ਸਰਦਾਰਨੀ ਹੋਰਾਂ ਕਿਹਾ ਕਿ ਇਹ ਕੁੜੀ ਹਰ ਪਾਸਿਉਂ ਗੁਣਾਂ ਦੀ ਗੁਥਲੀ ਏ ਤੇ ਬੜੀ ਚੰਗੀ ਗੱਲ ਏ, ਜੇ ਤੂੰ ਇਸ ਨਾਲ ਵਿਆਹ ਕਰ ਲਏ। ਬਸ ਅਸਾਂ ਫੇਰ ਪਾਂਧਾ ਨਹੀਂ ਪੁੱਛਿਆ ਤੇ ਝੱਟ ਮੇਰੀ ਮੰਗਣੀ ਤੇ ਪੱਟ ਮੇਰਾ ਵਿਆਹ ਵਾਲੀ ਗੱਲ ਕੀਤੀ।
ਮਦਨ ਸ਼ਰਮ ਨਾਲ ਪਾਣੀਉਂ ਪਾਣੀ ਹੋ ਗਿਆ, ਜਦ ਉਸ ਨੂੰ ਪਤਾ ਲੱਗਾ ਕਿ ਉਸ ਨੇ ਸੱਜਾ ਬੂਟ ਖੱਬੇ ਪੈਰ ਵਿੱਚ, ਤੇ ਖੱਬਾ ਸੱਜੇ ਪੈਰ ਵਿੱਚ ਪਾਇਆ ਹੋਇਆ ਹੈ।
ਹੁਣ ਢਾਈਆਂ ਵਰ੍ਹਿਆਂ ਵਿੱਚ ਇਹਨਾਂ ਨੂੰ ਭੀ ਮਲੂਮ ਹੋ ਗਿਆ ਏ ਕਿ ਅਸੀਂ ਕਿਤਨੇ ਪਾਣੀ ਵਿੱਚ ਹਾਂ। ਟੱਕਰਾਂ ਮਾਰ ਰਹੇ ਹਨ ਤੇ ਕਿਸੇ ਸਾਕ ਨਹੀਂ ਕੀਤਾ।
ਸ਼ਿਮਲੇ ਮੈਂ ਚੰਗਾ ਭਲਾ ਸਾਂ, ਇੱਥੇ ਆ ਕੇ ਕਦੇ ਰਾਜ਼ੀ ਨਹੀਂ ਰਿਹਾ। ਪਾਣੀ ਲਾਗ ਹੀ ਹੋ ਗਈ ਜਾਪਦੀ ਹੈ।
ਇਸ ਵਾਰੀ ਫ਼ਸਲਾਂ ਬੜੀਆਂ ਚੰਗੀਆਂ ਸਨ ਪਰ ਕੁਵੇਲੇ ਹੀ ਇੰਨੀਆਂ ਸਖ਼ਤ ਬਾਰਸ਼ਾਂ ਸ਼ੁਰੂ ਹੋ ਗਈਆਂ ਤੇ ਹਰ ਥਾਂ ਪਾਣੀ ਮਾਰ ਹੋ ਗਈ।
ਸਭੇ ਬਰਕਤਾਂ ਉਨ੍ਹਾਂ ਦਾ ਭਰਨ ਪਾਣੀ, ਜਿਨ੍ਹਾਂ ਵਿਦਿਆ ਦੇਵੀ ਗੰਝਾਈ ਹੋਈ ਏ।
ਪਾਣੀ ਬਦਲਣ ਨਾਲ ਉਸਦੀ ਸਿਹਤ ਕਾਫ਼ੀ ਠੀਕ ਹੋ ਗਈ।
ਜਦ ਉਨ੍ਹਾਂ ਨੇ ਪ੍ਰੀਤਮ ਸਿੰਘ ਦਾ ਇਨਕਾਰ ਸੁਣਿਆ ਤਾਂ ਮਾਨੋ ਉਨ੍ਹਾਂ ਦੀਆਂ ਸੁਨਹਿਰੀ ਆਸਾਂ ਤੇ ਪਾਣੀ ਫਿਰਨ ਲੱਗਾ। ਉਹ ਸੋਚਦੇ ਰਹੇ ਸਨ ਕਿ ਪੁੱਤਰ ਦੀ ਥਾਣੇਦਾਰ ਬਣਨ ਦੀ ਢਿੱਲ ਹੈ ਕਿ ਉਨ੍ਹਾਂ ਦਾ ਅੰਦਰ ਬਾਹਰ ਦੌਲਤ ਨਾਲ ਭਰਿਆ ਜਾਵੇਗਾ।
ਸਾਰਾ ਸਾਲ ਮਿਹਨਤ ਕੀਤੀ ਪਰ ਆਖਰੀ ਮਹੀਨੇ ਦਫ਼ਤਰ ਵੱਲੋਂ ਇਮਤਹਾਨ 'ਚ ਬੈਠਣ ਦੀ ਆਗਿਆ ਨਾ ਮਿਲੀ। ਸਾਰੀ ਮਿਹਨਤ ਤੇ ਪਾਣੀ ਪੈ ਗਿਆ।
ਮੈਨੂੰ ਕਿਉਂ ਪਾਣੀ ਪੀ ਪੀ ਕੋਸਣ ਲੱਗਾ ਹੋਇਆ ਹੈਂ, ਮੇਰਾ ਤੇ ਕੋਈ ਕਸੂਰ ਨਹੀਂ; ਗਲਤੀ ਤੇ ਤੇਰੇ ਆਪਣੇ ਪਾਸੋਂ ਹੋਈ ਹੈ।
ਹੁਣ ਬਚਨ ਦੇ ਚੁੱਕਣ ਤੋਂ ਮਗਰੋਂ ਇਨ੍ਹਾਂ ਗੱਲਾਂ ਦੇ ਵਿਚਾਰਨ ਦਾ ਕੀ ਲਾਭ ਹੈ ; ਇਹ ਤੇ ਪਾਣੀ ਪੀ ਕੇ ਜਾਤੀ ਪੁੱਛਣ ਵਾਲੀ ਗੱਲ ਹੈ; ਪਹਿਲੋਂ ਵਿਚਾਰਨਾ ਸੀ ਕਿ ਇਸ ਕੰਮ ਦਾ ਫਲ ਕੀ ਹੋਵੇਗਾ।
ਇਸ ਤਰ੍ਹਾਂ ਉਹਦੀਆਂ ਬਦਜ਼ਾਤੀਆਂ ਜਤਾ ਕੇ ਚੰਗੀ ਤਰ੍ਹਾਂ ਉਹਦੀ ਭੁਗਤ ਸੁਆਰਾਂਗਾ। ਦੱਬਕੇ ਸ਼ਰਮਿੰਦਾ ਕਰਾਂਗਾ ਤੇ ਜਿਸ ਵੇਲੇ ਪਾਣੀ ਪਾਣੀ ਹੋ ਜਾਏਗਾ ਤਾਂ ਕਹਾਂਗਾ, 'ਮੈਂ ਤੇਰਾ ਮੂੰਹ ਨਹੀਂ ਦੇਖਣਾ ਚਾਂਹਦਾ। ਮੇਰੇ ਘਰੋਂ ਨਿਕਲ ਜਾ।"