ਹਰ ਵਾਰੀ ਊਸ਼ਾ ਦੇ ਮੂੰਹੋਂ 'ਮਾਸਟਰ' ਸ਼ਬਦ ਨਾਲ 'ਮੇਰਾ' ਵਿਸ਼ੇਸ਼ਣ ਸੁਣ ਸੁਣ ਕੇ ਧਰਮ ਚੰਦ ਦੇ ਸੀਨੇ ਵਿੱਚ ਸੂਲਾਂ ਚੁੱਭਣ ਲੱਗੀਆਂ। ਆਪਣੀ ਆਦਤ ਅਨੁਸਾਰ ਕਿਸੇ ਦਾ ਆਪਣੇ ਨਾਲੋਂ ਵੱਧ ਆਦਰ ਹੁੰਦਾ ਉਹ ਸਹਾਰ ਨਹੀਂ ਸੀ ਸਕਦਾ।
ਅਸੀਂ ਲੂਲੇ ਲੰਗੜੇ ਨਹੀਂ ਹਾਂ ਕਿ ਕਿਸੇ ਦੀ ਮੁਥਾਜੀ ਕਰੀਏ। ਜਦ ਤੀਕ ਸਾਡੀਆਂ ਬਾਹਵਾਂ ਵਿੱਚ ਬਲ ਹੈ- ਜਦ ਤੀਕ ਸਾਡੇ ਸੀਨਿਆਂ ਵਿੱਚ ਅਣਖ ਦਾ ਪਿੱਤਾ ਹੈ, ਅਸੀਂ ਆਪਣੇ ਆਪ ਨੂੰ ਕਿਸੇ ਦਾ ਗ਼ੁਲਾਮ ਨਹੀਂ ਮੰਨ ਸਕਦੇ।
ਇਸ ਵਿਆਹ ਦੇ ਅਸਰ ਨਾਲ ਕਈ ਤੇਜ਼ ਤਰਾਰ ਜ਼ਬਾਨਾਂ ਨੇ ਦੰਦਾਂ ਤੋਂ ਬਾਹਰੀਆਂ ਹੋ ਕੇ ਅੱਗ ਦਾ ਮੀਂਹ ਵਰ੍ਹਾਉਣਾ ਚਾਹਿਆ, ਕਈਆਂ ਕਲਮਾਂ ਦੇ ਸੀਨੇ ਪਾਟ ਗਏ ਤੇ ਉਹਨਾਂ ਵਿੱਚੋਂ ਸੁਧਾਰਕ ਮਜ਼ਮੂਨਾਂ ਦਾ ਤੂਫ਼ਾਨ ਉਮਡਿਆ, ਪਰ ਚਾਂਦੀ ਦੀ ਇੱਕੋ ਵਾਛੜ ਨੇ ਸਭ ਜੋਸ਼ ਠੰਢੇ ਕਰ ਦਿੱਤੇ।
ਦੇਸ਼ ਪਿਆਰ ਦੀ ਕਿੰਨੀ ਤੜਪ ਸੀ ਉਸ ਦੇ ਅੰਦਰ ! ਮੋਹਿਨੀ ! ਜੇ ਕਦੇ ਤੂੰ ਵੇਖਦੀ ਤਾਂ ਇਹੋ ਕਹਿੰਦੀ ਕਿ ਪੀੜ ਨਾਲ ਕਿਸ ਤਰ੍ਹਾਂ ਸੀਨਾ ਵਿੰਨ੍ਹਿਆ ਪਿਆ ਸੀ।"
ਪੁੱਤਰ ਦੇ ਵਿਛੋੜੇ ਨੇ ਮਾਪਿਆਂ ਦਾ ਸੀਨਾ ਦਾਗੋ-ਦਾਗ਼ ਕਰ ਦਿੱਤਾ।
ਤੇਰੀਆਂ ਨਿੱਤ ਦੀਆਂ ਬੋਲੀਆਂ ਨੇ ਤਾਂ ਮੇਰਾ ਸੀਨਾ ਸਾੜ ਸੁੱਟਿਆ ਹੈ।
ਬਥੇਰੀਆਂ ਮਿੰਨਤਾਂ ਕਰ ਥੱਕੇ ਹਾਂ ਪਰ ਉਹ ਤਾਂ ਇਹ ਗੱਲ ਮੰਨਣ ਦਾ ਨਾਂ ਨਹੀਂ ਲੈਂਦਾ। ਕੀ ਪਤਾ ਕਿਸੇ ਹੋਰ ਦੀ ਸੀਟੀ ਤੇ ਚੜ੍ਹ ਗਿਆ ਹੈ?
ਖੁਸ਼ਵੰਤ ਨੇ ਪੂਰਨ ਸਿੰਘ ਦੇ ਗੋਡੇ ਉੱਤੇ ਬੈਠਿਆਂ ਬੈਠਿਆਂ ਪੇਸ਼ਾਬ ਕਰ ਦਿੱਤਾ ਸੀ ਤੇ ਨਰਿੰਦਰ ਸਿੰਘ ਇਸ ਤੋਂ ਬੜਾ ਸੀਖ ਪਾ ਹੋ ਰਿਹਾ ਸੀ। ਪੂਰਨ ਸਿੰਘ ਹੱਸਦਾ ਕਹਿਣ ਲੱਗਾ "ਨਰਿੰਦਰ ਸਿੰਹਾਂ ਕੀਹ ਮੱਤ ਮਾਰੀ ਗਈ ਏ, ਅਸੀਂ ਜ਼ਿਮੀਂਦਾਰ ਦਿਨ ਰਾਤ ਗੂੰਹ ਗੁਦੜ ਵਿੱਚ ਰਹਿੰਦੇ ਹਾਂ, ਇਹ ਤਾਂ ਸੁਗਾਤ ਸੂ।"
ਗੁਰਦੁਆਰਿਆਂ ਦੇ ਸੁਧਾਰ ਹਿੱਤ ਜਿਨ੍ਹਾਂ ਡਾਂਗਾਂ ਦੀ ਮਾਰ ਖਾਧੀ : ਮੁੱਖੋਂ ਸੀ ਤੀਕ ਨਹੀਂ ਉਚਾਰੀ; ਤਿਨਾਂ ਸਚਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।
ਵੇਖ ਲਿਆ ਨੀ ਤੇਰਾ ਗਿਰਾਂ, ਪਰਖ ਲਿਆ ਨੀ ਤੇਰਾ ਗਿਰਾਂ, ਜਿੱਥੇ ਵੀਰ ਵੀਰਾਂ ਨੂੰ ਖਾਂਦੇ, ਸਿਰੋਂ ਮਾਰ ਧੁੱਪੇ ਸੁੱਟ ਜਾਂਦੇ।
ਨਾਲੇ ਸ਼ਾਹ ਛੁਡਾ ਲਿਆ ਨਾਲੇ ਸਕਾ ਭਰਾ, ਦੁਸ਼ਮਣ ਦੱਖਣ ਟੁਰ ਗਿਆ ਟਲ ਗਈ ਸਿਰੋਂ ਬਲਾ।
ਮਾਂ ਨੇ ਸਾਰਾ ਹਾਲ ਰਾਉ ਸਾਹਬ ਨੂੰ ਦੱਸਿਆ। ਉਨ੍ਹਾਂ ਨੂੰ ਵੀ ਸਿਰੋਂ ਸੱਟ ਪੈ ਗਈ। ਗੁੱਸੇ ਵਿੱਚ ਉਨ੍ਹਾਂ ਪਤਨੀ ਨੂੰ ਆਖਿਆ, ਕਿ ਉਨ੍ਹਾਂ ਦਾ ਜੀ ਕਰਦਾ ਸੀ, ਪ੍ਰਭਾ ਨੂੰ ਦਰਿਆ ਵਿੱਚ ਡੋਬ ਦਿੱਤਾ ਜਾਏ।