Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੭ ਅੱਸੂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਨਿਤ ਦਾ ਘਾਸਾ ਪੱਥਰ ਵੀ ਘਸਾ ਦੇਂਦਾ ਹੈ-ਲਗਾਤਾਰ ਮਿਹਨਤ ਔਖਿਆਈਆਂ ਨੂੰ ਘਟਾ ਦਿੰਦੀ ਹੈ

ਅੜੀਏ ! ਘਬਰਾਨੀ ਕਿਉਂ ਏ ? ਤੂੰ ਉੱਦਮ ਕਰੀ ਚੱਲ, 'ਨਿਤ ਦਾ ਘਾਸਾ ਪੱਥਰ ਵੀ ਘਸਾ ਦੇਂਦਾ ਹੈ।'

ਨਿਤ ਬਚਾਵੇ, ਨਿਤ ਪਾਵੇ-ਬੱਚਤ ਚੰਗੀ ਚੀਜ਼ ਹੈ

ਚਾਚੀ ! ਸੰਜਮ ਨਾਲ ਵਰਤੋਂ। 'ਨਿਤ ਬਚਾਵੇ ਸੋ ਨਿਤ ਪਾਵੇ'।

ਨਿਰਧਨ ਆਦਰੁ ਕੋਈ ਨ ਦੇਇ-ਗ਼ਰੀਬ ਨੂੰ ਕੋਈ ਸਤਿਕਾਰਦਾ ਨਹੀਂ

ਨਿਰਧਨ ਆਦਰੁ ਕੋਈ ਨ ਦੇਇ ॥
ਲਾਖ ਜਤਨ ਕਰੈ ਓਹ ਚਿਤ ਨ ਧਰੇਇ ॥

ਨਿਰਭਉ ਜਪੈ ਸਗਲ ਭਉ ਮਿਟੈ-ਨਿਰਭਉ (ਹਰੀ) ਸਿਮਰਨ ਕਰਨ ਨਾਲ ਸਾਰੇ ਡਰ ਦੂਰ ਹੋ ਜਾਂਦੇ ਹਨ

ਨਿਰਭਉ ਜਪੈ ਸਗਲ ਭਉ ਮਿਟੈ ॥
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥

ਨਿਵਾਣਾ ਦੇ ਪਾਣੀ ਨਿਵਾਣ ਹੀ ਜਾਂਦੇ ਹਨ-ਬੰਦਾ ਆਪਣੇ ਆਪ ਤੋਂ ਨੱਠ ਨਹੀਂ ਸਕਦਾ

ਸਰਦਾਰਨੀ –ਫਿਰ ਕੀ ਕੋਈ ਬਰਮਾਂ ਵਿਚ ਜਾ ਵਸਣਾ ਹੈ ? ਓੜਕ ਹਾਰ ਕੇ 'ਨਿਵਾਣ ਦੇ ਪਾਣੀਆਂ ਨਿਵਾਣ ਹੀ ਆਕੇ ਠਹਿਰਨਾ ਹੈ।'

ਨਿੰਦਕ ਕਉ ਫਿਟਕੇ ਸੰਸਾਰ-ਨਿੰਦਿਆ ਕਰਨ ਵਾਲੇ ਨੂੰ ਸੰਸਾਰ ਲਾਹਨਤਾਂ ਪਾਉਂਦਾ ਹੈ

ਨਿੰਦਕ ਕਉ ਫਿਟਕੇ ਸੰਸਾਰ ॥
ਨਿੰਦਕ ਕਉ ਝੂਠਾ ਬਿਉਹਾਰ ॥

ਨਿੰਦਕ ਕਾ ਮੂੰਹ ਕਾਲਾ-ਨਿੰਦਿਆ ਕਰਨ ਵਾਲੇ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ

ਸਹੀ ਸਲਾਮਤਿ ਮਿਲ ਘਰਿ ਆਏ, ਨਿੰਦਕ ਕੇ ਮੁਖ ਹੋਏ ਕਾਲ।।

ਨਿੰਮ ਨਾ ਹੁੰਦੀ ਮਿਠੀ ਸ਼ਕਰ ਗੁੜ ਘੀ ਨਾਲ, ਜਿਹੜਾ ਪਊ ਸੁਭਾ ਨਿਭੇਗੀ ਜੀ ਨਾਲ-ਬਣੇ ਹੋਏ ਭੈੜੇ ਤੇ ਖੱਟੇ ਸੁਭਾ ਨਰਮੀ ਨਾਲ ਨਹੀਂ ਬਦਲਦੇ

ਤੁਸੀਂ ਜੇ ਚਾਹੋ ਕਿ ਮਿੱਠੀਆਂ ਗੱਲਾਂ ਨਾਲ ਉਸ ਪਾਪੀ ਦਾ ਸੁਭਾ ਵਟਾ ਦਈਏ, ਤਾਂ ਝੂਠ ਹੈ । 'ਨਿੰਮ ਨਾ ਹੁੰਦੀ ਮਿਠੀ ਸ਼ਕਰ, ਗੁੜ ਘੀ ਨਾਲ, ਜਿਹੜਾ ਪਊ ਸੁਭਾ ਨਿਭੇਗਾ ਜੀ ਨਾਲ।'

ਨੀਅਤ ਸਾਫ ਤੇ ਕੰਮ ਰਾਸ-ਨੇਕ ਨੀਤੀ ਨਾਲ ਹੀ ਕੰਮ ਸਿਰੇ ਚੜ੍ਹਦੇ ਹਨ

ਪਰ ਅਸਲ ਗੱਲ ਐ ਚੌਧਰੀ ਨੀਅਤ ਦੀ, 'ਨੀਅਤ ਸਾਫ ਤੇ ਕੰਮ ਰਾਸ । ਤੁਹਾਡੀ ਨੀਅਤ ਹੀ ਅਜਿਹੀ ਹੈ ਤੇ ਮੁਰਾਦ ਭੀ ਇਹੋ ਜਿਹੀ ਹੀ ਪੂਰੀ ਹੋਣੀ ਹੈ।

ਨੀਚਹੁ ਊਚ ਕਰੈ ਮੇਰਾ ਗੋਬਿੰਦੁ-ਅਕਾਲ ਪੁਰਖ ਨੀਵਿਆਂ ਨੂੰ ਉੱਚਾ ਕਰਦਾ ਤੇ ਵਡਿਆਈਆਂ ਦਿੰਦਾ ਹੈ

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ ॥ ਨੀਚਹੁ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥

ਨੀਚ ਕੋ ਮਾਂਗੀ ਊਪਰ ਕੋ ਦੀਨੀ-ਕੋਈ ਕਿਸੇ ਪਾਸੋਂ ਕੁਝ ਲੈਣ ਦਾ ਜਤਨ ਕਰੇ ਉਹ ਉਲਟਾ ਦੇਣ ਦੀ ਥਾਂ ਆਪਣੇ ਲਈ ਮੰਗ ਬੈਠੇ

ਜਮਨਾ ਸੋਚਣ ਲੱਗੀ-'ਨੀਚ ਕੋ ਮਾਂਗੀ ਊਪਰ ਕੋ ਦੀਨੀ' ਵਾਲੀ ਗੱਲ ਹੋਈ। ਮੈਂ ਸਗੋਂ ਅੱਜ ਸੋਚ ਰਹੀ ਸਾਂ ਜੇ ਕਿਸੇ ਤਰ੍ਹਾਂ ਇਸ ਦੀਆਂ ਜੇਬਾਂ ਦਾ ਭਾਰ ਹੌਲਾ ਕਰਾਂਗੀ, ਪਰ ਇਹ ਤਾਂ ਉਲਟਾ ਮੇਰੀ ਹੀ ਛਿੱਲ ਲਾਹੁਣ ਨੂੰ ਫਿਰਦਾ ਹੈ।

ਨੀਚ ਨਿਚਾਈ ਨਹਿ ਤਜੈ ਜੋ ਪਾਵੈ ਸਤਿ ਸੰਗ-ਨੀਚ ਮਨੁੱਖ ਚੰਗੀ ਸੰਗਤ ਪਾਕੇ ਵੀ ਮਾੜੇ ਕੰਮ ਨਹੀਂ ਛੱਡਦਾ

ਏਸ ਨਾਲ ਤੇ ਜੀ ਨੂੰ ਆਸ ਲਗ ਜਾਂਦੀ ਹੈ ਕਿ ਤੁਹਾਡੇ ਵਰਗੇ ਮਹਾਤਮਾ ਦੇ ਸਤਿ ਸੰਗ ਨਾਲ ਸਾਡੇ ਵਰਗੇ ਪਾਪੀ ਵੀ ਤਰ ਜਾਣਗੇ । ਜਦੋਂ ਅਸੀਂ ਇਸ ਤਰ੍ਹਾਂ ਆਸਾਂ ਦੀ ਥੋੜੀ ਵਿਸ਼ਵਾਸ ਧਾਰਕੇ ਬੈਠ ਜਾਂਦੇ ਹਾਂ ਤਾਂ ਤੁਲਸੀ ਵਿਚਕਾਰ ਲੈ ਜਾਕੇ ਬੇੜਾ ਡੋਬ ਹੀ ਦਿੰਦਾ ਹੈ, 'ਨੀਚ ਨਿਆਈ ਨਹਿ ਤਜੈ ਜੋ ਪਾਵੈ ਸਤਿ ਸੰਗ।'

  • «
  • 194
  • 195
  • 196
  • 197
  • 198
  • »