ਗੁਰਵਿੰਦਰ ਨੇ ਸੁਖਜੀਤ ਨੂੰ ਅਜਿਹੀ ਉਲਟੀ ਪੱਟੀ ਪੜਾਈ ਹੈ ਕਿ ਉਸ ਨੇ ਮੇਰੇ ਨਾਲ ਬੋਲਣਾ ਹੀ ਛੱਡ ਦਿੱਤਾ।
ਅੱਜ-ਕੱਲ੍ਹ ਕਈ ਦੁਕਾਨਦਾਰ ਗਾਹਕਾਂ ਦੀ ਚੰਗੀ ਉੱਨ ਲਾਹੁੰਦੇ ਹਨ।
ਗੁਰਪ੍ਰੀਤ ਅਤੇ ਹਰਪ੍ਰੀਤ ਵਿੱਚ ਉੱਨੀ-ਇੱਕੀ ਦਾ ਫ਼ਰਕ ਹੈ।
ਸਬੂਤ ਤੋਂ ਬਿਨਾਂ ਕਿਸੇ ਵੱਲ ਉਂਗਲੀ ਨਹੀਂ ਕਰਨੀ ਚਾਹੀਦੀ।
ਗੁਰਨਾਮ ਬਹੁਤ ਚਲਾਕ ਹੈ,ਉਸ ਨਾਲ ਕੋਈ ਉਸਤਾਦੀ ਨਹੀਂ ਕਰ ਸਕਦਾ।
ਬੱਚੇ ਮਾਪਿਆਂ ਅੱਗੇ ਹੀ ਬੋਲਦੇ ਹਨ, ਅਧਿਆਪਕਾਂ ਸਾਹਮਣੇ ਤਾਂ ਉੱਚਾ ਸਾਹ ਵੀ ਨਹੀਂ ਕੱਢਦੇ।