ਪਾਸ ਆਇਆ ਹਾਂ। ਬੜਾ ਲਾਚਾਰ ਹਾਂ।
ਬਸ ਹੋਰ ਇੱਕ ਗਰਾਹੀ ਵੀ ਨਹੀਂ ਖਾਣੀ। ਮੈਂ ਤੇ ਨੱਕੋ ਨੱਕ ਭਰ ਗਿਆ ਹਾਂ।
ਮਾਸਟਰ ਮਦਨ ਨੇ ਬਥੇਰੇ ਵਾਸਤੇ ਪਾਏ, ਮਾਂ ਦੀ ਹਾਲਤ ਦਾ ਨਕਸ਼ਾ ਖਿੱਚਿਆ, ਪਰ ਮੈਂ ਇੱਕੋ ਹੀ ਨੰਨਾ ਫੜ ਛੱਡਿਆ (ਕਿਉਂਕਿ ਮੈਂ ਪੱਕਾ ਫ਼ੈਸਲਾ ਕਰ ਲਿਆ ਸੀ ਕਿ ਭਾਵੇਂ ਰੱਬ ਵੀ ਆ ਜਾਵੇ, ਘਰ ਨਹੀਂ ਜਾਵਾਂਗਾ)।
ਸੁਪ੍ਰਟੰਡੰਟ ਨੇ ਬੜੇ ਗੁੱਸੇ ਨਾਲ ਕਿਹਾ, 'ਤੇ ਤੈਨੂੰ ਚੰਡੀਏ, ਉਸ ਮੁਸਟੰਡੇ ਤੇ ਬਹੁਤਾ ਤਰਸ ਆਇਆ ਸੀ ? ਨਿਖਸਮੀਏਂ ਤੂੰ ਮੇਰਾ ਨੱਕ ਵੱਡ ਛੱਡਿਆ ਏ। ਕੀਹ ਕਹਿੰਦੇ ਹੋਣਗੇ ਵੇਖਣ ਸੁਣਨ ਵਾਲੇ ?
ਕਿਸੇ ਗ਼ਰੀਬ ਨੂੰ ਵੇਖ ਕੇ ਨੱਕ ਮੂੰਹ ਨਹੀਂ ਵੱਟਣੇ ਚਾਹੀਦੇ। ਕੱਲ੍ਹ ਪਤਾ ਨਹੀਂ ਸਾਡੀ ਕੀ ਹਾਲਤ ਹੋਣੀ ਹੈ?
ਪਿਛਲੇ ਸਾਲ ਦੇ ਧਰਨੇ ਨੇ ਮਾਲਕਾਂ ਦਾ ਨੱਕ ਬੰਦ ਕਰ ਦਿੱਤਾ ਸੀ ਤਾਂ ਜਾ ਕੇ ਉਨ੍ਹਾਂ ਨੇ ਆਪਣਾ ਗਲਤ ਕਦਮ ਵਾਪਸ ਲਿਆ ਸੀ।
ਸਕੂਲ ਦੇ ਮੁੰਡਿਆਂ ਦੀ ਕੀਹ ਗੱਲ ਹੈ । ਇਹਨਾਂ ਪਾਸੋਂ ਤਾਂ ਮੁਨਸ਼ੀ ਜੀ ਦਿਹਾੜੀ ਵਿੱਚ ਕਈ ਵਾਰੀ ਨੱਕ ਨਾਲ ਲਕੀਰਾਂ ਕਢਾਂਦੇ ਰਹਿੰਦੇ ਹਨ।
ਹਾਂ, ਹੋਰ ਕਿਤੇ ਨੌਕਰੀ ਕਰ ਲਉ। ਨੌਕਰ ਹੋਵੇ ਉੱਤਮ ਸਿੰਘ ਦਾ, ਕਰਜ਼ਾਈ ਹੋਵੇ ਮੇਰਾ ਤੇ ਨੌਕਰੀ ਜਾ ਕਰੇ ਹੋਰ ਕਿਤੇ। ਨੱਕ ਨਾਲ ਚਣੇ ਨਾ ਚਬਾ ਦਿਆਂਗਾ।
ਮਾਪਿਆਂ ਦੇ ਨੱਕ ਨਮੂਜ ਨੂੰ ਲੈ ਕੇ ਬੈਠੀ ਆਂ, ਨਹੀਂ ਤੇ ਕਈ ਵਾਰੀ ਜੀ ਵਿੱਚ ਆਉਂਦਾ ਏ, ਪਈ ਕੁਝ ਖਾ ਕੇ ਮਰ ਜਾਵਾਂ ਤੇ ਨਿਤ ਨਿਤ ਦੇ ਦੁਖ ਤੋਂ ਖਲਾਸੀ ਪਾਵਾਂ।
ਮੈਨੂੰ ਇਹ ਨੌਕਰੀ ਛੱਡਣੀ ਪੈਣੀ ਹੈ। ਇਸ ਅਫਸਰ ਨੇ ਮੇਰੇ ਨੱਕ ਨੱਕ ਪਾਣੀ ਲੈ ਆਂਦਾ ਹੈ।