ਪਰ ਅਸਲ ਗੱਲ ਐ ਚੌਧਰੀ ਨੀਅਤ ਦੀ, 'ਨੀਅਤ ਸਾਫ ਤੇ ਕੰਮ ਰਾਸ । ਤੁਹਾਡੀ ਨੀਅਤ ਹੀ ਅਜਿਹੀ ਹੈ ਤੇ ਮੁਰਾਦ ਭੀ ਇਹੋ ਜਿਹੀ ਹੀ ਪੂਰੀ ਹੋਣੀ ਹੈ।
ਸਰਨ ਕੌਰ-ਰਖੀ । ਗੱਲ ਸਿੱਧੀ ਏ, ਕਿ ਜਦ ਮੈਂ ਆਪ ਹੀ ਸਾਰੀ ਗੱਲ ਨਜਿੱਠਣੀ ਹੈ ਤਦ ਤੇਰੇ ਵਿਚ ਪੈਣ ਦੀ ਕੀ ਲੋੜ ਹੈ ਅਖੇ 'ਨੀ ਜੇ ਜਾਣਾ ਧੁਰ, ਤਾਂ ਤੇਰੀ ਕੀ ਫੁਰ ?'
ਸਰਦਾਰਨੀ –ਫਿਰ ਕੀ ਕੋਈ ਬਰਮਾਂ ਵਿਚ ਜਾ ਵਸਣਾ ਹੈ ? ਓੜਕ ਹਾਰ ਕੇ 'ਨਿਵਾਣ ਦੇ ਪਾਣੀਆਂ ਨਿਵਾਣ ਹੀ ਆਕੇ ਠਹਿਰਨਾ ਹੈ।'
ਨਿਰਭਉ ਜਪੈ ਸਗਲ ਭਉ ਮਿਟੈ ॥ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥
ਨਿਰਧਨ ਆਦਰੁ ਕੋਈ ਨ ਦੇਇ ॥ ਲਾਖ ਜਤਨ ਕਰੈ ਓਹ ਚਿਤ ਨ ਧਰੇਇ ॥
ਚਾਚੀ ! ਸੰਜਮ ਨਾਲ ਵਰਤੋਂ। 'ਨਿਤ ਬਚਾਵੇ ਸੋ ਨਿਤ ਪਾਵੇ'।
ਅੜੀਏ ! ਘਬਰਾਨੀ ਕਿਉਂ ਏ ? ਤੂੰ ਉੱਦਮ ਕਰੀ ਚੱਲ, 'ਨਿਤ ਦਾ ਘਾਸਾ ਪੱਥਰ ਵੀ ਘਸਾ ਦੇਂਦਾ ਹੈ।'
ਲੇਡੀ ਡਾਕਟਰ--ਸਰਦਾਰ ਜੀ ! ਰਮੇਸ਼ ਦਾ ਬਾਕਾਇਦਾ ਇਲਾਜ ਕਰਵਾਓ, ਰੱਬ ਆਪੇ ਸੰਤਾਨ ਦੇਵੇਗਾ, ਉਹ ਸੰਤਾਨ ਬਿਨਾਂ ਹੀ ਉਦਾਸ ਹੈ । ਠੀਕ ਤਾਂ ਹੈ 'ਨਿਤ ਘਰ ਤਿਸਦੇ ਹਨੇਰ ਹੈ, ਬਾਲ ਨਾ ਖੇਡੇ ਜਿਤ।
ਕੌਣ ਰੋਜ਼ ਰੋਜ਼ ਇਨ੍ਹਾਂ ਦੇ ਝਗੜਿਆਂ ਵਿੱਚ ਪੈਕੇ ਨਮੋਸ਼ੀ ਖੱਟੇ। ਇੱਥੇ ਤਾਂ 'ਨਿਤ ਕੁਟੇਂਦੀ ਪਾਰੋ, ਵੇ ਛੁੜਾਉ ਚੌਂਕੀਦਾਰੋ' ਵਾਲਾ ਹਾਲ ਹੀ ਰਹਿੰਦਾ ਹੈ।
ਤੇਰਾ ਤਾਂ ਉਹ ਹਾਲ ਹੈ, ਅਖੇ 'ਨਿਕੰਮੀ ਜੱਟੀ ਉੱਨ ਵੇਲੇ' ਜਦ ਵੇਖੋ ਕਿਸੇ ਨਾ ਕਿਸੇ ਬੇਲੋੜੇ ਕੰਮ ਵਿੱਚ ਲੱਗਾ ਰਹਿੰਦਾ ਹੈ।
ਆਦਤਾਂ ਜਿੰਨੀਆਂ ਸੰਜਮੀ ਤੇ ਮਿਹਨਤੀ ਹੋਣ, ਓਨਾਂ ਹੀ ਭਾਗ ਲਗਦਾ ਹੈ । ਠੀਕ ਹੀ ਤਾਂ ਕਿਹਾ ਹੈ “ਨਿਕਾ ਪੀਹ, ਗੁੰਨ੍ਹ ਗੋ, ਰੋਟੀ ਉੱਤੇ ਟਿਕੀ ਹੋ'।
ਘਰ ਦਾ ਨਿੱਕਾ ਮੋਟਾ ਕੰਮ ਵੀ ਮਾਣ ਨਹੀਂ ? 'ਨਿੱਕਾ ਨਿੱਕਾ ਕੰਮ ਤੇ ਤ੍ਰੁਟ ਮੋਈ ਰੰਨ' ਜਾਨ ਅਜ਼ਾਈ ਆਈ ਰਹਿੰਦੀ ਏ।