ਵੇਖੋ ਨਾ, ਲਈਆਂ ਤਾਂ ਸਿਰਫ ਸੇਰ ਮੂਲੀਆਂ ਤੇ ਝੂੰਗੇ ਵਿਚ ਦੋ ਸੇਰ ਗਾਜਰਾਂ ਲੈ ਚਲੀ ਜੇ। ਅਖੇ ‘ਮੁਲ ਬਕਰੀ ਤੇ ਊਠ ਝੂੰਗਾ।'
ਦੂਜੀ-ਨੀ ਕੀ ਲਿਆਵੇਗਾ। ਤੇਰਾ ਸੁਖਾਂ-ਲਧਾ ਸ਼ਹਿਰੋਂ ?' ਤੀਜੀ-ਦੁੱਖਾਂ ਦੀਆਂ ਪੂਣੀਆਂ। ਦੂਜੀ- ਫਿੱਟੇ-ਮੂੰਹ, ‘ਮੁਰਦਾ ਬੋਲਸੀ ਤੇ ਖੱਫਣ ਹੀ ਪਾੜਸੀ ।
ਮੁਰਦਾ ਹੋਇ ਮੁਰੀਦ ਨ ਗਲੀ ਹੋਵਣਾ । ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ ।
ਲੁੱਟ ਦਾ ਮਾਲ ਹੈ, ਕਿਹੜਾ ਕੋਈ ਖੱਟੀ ਕਮਾਈ ਕਰਕੇ ਬਣਾਇਆ ਹੈ । ਬੱਸ ਜੋ ਆਉਂਦਾ ਹੈ, ਖਾਂਦਾ ਹੈ, ਅਖੇ ‘ਮੁਫਤ ਦੀ ਗੰਗਾ ਤੇ ਗੈਰ ਦੇ ਗੋਤੇ।'
ਬਸ ਵੀ ਕਰੋ ਪੰਡਤ ਜੀ ! ‘ਮੁਫ਼ਤ ਦੀ ਸ਼ਰਾਬ ਕਾਜ਼ੀ ਨੂੰ ਭੀ ਹਲਾਲ ਹੁੰਦੀ ਏ'। ਤੁਸੀਂ ਵਹਿਮ ਨਾ ਕਰੋ ਤੇ ਛਕ ਜਾਓ।
ਭੈਣ ਕੀ ਆਖਾਂ, ਉਸ ਦੀ ਸੰਗਤ ਸ਼ਰਾਬੀਆਂ ਕਬਾਬੀਆਂ ਨਾਲ ਹੀ ਹੈ । ਅਖੇ, ਮੁਨੀ ਦੀਆਂ ਸਹੇਲਣਾਂ ਜੁਲਾਹੀਆਂ ਤੇ ਤੇਲਣਾ, ਮੇਰੇ ਵੱਸ ਕੀ ਹੈ ?
ਜੇ ਇਕੱਲੇ ਰਾਮ ਲਾਲ ਨੂੰ ਹੀ ਰਜ਼ਾਮੰਦ ਕਰਨਾ ਹੁੰਦਾ ਤਾਂ ਗੱਲ ਵੱਖਰੀ ਸੀ, ਪਰ ਇੱਥੇ ਤਾਂ ‘ਮੁਦਈ ਸੁਸਤ ਤੇ ਗਵਾਹ ਚੁਸਤ' ਵਾਲੀ ਗੱਲ ਏ। ਸਾਰਾ ਪਿੰਡ ਹੀ ਕੰਜਰੀ ਲਈ ਔਂਸੀਆਂ ਪਾ ਰਿਹਾ ਹੈ।
ਬੀਮਾਰੀ ਦੀ ਜੜ੍ਹ ਨੂੰ ਪਕੜਦਾ, ਤਾਂ ਛੇਤੀ ਆਰਾਮ ਆ ਜਾਂਦਾ। ਹੁਣ ਤਾਂ 'ਮੁੱਢੋਂ ਘੁਥੀ ਡੂਮਣੀ ਗਾਵੇ ਆਲ ਪਤਾਲ' ਵਾਲਾ ਲੇਖਾ ਹੈ।
‘ਮੁੱਢ ਦਾ ਫਕੀਰ ਤੇ ਪੈਂਦੇ ਦਾ ਅਮੀਰ' ਨਾਲੋਂ ਸਾਨੂੰ ਸ਼ੁਹਰਤ ਤੇ ਖਾਨਦਾਨੀ ਚਾਹੀਦਾ ਹੈ। ਹੋਛਾ ਰੱਜ ਨਹੀਂ।
ਜੇ ਉਹ ਹਾਲੇ ਵੀ ਖੁਸ਼ ਨਹੀਂ ਤਾਂ ਨਾ ਹੋਵੇ, ਹੋਰ ਕੀ ਕਰੀਏ ? ‘ਮੁਗਲੋਂ ਗੋਰਾ ਸੋ ਕੋਹੜਾ' ਇਸ ਤੋਂ ਅੱਗੇ ਕੌਣ ਜਾਵੇ ?
ਕੇਂਦੀ ਮਸਲਾ ਤਾਂ ਰੋਟੀ ਦਾ ਹੈ। 'ਮੁਖ ਹੈ ਦਾਲ ਰੋਟੀ, ਹੋਰ ਗੱਲ ਖੋਟੀ ।' ਤੁਸੀਂ ਵਾਧੂ ਗੱਲਾਂ ਕਿਉਂ ਛੇੜਦੇ ਹੋ ?
ਨਰਕਹੁ ਛੁਟੇ ਜੀਆ ਜੰਤ ਕਟੀ ਗਲਹੁ ਸਿਲਮ ਜਮ ਫਾਸੀ । ਮੁਕਤਿ ਜੁਗਤਿ ਨਾਵੈ ਕੀ ਦਾਸੀ।