ਅਸਾਂ ਨਾਈਆਂ ਦੀ ਵੱਛੀ ਪਿੱਛੇ ਵੱਗ ਤਿਹਾਇਆ ਮਾਰਨਾ ਹੈ । ਤੇਰੇ ਝੂਠੇ ਲਾਰਿਆਂ ਪਿੱਛੇ ਆਪਣੀ ਮਿਹਨਤ ਕਰਨੀ ਵੀ ਛੱਡ ਦੇਈਏ।
ਬਾਬਾ- ਸਾਹਿਬ ਜੀ, ਅਮਲਾਂ ਨਾਲ ਈਸਾਈ, ਅਮਲਾਂ ਨਾਲ ਮੂਸਾਈ, ਅਮਲਾਂ ਬਾਝ ਛਾਈ।
ਦੁਖਾਂ ਸੂਲਾਂ ਰਲ ਕੀਤਾ ਏਕਾ, ਨਾ ਕੋਈ ਸੁਹਰਾ ਨਾ ਕੋਈ ਪੇਕਾ ।
ਤੇਰਾ ਤਾਂ ਸਦਾ ਹੀ ਇਹੋ ਹਾਲ ਹੈ, ਹਰ ਥਾਂ ਜਾਕੇ ਚੌਧਰੀ ਬਣ ਜਾਂਦਾ ਏ। 'ਨਾ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈਂ' ਵਾਲੀ ਗੱਲ ਹੈ।
ਮੈਂ ਕੀ ਖੱਟਿਆ। 'ਨਾ ਸੁਤੀ, ਨਾ ਕਤਿਆ' ਅਰਾਮ ਵੀ ਗਿਆ, ਕੰਮ ਵੀ ਸਿਰੇ ਨਾ ਚੜ੍ਹਿਆ।
ਅਸੀਂ ਕਿਸੇ ਦੀ ਖੁਨਾਮੀ ਨਹੀਂ ਕੀਤੀ । ਵਿਗਾੜਿਆ ਕਿਸੇ ਦਾ ਕੁਝ ਨਹੀਂ ਫ਼ਿਰ ਵੀ ਲੋਕ ਸਾਨੂੰ ਜੀਵਣ ਕਿਤੇ ਨਹੀਂ ਦੇਂਦੇ। ਨਾ ਅਸੀਂ ਹਸਦੇ ਚੰਗੇ ਲਗਦੇ ਹਾਂ ਨਾ ਰੋਂਦੇ।
ਉਸਨੇ ਹੀਲ ਦਲੀਲ ਨਾ ਕਰ ਕੇ ਕੱਪੜਿਆਂ ਸਣੇ ਛਾਲ ਮਾਰ ਦਿੱਤੀ। ਕੇਵਲ ਪੱਗ ਤੇ ਟਾਰਚ ਹੀ ਪਾਸ ਖੜੀ ਕਿਸ਼ਤੀ ਵਿਚ ਸੁੱਟ ਸਕਿਆ, ਉਸ ਥਾਵੇਂ ਡੂੰਘੀ ਚੁੱਭੀ ਲਾਈ, ਪਰ ਉੱਥੋਂ ਉਸ ਨੂੰ ਕੁਝ ਵੀ ਨਾ ਲੱਭਾ।
ਭਾਈ, ਨਾ ਹੋਣ ਨਾਲੋਂ ਚਿਰਾਕਾ ਭਲਾ । ਜਦੋਂ ਮਿਲੇ, ਮਿਲ ਜ਼ਰੂਰ ਜਾਏ, ਬਸ ਏਹੀ ਚੰਗੀ ਗੱਲ ਹੈ।
ਨੌਕਰ ਰਖ ਲਵੋ ਛੜੇ ਤੇ ਕੰਵਾਰੇ । ਨਾ ਹੋਣ ਰੰਨਾਂ ਨਾਂ ਪੈਣ ਪਵਾੜੇ ।
ਦੁਆਨੀ ਦਾ ਸੰਖਿਆ ਲੈ ਆ ਤੇ ਘੋਲ ਕੇ ਪਿਆਲ ਦੇ ਇਨ੍ਹਾਂ ਆਪਣੇ ਕੁਝ ਲਗਦਿਆਂ ਨੂੰ । 'ਨਾ ਹੋਵੇਗਾ ਬਾਂਸ ਤੇ ਨਾ ਬਜੇਗੀ ਬਾਂਸਰੀ।
ਤੂੰ ਜੋ ਲੈਣਾ ਹੈ ਲੈ ਜਾ। ਹਿਸਾਬਾਂ ਵਿੱਚ ਨਾ ਪਉ, ਨਹੀਂ, ਤਾਂ ਮੈਂ ਵੀ ਹਿਸਾਬ ਖੋਲਿਆ ਤਾਂ ਤੈਨੂੰ ਵਖਤ ਪੈ ਜਾਊਗਾ । ਸਿਆਣੇ ਆਖਦੇ ਹਨ 'ਨਾ ਕਰ ਲੇਖਾ ਸ਼ਾਹ ਨਾਲ ਕੁਝ ਦੇਣਾ ਆਊ।
ਵਿਚਾਰਾ ਬੜਾ ਭਲਾ ਲੋਕ ਸੀ। 'ਨਾ ਕਾਹੂੰ ਸਿਉਂ ਦੋਸਤੀ ਨਾ ਕਾਹੂੰ ਸਿਉਂ ਵੈਰ'।