ਜਿਹੜੇ ਬੱਚੇ ਪਹਿਲਾਂ ਮਿਹਨਤ ਨਹੀਂ ਕਰਦੇ, ਉਹ ਬਾਅਦ ਵਿੱਚ ਹੱਥ ਮਲਦੇ ਫਿਰਦੇ ਹਨ।
ਸ਼ੇਰ ਨੂੰ ਸਾਹਮਣੇ ਦੇਖ ਕੇ ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ।
ਅੱਜ ਕੱਲ੍ਹ ਲੱਖਾਂ ਹੱਥ ਪੈਰ ਮਾਰ ਕੇ ਵੀ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ।
ਆਪਣੇ ਮਾਲਕ ਨੂੰ ਘਰ ਨਾ ਦੇਖ ਕੇ ਨੌਕਰ ਨੇ ਸਾਰੀ ਦੌਲਤ ਤੇ ਹੱਥ ਫੇਰ ਲਿਆ।
ਗ਼ਰੀਬ ਆਦਮੀ ਨੂੰ ਤਾਂ ਹੱਡ ਭੰਨ ਕੇ ਮਿਹਨਤ ਕਰਨ ਨਾਲ ਵੀ ਦੋ ਸਮੇਂ ਦੀ ਰੋਟੀ ਨਹੀਂ ਜੁੜਦੀ।
ਬੱਚਿਆਂ ਦੇ ਵੱਡੇ ਹੋ ਜਾਣ ਤੇ ਮਾਂ-ਬਾਪ ਨੂੰ ਉਹਨਾਂ ਤੇ ਹੱਥ ਨਹੀਂ ਚੁੱਕਣਾ ਚਾਹੀਦਾ।
ਕੋਈ ਵੀ ਗ਼ੈਰਤਮੰਦ ਆਦਮੀ ਕਿਸੇ ਅੱਗੇ ਹੱਥ ਨਹੀਂ ਅੱਡਦਾ।
ਰਾਧੇ ਸ਼ਾਮ ਨੇ ਇਸੇ ਮਹੀਨੇ ਹੀ ਆਪਣੀ ਧੀ ਦੇ ਹੱਥ ਪੀਲੇ ਕੀਤੇ ਹਨ।
ਬੱਚਿਆਂ ਦੇ ਸਕੂਲ ਵਿੱਚ ਦਾਖ਼ਲੇ ਫ਼ੀਸਾਂ ਦੇਣ ਕਾਰਨ ਮੇਰਾ ਹੱਥ ਤੰਗ ਹੋ ਗਿਆ ਹੈ।
ਸੀਤਾ ਰਾਮ ਨੇ ਲੋਹੇ ਦੇ ਕੋਟੇ ਵਿੱਚ ਖ਼ੂਬ ਹੱਥ ਰੰਗ ਲਏ ਹਨ।
ਪੇਂਡੂ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀਂ ਛਾਵਾਂ ਕਰਦੇ ਹਨ।
ਸਿਪਾਹੀ ਨੂੰ ਦੇਖਦਿਆਂ ਹੀ ਚੋਰ ਹਰਨ ਹੋ ਗਿਆ।