ਨੰਦੂ ਦੀ ਵਹੁਟੀ ਰੁਕਮਣੀ ਨੇ ਆਪਣੇ ਪਤੀ ਨੂੰ ਪੱਟੀ ਪੜ੍ਹਾ ਕੇ ਉਸ ਦੇ ਭਰਾ ਨਾਲੋਂ ਅੱਡ ਕਰ ਲਿਆ।
ਅੱਜ ਕੱਲ੍ਹ ਕੌਣ ਕਿਸੇ ਦਾ ਪਾਣੀ ਭਰਦਾ ਹੈ?
ਜਸਵਿੰਦਰ ਨੇ ਨੌਕਰੀ ਪ੍ਰਾਪਤ ਕਰਨ ਲਈ ਕਈ ਪਾਪੜ ਵੇਲੇ, ਪਰ ਉਸ ਨੂੰ ਨੌਕਰੀ ਨਾ ਮਿਲੀ।
ਜਦੋਂ ਕ੍ਰਿਸ਼ਨ ਨਕਲ ਕਰਦਾ ਫੜ੍ਹਿਆ ਗਿਆ ਤਾਂ ਪਾਣੀ-ਪਾਣੀ ਹੋ ਗਿਆ।
ਔਲਾਦ ਦੀਆਂ ਬੁਰੀਆਂ ਆਦਤਾਂ ਤੇ ਪੋਚਾ ਪਾਉਣ ਨਾਲ ਹੀ ਉਹ ਵਿਗੜਦੀ ਹੈ।
ਭਾਰਤੀ ਸੈਨਿਕ ਮੈਦਾਨ ਏ-ਜੰਗ ਵਿਚ ਪਿੱਠ ਨਹੀਂ ਦਿਖਾਉਂਦੇ।