ਇਹ 'ਧੁਖਦੀ ਅੱਗ ਕਿਸੇ ਨਾ ਕਿਸੇ ਦਿਨ ਜ਼ਰੂਰ ਭੜਕ ਪੈਂਦੀ ਹੈ'। ਲੋਕਾਂ ਦਾ ਸਬਰ ਟੁੱਟਣ ਹੀ ਵਾਲਾ ਹੈ।
ਕਿੰਨਾ ਨੁਕਸਾਨ ਹੋਇਆ, ਪਰ ਮਜਾਲ ਹੈ ਜੋ ਬੋਲਿਆ ਹੀ ਹੋਵੇ। ਸੱਚ ਹੈ 'ਧੀਰਾ, ਸੋ ਗੰਭੀਰਾ'।
ਸਮਝਾਇਆ ਕਿਉਂ ਨਹੀਂ ? ਸੌ ਵੇਰ ਇਸ਼ਾਰੇ ਸੁਣੇ ਹਨ । ਹੋਰ ਕੋਈ ਸੋਟਾ ਫੜਕੇ ਮਾਰਦੀ ? ਅਖੇ 'ਧੀਏ ਤੂੰ ਗੱਲ ਸੁਣ, ਨੂੰਹੇਂ ਤੂੰ ਕੰਨ ਧਰ' ਤਰੀਕੇ ਨਾਲ ਹੀ ਸਮਝਾਉਣਾ ਸੀ।
ਉਹ ਸਿਰਜਨਹਾਰ ਦਾ ਅਸਲੀ ਮੰਦਰ ਮਨੁੱਖੀ ਹਿਰਦਾ ਦੱਸਦੇ ਹਨ। ਉਹ ਸਮਝਦੇ ਹਨ ਕਿ 'ਧੀਆਂ ਪੂਤ ਸਭ ਹਰ ਕੇ ਕੀਏ' ਅਤੇ ਇਸੇ ਆਦਰਸ਼ ਨੂੰ ਮੁੱਖ ਰਖ, ਉਹ ਇਸਤ੍ਰੀ ਤੇ ਪੁਰਸ਼ ਨੂੰ ਇੱਕੋ ਜਿਹੇ ਹੱਕ ਦੇਣ ਦੀ ਸਿੱਖਿਆ ਸਿਖਾਂਦੇ ਹਨ।
ਪ੍ਰੇਮੀ- ਵੀਰਾਂ ਤੋਰਨ ਨੂੰ ਜੀ ਨਹੀਂ ਕਰਦਾ, ਪਰ ਧੀਆਂ ਬਿਗਾਨੜਾ ਮਾਲ ਏ, ਇਹਨਾਂ ਨੂੰ ਘਰ ਵੀ ਨਹੀਂ ਰੱਖ ਸਕੀਦਾ।
ਸ਼ਾਂਤੀ- (ਰੋਂਦੀ ਹੋਈ) ਮੈਂ ਕਿਉਂ ਰਹਿ ਗਈ, ਇਹ ਦੁੱਖ ਦੇਖਣ ਨੂੰ। ‘ਧੀਆਂ ਦੇ ਦੁੱਖ ਬੁਰੇ' । ਹੇ ਪਰਮਾਤਮਾ, ਮੈਨੂੰ ਚੁੱਕ ਲੈ।
ਵਰਿਆਮੀ- ਭੈਣ ਕਾਹਦਾ ਸੁੱਖ ਏ, ਇਹ ਪਰਾਇਆ ਧਨ ਕਿੰਨਾ ਕੁ ਚਿਰ ਬੈਠਾ ਰਹਿਣਾ। ‘ਧੀਆਂ ਦੀ ਮਾਂ ਰਾਣੀ ਬੁਢੇਪੇ ਭਰਦੀ ਪਾਣੀ' (ਅੱਖਾਂ ਭਰਕੇ) ਕੋਈ ਮੁੰਡਾ ਹੁੰਦਾ ਤਾਂ ਕਿਸੇ ਨੂੰਹ ਦੇ ਆਉਣ ਦੀ ਆਸ ਹੁੰਦੀ।
ਕੀ ਤੈਨੂੰ ਦੱਸਾਂ ਬੇਬੇ, ਗੱਲ ਤੇ ਕੁਝ ਨਹੀਂ ਪਰ ਸਿਆਣੇ ਆਂਹਦੇ ਨੇ- ਧੀ ਦਾ ਜਿਸ ਦਿਨ ਜਨਮ ਹੁੰਦਾ ਏ, ਸਵਾ ਹੱਥ ਧਰਤੀ ਕੰਬਦੀ ਏ।
ਪਹਿਲਾਂ- ਧੀਆਂ ਢਿੱਡੀ ਤਾਂ ਸਮਾਉਂਦੀਆਂ ਹਨ, ਪਰ ਤਾਉਣੀ ਨਹੀਂ ਸਮਾਂਉਂਦੀਆਂ'। ਜਿਸ ਵੇਲੇ ਕੰਮੀ ਵੱਲ ਵੇਖਨੇ ਹਾਂ ਉਸ ਵੇਲੇ ਜੀ ਭਰ ਆਉਂਦਾ ਹੈ। ਪੇਸ਼ ਕੁਝ ਜਾਂਦੀ ਨਹੀਂ, ਲੇਖਾ ਸੰਜੋਗਾਂ ਦੇ ਵਸ ਹੈ।
ਸਾਰੀਆਂ ਮਾਵਾਂ ਪੁੱਤਰਾਂ ਨੂੰ ਖੁਆਕੇ ਖੁਸ਼ ਹੁੰਦੀਆਂ ਹਨ । ਪਰ 'ਧੀ ਨੂੰ ਨੁਹਾਂਦਿਆਂ ਤੇ ਪੁੱਤਰ ਨੂੰ ਖਾਂਦਿਆਂ ਕੋਈ ਨਾ ਵੇਖੇ।'
ਝੂਠੇ ਮਿੱਤਰਾਂ ਤੇ ਕੋਈ ਕੀ ਆਸ ਰੱਖੇ ? ਫੜਾਂ ਬਹੁਤੀਆਂ ਤੇ ਕੰਮ ਥੋੜਾ। 'ਧੀ ਜੰਮੇ ਤਾਂ ਕਰਾਂ ਵਡਿਆਈਆਂ, ਪੁੱਤ ਜੰਮੇ ਤਾਂ ਸਰ ਨਾ ਆਈਆਂ'।
ਕਿਰਤੀ- ਗੁਲਾਮਾਂ ਦਾ ਵੀ ਕੋਈ ਜੀਵਨ ਹੈ ? 'ਧ੍ਰਿਗ ਉਹਨਾਂ ਦਾ ਜੀਵਨਾ ਜਿਨ੍ਹਾਂ ਬਿਗਾਨੀ ਆਸ'।