ਮੁੱਖ ਮੰਤਰੀ ਦੀ ਪਦਵੀ ਤਾਂ ਉਸਤਰਿਆਂ ਦੀ ਮਾਲਾ ਹੈ, ਦਿਨ ਰਾਤ ਵਖਤ ਪਾ ਛਡਦੀ ਹੈ।
ਮੈਂ ਤਾਂ ਤੈਨੂੰ ਉਡੀਕ-ਉਡੀਕ ਕੇ ਬੁੱਢੀ ਹੋ ਗਈ ਹਾਂ ਤੂੰ ਇਕਰਾਰ ਕਰ ਕੇ ਵੀ ਵੇਲੇ ਸਿਰ ਨਹੀਂ ਬਹੁੜੀ ।
ਅਸੀਂ ਤਾਂ ਹੁਣ ਉੱਖਲੀ ਵਿੱਚ ਸਿਰ ਦਿੱਤਾ ਹੀ ਹੈ ਜੋ ਹੋਵੇਗਾ ਦੇਖਿਆ ਜਾਵੇਗਾ
ਮਹਾਤਮਾ ਬੁੱਧ ਨੇ ਗ੍ਰਹਿਸਤ ਜੀਵਨ ਨੂੰ ਤਿਆਗ ਕੇ ਉਜਾੜ ਮੱਲ ਲਈ ।
ਸਰਹੱਦੀ ਇਲਾਕਿਆਂ ਵਿੱਚ ਰਾਤ ਨੂੰ ਉੱਲੂ ਬੋਲਦੇ ਹਨ।
ਸਾਡੀ ਟੀਮ ਦੇ ਇਕ ਮੈਂਬਰ ਨੇ ਉਲਟੇ ਸਾਹ ਭਰ ਕੇ ਸਾਡਾ ਦਿਲ ਹੀ ਤੋੜ ਦਿੱਤਾ।
ਅਮਨ ਹਰ ਵਾਰ ਓਪਰੇ ਪੈਰੀਂ ਖਲੋਂਦਾ ਹੈ।
ਅੰਗਰੇਜ਼ਾਂ ਨੇ ਭਾਰਤ ਦੇ ਵਾਸੀਆਂ ਨੂੰ ਪੂਰੇ ਦੋ ਸੋ ਸਾਲਾਂ ਤਕ ਉਂਗਲਾਂ ਤੇ ਨਚਾਇਆ।
ਰਵੀ ਨੇ ਮੇਰੇ ਤੇ ਆਪਣਾ ਸਾਰਾ ਉਬਾਲ ਕੱਢ ਦਿੱਤਾ।
ਸਾਨੂੰ ਕਿਸੇ ਨੂੰ ਵੀ ਉੱਚਾ-ਨੀਵਾਂ ਨਹੀਂ ਬੋਲਣਾ ਚਾਹੀਦਾ।
ਰੌਸ਼ਨ ਮੈਨੂੰ ਉੱਲੂ ਬਣਾਉਂਦਾ ਹੈ।
ਹਰੀ ਸਿੰਘ ਨਲਵਾ ਨੇ ਪਠਾਣਾਂ ਤੇ ਹੱਲਾ ਬੋਲ ਕੇ ਉਲਟੀ ਗੰਗਾ ਵਹਾਈ।