ਅੱਜ ਕੱਲ੍ਹ ਉਸ ਦੀ ਕੀ ਪੁੱਛ ਹੈ। ਆਪਣੇ ਆਪ ਨੂੰ ਉਹ ਨਵਾਬਾਂ ਤੇ ਸਰਦਾਰਾਂ ਤੋਂ ਘੱਟ ਨਹੀਂ ਸਮਝਦਾ। ਪਿੱਛਾ ਭੁਲਾ ਹੀ ਦਿੱਤਾ ਸੂ।
ਜੇ ਤੂੰ ਅੰਤ ਮੈਨੂੰ ਪਿੱਛਾ ਦੇਵਣਾ ਸੀ, ਐਡੀਆਂ ਮਿੰਨਤਾਂ ਕਾਹਨੂੰ ਕਰਾਈਆਂ ਨੀ।
ਮਦਨ ਦਾ ਖ਼ਿਆਲ ਸੀ ਕਿ ਉਸ ਦੀ ਖਰੀ ਖਰੀ ਗੱਲ ਸੁਣ ਕੇ ਹੈਡਮਾਸਟਰ ਜ਼ਰੂਰ ਉਸ ਦਾ ਪਿੱਛਾ ਛੱਡ ਦੇਵੇਗਾ, ਪਰ ਅਸਰ ਸਗੋਂ ਉਲਟ ਹੀ ਹੋਇਆ।
ਪਸਤੀ..., 'ਮੇਰੇ ਆਉਂਦੇ ਤੱਕ ਤੁਹਾਨੂੰ ਧਿਰਾਸ ਰਹੇ ਤੇ ਮੈਂ ਬੱਸ ਪੀ ਕੇ ਚੱਲਿਆ, ਪਿਛਲੇ ਪੈਰੀਂ ਆਇਆ ਦੇਖ ।"
ਹੁਣ ਕਮਿਊਨਿਜ਼ਮ ਦੇ ਵਧਦੇ ਖ਼ਤਰੇ ਦੇ ਡਰ ਨਾਲ ਪੱਛਮੀ ਯੌਰਪ ਦੀ ਸਾਂਝੀ ਪੁਲੀਸ ਤਾਂ ਇਕ ਪਾਸੇ ਰਹੀ, ਸਾਂਝੀ ਫ਼ੌਜ ਬਨਾਣ ਦਾ ਹੀ ਬੀੜਾ ਚੁੱਕਿਆ ਗਿਆ ਹੈ। ਕੋਰੀਆ ਵਿੱਚ ਕਮਿਊਨਿਸਟ ਫ਼ੌਜਾਂ ਦੀ ਜਿੱਤ ਨੇ ਯੌਰਪ ਦੀਆਂ ਹਕੂਮਤਾਂ ਨੂੰ ਪਿੱਸੂ ਪਾ ਦਿੱਤੇ ਹਨ।
ਕਦੇ ਕਦੇ ਪਾਰਵਤੀ ਦੇ ਸਬਰ ਦਾ ਪਿਆਲਾ ਛਲਕ ਪੈਂਦਾ ਹੈ, ਜਦ ਉਹ ਆਪਣੇ ਪਤੀ ਦੇ ਹੱਥੋਂ ਨੌਕਰਾਂ ਦੀ ਬੇਇੱਜ਼ਤੀ ਹੁੰਦੀ ਵੇਖਦੀ ਹੈ।
ਤੂੰ ਹੀ ਉੱਠ ਕੇ ਕਿਤਾਬ ਫੜ ਲਿਆ, ਉਸ ਦੀਆਂ ਕਿਉਂ ਮਿੰਨਤਾਂ ਕਰਦਾ ਫਿਰਦਾ ਹੈਂ। ਤੂੰ ਕੋਈ ਪਾੜੇ ਬੈਠਾ ਹੋਇਆ ਹੈਂ।
ਬਚਨੋਂ ਆਪਣੀ ਕਿਸੇ ਵੀ ਉਸਤਾਦੀ ਵਿੱਚ ਸਫਲ ਨਾ ਹੋ ਸਕੀ। ਰੂਪ ਨੇ ਉਸ ਨੂੰ ਬੁਲਾਉਣ ਤੱਕ ਤਿਆਗ ਦਿੱਤਾ ਸੀ ਅਤੇ ਪ੍ਰਸਿੰਨੀ ਨੂੰ ਉਹ ਉਸ ਤੋਂ ਪਾੜ ਵੀ ਨਾ ਸਕੀ।
ਰਾਇ ਸਾਹਿਬ ਨੂੰ ਇੱਕ ਹੋਰ ਵੀ ਪਾਲਾ ਮਾਰ ਰਿਹਾ ਸੀ। ਮਜ਼ਦੂਰਾਂ ਨੂੰ ਪਿਛਲੇ ਤਿੰਨਾਂ ਮਹੀਨਿਆਂ ਤੋਂ ਤਨਖਾਹ ਨਹੀਂ ਸੀ ਦਿੱਤੀ ਗਈ ਤੇ ਉਨ੍ਹਾਂ ਨੂੰ ਖਤਰਾ ਸੀ ਮਤਾਂ ਸ਼ੰਕਰ ਦੀ ਚੁੱਕ ਨਾਲ ਏਹ ਲੋਕ ਫੇਰ ਨਾ ਭੜਕ ਪੈਣ।
ਜਿਉਂ ਜਿਉਂ ਮੈਂ ਨਰਮ ਹੁੰਦਾ ਜਾਂਦਾ, ਉਸ ਦਾ ਪਾਰਾ ਹੋਰ ਚੜ੍ਹਦਾ ਜਾਂਦਾ। ਮੈਨੂੰ ਉਸ ਦੀ ਅਕਲ ਤੇ ਤਰਸ ਆ ਰਿਹਾ ਸੀ।
ਬੇਰੁਜ਼ਗਾਰੀ ਸ਼ੇਰਾਂ ਵਰਗੇ ਗੱਭਰੂ ਚਾਕ ਕੀਤੇ, ਇੱਕ ਇੱਕ ਟੁਕੜੇ ਖਾਤਰ 'ਚਾਤ੍ਰਿਕ' ਸੌ ਸੌ ਪਾਪੜ ਵੇਲੇ।
ਜਿਹੜੇ ਧਰਮ ਵਿੱਚ ਪਾਪ ਨੂੰ ਮਿਲੇ ਪਾਣੀ, ਚੰਦੀ ਛਤ ਹੇਠਾਂ ਉਸ ਨੂੰ ਧਰੇ ਕੋਈ ?