ਉਠਦੀ ਜੁਆਨੀ ਚੋਂ ਫੁੱਟਦਾ ਪਿਆਰ ਮਾਪਿਆਂ ਤੋਂ ਦੂਰ ਦੌੜਦਾ ਹੈ, ਚੋਟੀ ਦੀ ਬਰਫ਼ ਤੋਂ ਬਣੇ ਪਾਣੀ ਵਾਂਗ।
ਮਾਸੀ ! ਮੇਰੀ ਭੈਣ ਫੂਲਾਂ ਰਾਣੀ ਈ ਏ, ਤੂੰ ਰੱਖ ਨਹੀਂ ਜਾਤੀ। ਜਿੱਡੀ ਦੁਖੀ ਉਹ ਰਹੀ ਏ ਕੋਈ ਹੋਰ ਐਸੀ ਵੈਸੀ ਹੁੰਦੀ ਤਾਂ ਕਦੇ ਦੀ ਉਠ ਜਾਂਦੀ ਤੇ ਮਾਪਿਆਂ, ਸਹੁਰਿਆਂ ਸਾਰਿਆਂ ਦੇ ਸਿਰ ਸਵਾਹ ਪਾ ਜਾਂਦੀ।
ਰਾਮ ਦੀ ਆਪਣੇ ਵਪਾਰ ਵਿੱਚੋਂ ਚੰਗੀ ਕਮਾਈ ਹੁੰਦੀ ਹੈ ਪਰ ਫਿਰ ਵੀ ਉਹ ਬਹੁਤੀ ਉੱਛਲ ਉੱਛਲ ਨਹੀਂ ਕਰਦਾ।
ਅੰਜਲੀ ਆਪਣੀ ਮਾਤਾ ਨੂੰ ਕਹਿ ਰਹੀ ਸੀ ਕਿ ਮੈਂ ਉੱਚੇ ਨੱਕਾਂ ਵਾਲਿਆਂ ਦੇ ਘਰ ਰਿਸ਼ਤਾ ਨਹੀਂ ਕਰਵਾਉਣਾ।
ਉੱਚੀ ਦੁਕਾਨ, ਫਿੱਕਾ ਪਕਵਾਨ।
ਓੜਕ ਪੱਕ ਸਲਾਹ ਠਰ੍ਹਾਈ, ਨਾਈ, ਬਾਹਮਣ ਕਰੋ ਤਿਆਰ, ਮੈਂ ਭਿਛਕ ਦੇ ਮੰਗਣ ਕਾਰਣ, ਵੇਖਣ ਕੋਈ ਉੱਚ ਦੁਆਰ।
ਬੱਚਾ ਜਦੋਂ ਰੋਂਦਾ ਘਰ ਆਇਆ ਤਾਂ ਮੈਂ ਮੋਹਨ ਦੀ ਮਾਂ ਨੂੰ ਉਲ੍ਹਾਮਾ ਦੇਣ ਗਈ। ਆਪਣੇ ਬੱਚੇ ਨੂੰ ਸਮਝਾਉਣ ਦੀ ਥਾਂ ਉਹ ਮੈਨੂੰ ਉੱਘਰ ਉੱਘਰ ਪਈ।
ਮੁੰਡੇ ਵੱਲ ਜ਼ਰਾ ਉਂਗਲ ਉਠਾ ਕੇ ਤਾਂ ਵੇਖ, ਝੱਗ ਵਾਂਗ ਨਾ ਬਿਠਾ ਦਿੱਤਾ ਤਾਂ ਕਹੀਂ !
ਸਾਧੂ ਸਿੰਘ ਤਾਂ ਮੀਰਾਂ ਬਖਸ਼ ਦੀਆਂ ਉਂਗਲਾਂ ਤੇ ਨੱਚਦਾ ਹੈ। ਜੋ ਕੰਮ ਆਖੇ ਉਹੋ ਕਰਨ ਲੱਗ ਪੈਂਦਾ ਹੈ।
ਸੁਣ ਕੇ ਦੇਸ਼ ਸਾਰਾ ਉਂਗਲ ਮੂੰਹ ਪਾਵੇ, ਮੌਜ਼ਮ ਖਾਨ ਦਾ ਲਾਡਲਾ ਖੰਡ ਚਾਰੇ।
ਇਸ ਆਜ਼ਾਦੀ ਨੇ ਭਾਵੇਂ ਲੱਖਾਂ ਨੂੰ ਉਖੇੜ ਦਿੱਤੀ ਹੈ ਪਰ ਇਸ ਵਸਤੂ ਦਾ ਮੁੱਲ ਤਾਰਨਾ ਹੀ ਪੈਂਦਾ ਹੈ।
ਜਿਹੜਾ ਪੁਲਿਸ ਦੇ ਕਾਬੂ ਆ ਜਾਏ, ਇੱਕ ਵਾਰੀ ਉਸਨੂੰ ਉੱਖਲੀ ਵਿੱਚ ਛੜ ਦੇਂਦੇ ਹਨ ਅਤੇ ਕਸੂਰ ਮੰਨਵਾ ਕੇ ਹੀ ਛੱਡਦੇ ਹਨ।