ਮੈਂ ਤੇ ਤੁਹਾਡਾ ਲੜ ਫੜਿਆ ਹੈ, ਡੋਬ ਦਿਉ ਭਾਵੇਂ ਤਾਰ ਦਿਉ।
ਪਰਮਾਤਮਾ ਨੇ ਇੰਨ੍ਹੀ ਵੱਡੀ ਦੁਨੀਆਂ ਵਿੱਚ ਕਰੂਪ ਸਿਰਫ ਮੇਰੇ ਲਈ ਹੀ ਖਾਸ ਸਾਂਭ ਕੇ ਰੱਖਿਆ ! ਮੈਂ ਕੀ ਏਨਾ ਵੱਡਾ ਔਗੁਣ ਕੀਤਾ ਸੀ ਕਿ ਮੇਰੇ ਵਿੱਚ ਸੁਹੱਪਣ ਦਾ ਇੱਕ ਚਿੰਨ੍ਹ ਭੀ ਨਹੀਂ । ਸੱਚ ਹੀ ਮੇਰੇ ਨਾਲ ਕੌਣ ਵਿਆਹ ਕਰਾਏਗਾ । ਕੋਈ ਦੇਵਤਾ ਹੀ ਹੋਵੇਗਾ ਜੇਹੜਾ ਮੇਰੇ ਨਾਲ ਆਪਣਾ ਲੜ ਗੰਢੇਗਾ।
ਉਸ ਦੀਆਂ ਗੱਲਾਂ ਸੁਣ ਕੇ ਆਦਮੀ ਲਲੇਟ ਹੋ ਜਾਂਦਾ ਹੈ, ਬੜਾ ਹੀ ਮਖੌਲੀ ਹੈ।
ਮੈਨੂੰ ਦੋ ਟੁੱਕ ਗੱਲ ਦੱਸੋ, ਐਵੇਂ ਲੱਲੀਆਂ ਨਾ ਲਾਓ, ਮੈਨੂੰ ਨਿਆਂ ਮਿਲੂ ਕਿ ਨਾਂ ?
ਹਾਲੀ ਤੂੰ ਪੰਜ ਸੌ ਦੀ ਜ਼ਮੀਨ ਲੈ ਲੈ ਤੇ ਬਾਕੀ ਕਰਾਰ ਮਦਾਰ ਕਰਕੇ ਲਮਕਾ ਛੱਡ। ਜਿਸ ਵੇਲੇ ਹੱਥ ਪਵੇਗਾ, ਹੋਰ ਭੀ ਤੈਨੂੰ ਲੈ ਦਿਆਂਗਾ।
ਪ੍ਰੇਮੀ- ਮੇਰੀ ਧੀ ਏ ਬੜੀ ਸੁਚੱਜੀ । ਤੁਹਾਡੀ ਬੜੀ ਸੇਵਾ ਕਰੂ, ਪਰ ਤੁਸੀਂ ਏਹਨੂੰ ਧੀਆਂ ਵਾਂਗ ਥੀ ਰੱਖਣਾ, ਹੁਣ ਤੁਸੀਂ ਈ ਏਹਦੇ ਮਾਪੇ ਓ । ਮੁਕੰਦਾ-ਹੇਖਾਂ ! ਇਹ ਕਹਿਣ ਦੀ ਕੀ ਲੋੜ ਏ ; ਭਈ ਸਾਨੂੰ ਲੱਭਦਾ ਸੁਝਦਾ ਨਹੀਂ। ਕੋਈ ਤੋਖਲਾ ਨਾ ਕਰੋ । ਮੈਂ ਏਹਨੂੰ ਪੁੱਤਰਾਂ ਤੋਂ ਵੀ ਵਧ ਕੇ ਰਖੂੰ ।
ਜ਼ਿਮੀਂਦਾਰ ਨੂੰ ਹੁਣ ਇਤਨੀ ਛੇਤੀ ਸ਼ਰਾਬ ਚੜ੍ਹ ਜਾਂਦੀ, ਕਈ ਵਾਰੀ ਉਹਦੇ ਹੱਥ ਵੀ ਕੰਬਣ ਲਗ ਪੈਂਦੇ ਤੇ ਉਹਦੇ ਚਾਰੇ ਚਾਟੜੇ ਜ਼ਿਮੀਂਦਾਰ ਦੀ ਇਹ ਕਮਜ਼ੋਰੀ ਜਾਣਦੇ ਸਨ। ਉਹਦੇ ਕਹਿਰ ਤੋਂ ਬਚਣ ਲਈ ਅਕਸਰ ਉਸ ਨੂੰ ਗੱਲੀਂ ਲਾਈ ਰੱਖਦੇ। ਆਪਸ ਵਿਚ ਠੱਠਾ ਮਖ਼ੌਲ ਕਰਦੇ ਤੇ ਕਦੀ ਕਦੀ ਜ਼ਿਮੀਂਦਾਰ ਨੂੰ ਵੀ ਲਪੇਟ ਵਿੱਚ ਲੈ ਲੈਂਦੇ।
ਪਰੰਤੂ ਰਾਇ ਸ਼ੌਕ ! ਮੈਂ ਫ਼ਕੀਰਨੀ ਲੂਠੀ ਗਈ, ਲਪੇਟ ਵਿੱਚ ਆ ਗਈ, ਚਲਾਕ ਚਿਤ-ਚੋਰ ਦੀ।
ਉਹ ਜ਼ਿਮੀਂ ਤੇ ਡਿੱਗ ਪਿਆ ਅਤੇ ਉਸ ਦਾ ਸ਼ਰੀਰ ਤੇ ਕੱਪੜੇ ਮਿੱਟੀ ਨਾਲ ਲੱਥ ਪੱਥ ਹੋ ਗਏ।
ਇਹ ਨਿੱਕਾ ਜਿਹਾ ਮੁੰਡਾ ਖੇਡ ਵਿੱਚ ਬੜਾ ਤੇਜ਼ ਈ । ਪਤਾ ਹੀ ਨਹੀਂ ਲੱਗਦਾ ਤੇ ਲੱਤੀਂ ਪੈ ਜਾਂਦਾ ਹੈ। ਸਾਹ ਪਾਣ ਵਾਲੇ ਨੂੰ ਉੱਥੇ ਹੀ ਰੱਖਦਾ ਹੈ।
ਉਦੋਂ ਤੂੰ ਲੱਤ ਨਹੀਂ ਸੈਂ ਲਾਂਦਾ, ਆਖਦਾ ਸੈਂ ਜੇ ਇਹ (ਵਹੁਟੀ) ਇੱਥੇ ਰਹੀ ਤੇ ਮੈਂ ਖੂਹ ਵਿੱਚ ਛਾਲ ਮਾਰ ਕੇ ਮਰਾਂਗਾ । ਲੈ ਹੁਣ ਹੋਰ ਭੀ ਕਿਧਰੇ ਨਹੀਂ ਢੁਕਾ ਤੇ ਉਥੋਂ ਵੀ ਜੁੱਤੀਆਂ ਖਾ ਆਇਆ ਈ।
ਬਚਨ ਨੇ ਪਟਵਾਰੀ ਨੂੰ ਕਿਹਾ—ਤੁਸੀਂ ਚਾਹੁੰਦੇ ਓ ਕਿ ਸਰਕਾਰ ਦੀ ਲੋੜ ਉੱਤੇ ਰਹਵੇ, ਕਿਸਾਨ ਦੀ ਨਹੀਂ । ਤਦ ਹੀ ਸਾਡੀ ਲੱਤ ਖਿੱਚਣ ਡਹੇ ਓ।